ਸੀਬੀਐੱਸਈ ਤੇ ਸੀਆਈਐੱਸਸੀਈ ਦੀ 12ਵੀਂ ਦੀਆਂ ਪ੍ਰੀਖਿਆਵਾਂ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ

    0
    130

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਸੀਬੀਐੱਸਈ ਤੇ ਸੀਆਈਸੀਐੱਸਈ ਦੀ ਕਲਾਸ 12ਵੀਂ ਦੀ ਬੋਰਡ ਪ੍ਰੀਖਿਆਵਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕਰ ਰਹੇ ਵਿਦਿਆਰਥੀਆਂ ਲਈ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੋ ਸਕਦਾ ਹੈ। ਸੁਪਰੀਮ ਕੋਰਟ ’ਚ ਸੀਬੀਐੱਸਈ ਦੀ ਸੀਨੀਅਰ ਸੈਕੰਡਰੀ ਤੇ ਸੀਆਈਐੱਸਸੀਈ ਦੀ ਆਈਐੱਸਸੀ ਪ੍ਰੀਖਿਆਵਾਂ ਨੂੰ ਕੋਵਿਡ-19 ਮਹਾਂਮਾਰੀ ਦੇ ਵਿਚ ਕਰਵਾਉਣ ਤੇ ਇਨ੍ਹਾਂ ਪ੍ਰੀਖਿਆਵਾਂ ਨੂੰ ਰੱਦ ਕਰਦੇ ਹੋਏ ਰਿਜ਼ਲਟ ‘ਆਬਜ਼ੈਕਟਿਵ ਮੈਥਾਡੋਲਾਜੀ’ ਦੇ ਆਧਾਰ ਸਹੀ ਸਮਾਂ-ਸੀਮਾ ਦੇ ਅੰਦਰ ਐਲਾਨ ਕੀਤੇ ਜਾਣ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ’ਤੇ ਅੱਜ, 31 ਮਈ 2021 ਨੂੰ ਸੁਣਵਾਈ ਹੋਣੀ ਹੈ।

    ਐਡਵੋਕੇਟ ਮਮਤਾ ਸ਼ਰਮਾ ਵੱਲੋਂ ਇਸ ਪੀਆਈਐੱਲ ’ਤੇ ਸ਼ੁੱਕਰਵਾਰ, 28 ਮਈ ਨੂੰ ਹੋਈ ਸੁਣਵਾਈ ਦੌਰਾਨ ਉੱਚ ਅਦਾਲਤ ਵੱਲੋਂ ਪੀਆਈਐੱਲ ਦੀ ਐਡਵਾਂਸ ਕਾਪੀ ਪ੍ਰਤੀਵਾਦੀਆਂ ਕੇਂਦਰ ਸਰਕਾਰ, ਸੀਬੀਐੱਸਈ ਤੇ ਸੀਆਈਐੱਸਸੀਈ ਨੂੰ ਉਪਲੱਬਧ ਕਰਵਾਉਣ ਦੇ ਪਟੀਸ਼ਨਕਰਤਾ ਨੂੰ ਨਿਰਦੇਸ਼ ਦੇਣ ਦੇ ਨਾਲ ਹੀ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਤਕ ਲਈ ਟਾਲ ਦਿੱਤੀ ਗਈ ਸੀ।

    ਦੂਜੇ ਪਾਸੇ ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਜਾ ਰਹੇ ਦੇਸ਼ ਭਰ ਦੇ 521 ਵਿਦਿਆਰਥੀਆਂ ਨੇ ਇਸ ਪੀਆਈਐੱਲ ਦੇ ਨਾਲ ਪਟੀਸ਼ਨ ਦਾਇਰ ਕੀਤੀ ਹੈ।

    LEAVE A REPLY

    Please enter your comment!
    Please enter your name here