ਸਿੰਘੂ ਬਾਰਡਰ ‘ਤੇ ਕਿਸਾਨ ਮੋਰਚੇ ‘ਚ ਡਟੇ ਇਕ ਹੋਰ ਕਿਸਾਨ ਦੀ ਹੋਈ ਮੌਤ

    0
    138

    ਪਟਿਆਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ 6 ਮਹੀਨੇ ਹੋਣ ਵਾਲੇ ਹਨ। ਕਿਸਾਨੀ ਅੰਦੋਲਨ ਦੇ ਚਲਦਿਆਂ ਕਈ ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਦੇ ਚਲਦਿਆਂ ਦਿੱਲੀ ਕਿਸਾਨ ਮੋਰਚੇ ‘ਚ ਪਟਿਆਲੇ ਦੇ ਕਿਸਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

    ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਝੰਡੀ ਦੇ ਵਸਨੀਕ ਮੇਜਰ ਖਾਨ ਦੀ ਬੀਮਾਰ ਹੋਣ ਕਾਰਣ ਮੌਤ ਹੋ ਗਈ ਹੈ ,ਜੋ ਪਿਛਲੇ ਸਾਢੇ 5 ਮਹੀਨੇ ਤੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲਗਾਤਾਰ ਸਿੰਘੂ ਬਾਰਡਰ ‘ਤੇ ਰਹਿ ਰਿਹਾ ਸੀ। ਮੇਜਰ ਖਾਨ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਿਸਾਨਾਂ ਨਾਲ ਡਟਿਆ ਹੋਇਆ ਸੀ। ਮੇਜਰ ਖਾਨ ਖੁਦ ਕਿਸਾਨ ਵੀ ਨਹੀਂ ਸੀ। ਮੇਜਰ ਕੋਲ ਕੋਈ ਜ਼ਮੀਨ ਨਹੀਂ ਸੀ।ਮੇਜਰ ਖਾਨ ਸਾਬਕਾ ਫ਼ੌਜੀ ਸੀ ਪਰ ਉਹ ਅਗਸਤ 2020 ਤੋਂ ਹੀ ਕਿਸਾਨ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਕਿਸਾਨੀ ਮੰਗਾਂ ਲਈ ਸਿੰਘੂ ਬਾਰਡਰ ‘ਤੇ ਡਟਿਆ ਹੋਇਆ ਸੀ।ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ. ਦਰਸ਼ਨ ਪਾਲ, ਗੁਰਮੀਤ ਸਿੰਘ ਦਿੱਤੂਪੁਰ, ਅਵਤਾਰ ਕੋਹਲੀ, ਜਗਮੋਹਨ ਸਿੰਘ, ਅਤੇ ਹੋਰ ਕਈ ਜੱਥੇਬੰਦੀਆਂ ਅਤੇ ਮੈਂਬਰਾਂ ਨੇ ਮੇਜਰ ਖਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

    ਦੱਸਿਆ ਜਾਂਦਾ ਹੈ ਕਿ ਮੇਜਰ ਖਾਨ 26 ਨਵੰਬਰ ਤੋਂ ਬਾਅਦ ਇਕ ਵਾਰ ਵੀ ਘਰ ਨਹੀਂ ਗਿਆ ਅਤੇ ਲਗਾਤਾਰ ਸਿੰਘੂ-ਬਾਰਡਰ ‘ਤੇ ਡਟਿਆ ਹੋਇਆ ਸੀ। ਸੰਯੁਕਤ ਕਿਸਾਨ ਮੋਰਚੇ ਦੇ ਸਮੂਹ ਆਗੂਆਂ ‘ਚ ਡੂੰਘਾ ਸੋਗ ਹੈ। ਉਨ੍ਹਾਂ ਦੀ ਸ਼ਹੀਦੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਹਮੇਸ਼ਾਂ ਯਾਦ ਰੱਖਣਗੇ। ਉਹਨਾਂ ਦੀ ਇੱਛਾ ਸੀ ਕਿ ਉਹ ਘੋਲ਼ ਜਿੱਤ ਕੇ ਹੀ ਘਰ ਵਾਪਸ ਆਉਣਗੇ।

    LEAVE A REPLY

    Please enter your comment!
    Please enter your name here