ਸਿਹਤ ਵਿਭਾਗ ਨੇ ਮਈ ਮਹੀਨੇ ਨੂੰ ਵਿਸ਼ੇਸ਼ ਤੰਬਾਕੂ ਵਿਰੋਧੀ ਜਾਗਰੂਕਤਾ ਮਹੀਨਾ ਘੋਸ਼ਿਤ ਕੀਤਾ

    0
    165

    ਹੁਸ਼ਿਆਰਪੁਰ  (ਸ਼ਾਨੇ )  ਸਿਹਤ ਵਿਭਾਗ ਪੰਜਾਬ ਵੱਲੋ ਮਈ ਮਹੀਨੇ ਨੂੰ ਵਿਸ਼ੇਸ਼ ਤੰਬਾਕੂ ਵਿਰੋਧੀ ਜਾਗਰੂਕਤਾ ਮਹੀਨਾ ਘੋਸ਼ਿਤ ਕੀਤਾ ਗਿਆ ਹੈ , ਜਿਸ ਪ੍ਰੋਗਰਾਮ ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ ਰੇਨੂੰ ਸੂਦ ਵੱਲੋ ਹਦਾਇਤਾ ਅਨੁਸਾਰ ਤੰਬਾਕੂ ਵਿਰੋਧੀ ਸੈਲ ਵੱਲੋ ਸ਼ੰਦਰ ਨਗਰ ਵਿਚ ਤੰਬਾਕੂ ਜਾਗਰਕਤਾ ਸੈਮੀਨਾਰ ਕਰਵਾਇਆ ਗਿਆ ਜਿਲਾ ਨੋਡਲ ਅਫਸਰ ਤੰਬਾਕੂ ਕੰਟਰੋਲ ਡਾ ਸੁਨੀਲ ਅਹੀਰ ਨੇ ਦੱਸਿਆ ਕਿ ਇਕ ਅਨੁਮਾਨ  ਅਨੁਸਾਰ ਰੋਜੀ ਰੋਟੀ ਕਮਾਉਣ ਪੰਜਾਬ ਆਵੇ ਪਰਵਾਸੀ ਮਜਦੂਰਾਂ ਦੇ ਮੁਹੱਲਿਆਂ ਅਤੇ ਝੁੱਗੀ ਝੋਪੜੀ ਇਲਾਕਿਆ ਵਿੱਚ ਤੰਬਾਕੂ ਉਦਪਾਦਿਕਾ ਦੀ ਵਰਤੋ ਅਤੇ ਬੇਨਿਯਮੀ ਵਿਕਰੀ ਬਹੁਤ ਜਿਆਦਾ ਹੈ । ਇਹਨਾਂ ਇਲਾਕਿਆਂ  ਵਿੱਚ ਲੱਗ ਭੱਗ 70 ਪ੍ਰਤੀਸ਼ਤ ਆਬਾਦੀ ਜਿਨਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ , ਤੰਬਾਕੂ ਪਦਾਰਥਾਂ ਦੀ ਵਰਤੋ ਕਰਕੇ ਹਨ । ਔਰਤਾਂ ਵਿੱਚ ਸਿਗਰਟ ਬੀੜੀ ਦੀ ਵਰਤੋ  ਅਤੇ ਚਬਾਉਣ ਵਾਲੇ ਤੰਬਾਕੂ ਦੀ ਭਿਆਨਿਕ ਆਦਤ ਹੈ , ਜੋ 90 ਪ੍ਰਤੀਸ਼ਤ ਮੂੰਹ ਦੇ ਕੈਸਰ ਦਾ ਕਾਰਨ ਚਬਾਉਣ ਵਾਲੇ ਤੰਬਾਕੂ ਅਤੇ ਬੀੜੀਆਂ ਦੇ ਕਾਰਨ ਹੁੰਦਾ ਹੈ  ਇਸ ਕਰਕੇ ਵਿਭਾਗ ਦੀਆ ਹਦਾਇਤਾ ਮੁਤਾਬਿਕ   ਝੁਗੀ ਝੋਪੜੀ ਇਲਾਕਿਆਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ । ਮੁੜ ਵਸੇਵਾਂ ਕੇਦਰ ਦੇ ਕੌਸਲਰ ਨਿਸਾ ਰਾਣੀ  ਨੇ ਤੰਬਾਕੂ ਛਡਾਉ ਕੇਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਤੰਬਾਕੂ ਛੱਡਣ ਦੇ ਚਾਹਵਾਨ ਵਿਆਕਤੀਆਂ ਲਈ ਬਣਾਏ ਕੇਦਰ ਬਾਰੇ ਜਾਣਕਾਰੀ ਦਿੱਤੀ । ।

     ਜਿਲਾਂ ਐਪੀਡੀਮੋਲੋਜਿਸਟ ਡਾ ਸ਼ਲੇਸ ਕੁਮਾਰ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਵਿੱਚ ਲੂ ਤੋ ਬਚਾਉ ਲਈ ਦੁਪਹਿਰ ਸਮੇ ਘਰ ਤੋ ਬਾਹਰ ਨਿਕਲਣ ਤੋ ਪਰਹੇਜ ਕੀਤਾ ਜਾਵੇ ਅਤੇ ਜਿਆਦਾ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ । ਬਜਾਰੀ ਤਲੀਆਂ ਹੋਈਆਂ ਵਸਤੂਆਂ ਦੀ ਵਰਤੋ ਘੱਟ ਕਰਨੀ ਚਹੀਦੀ ਹੈ । ਉਹਨਾਂ ਮਲੇਰੀਆ ਤੇ ਡੇਗੂ ਬਾਰੇ ਵੀ ਹੀਜਰੀਨ ਨੂੰ ਜਾਣਕਾਰੀ ਦਿੱਤੀ ।  ਸਮਾਜ ਸੇਵਕ ਗੰਗਾਂ ਪ੍ਰਸ਼ਾਦ ਸਾਬਕਾ ਕੋਸਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੰਬਾਕੂ ਅਤੇ ਨਸ਼ੇ ਵਿੱਚ ਗਰੀਬ ਬਸਤੀਆਂ ਵਿੱਚ ਖਤਮ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ

    LEAVE A REPLY

    Please enter your comment!
    Please enter your name here