ਸਿਹਤ ਵਿਭਾਗ ‘ਚ ਬਤੌਰ ਅਸਿਸਟੈਂਟ ਮਲੇਰੀਆ ਅਫ਼ਸਰ ਵਜੋਂ ਮੁੱਲਖ ਰਾਜ ਅੱਜ ਸੇਵਾਮੁਕਤ ਹੋਏ

    0
    136

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਸਿਹਤ ਵਿਭਾਗ ਵਿੱਚ ਬਤੌਰ ਅਸਿਸਟੈਂਟ ਮਲੇਰੀਆ ਅਫ਼ਸਰ ਵਜੋਂ ਮੁੱਲਖ ਰਾਜ ਅਤੇ ਫੀਲਡ ਵਰਕਰ ਐਟੀਲਾਰਵਾ ਸਕੀਮ ਤੋਂ ਅਸ਼ੋਕ ਕੁਮਾਰ ਆਪਣੀਆ ਸੇਵਾਵਾਂ ਦੀ ਉਮਰ ਪੂਰੀ ਹੋਣ ਉਪਰੰਤ ਅੱਜ ਸੇਵਾਮੁਕਤ ਹੋ ਗਏ ਹਨ। ਦਫ਼ਤਰ ਸਿਵਲ ਸਰਜਨ ਦੇ ਸਟਾਫ਼ ਵਲੋਂ ਉਹਨਾਂ ਦੇ ਵਿਦਾਇਗੀ ਮੌਕੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਕ ਸੰਖੇਪ ਵਿਦਾਇਗੀ ਦਿੱਤੀ ਗਈ। ਮੁਲਾਜ਼ਮਾਂ ਦੀ ਸੇਵਾ ਮੁਕਤੀ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਏ.ਐਮ.ਓ. ਮੁੱਲਖ ਰਾਜ ਅਤੇ ਫੀਲਡ ਵਰਕਰ ਅਸ਼ੋਕ ਕੁਮਾਰ ਵੱਲੋ ਸਿਹਤ ਵਿਭਾਗ ਨੂੰ ਦਿੱਤੀਆਂ ਗਈਆਂ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਦੇ ਅਗਲੇ ਬੇਹਤਰ ਭਵਿੱਖ ਲਈ ਚੰਗੀ ਸਿਹਤਜਾਬੀ ਦੀ ਕਾਮਨਾ ਕੀਤੀ।

    ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਾ. ਸੁਨੀਲ ਅਹੀਰ ਅਤੇ ਡਾ. ਸੁਲੇਸ ਕੁਮਾਰ, ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ, ਏ ਐਮ ਓ ਰਾਮ ਸਰੂਪ, ਹੈਲਥ ਇਸਪੈਕਟਰ, ਤਰਸੇਮ ਲਾਲ, ਜਸਵਿੰਦਰ ਸਿੰਘ, ਬਸੰਤ ਕੁਮਾਰ ਇੰਨਚਾਰਜ ਐਟੀਲਾਰਵਾ ਸਕੀਮ, ਬਸੰਤ ਕੁਮਾਰ ਐਚ ਆਈ, ਰਾਕੇਸ਼ ਕੁਮਾਰ, ਵੀ ਮੌਜੂਦ ਸਨ।

    LEAVE A REPLY

    Please enter your comment!
    Please enter your name here