ਸਿਹਤ ਮੰਤਰਾਲੇ ਨੇ ਪ੍ਰਾਈਵੇਟ ਹਸਪਤਾਲਾਂ ਲਈ ਤੈਅ ਕੀਤੇ ਕੋਰੋਨਾ ਵੈਕਸੀਨ ਦੇ ਰੇਟ

    0
    110

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰਾਈਵੇਟ ਹਸਪਤਾਲਾਂ ਲਈ ਕੋਰੋਨਾ ਵੈਕਸੀਨ ਦੇ ਰੇਟ ਤੈਅ ਕਰ ਦਿੱਤੇ ਹਨ। ਹੁਣ ਨਿੱਜੀ ਵੈਕਸੀਨੇਸ਼ਨ ਸੈਂਟਰਜ਼ ‘ਚ ਕੋਵੀਸ਼ੀਲਡ 780 ਰੁਪਏ, ਕੋਵੈਕਸੀਨ 1410 ਤੇ ਸਪੁਤਨਿਕ-ਵੀ ਟੀਕੇ ਲਈ 1415 ਰੁਪਏ ਦੇਣੇ ਪੈਣਗੇ। ਉੱਥੇ ਹੀ ਸਾਰੇ ਟੀਕਿਆਂ ‘ਤੇ 150 ਰੁਪਏ ਪ੍ਰਤੀ ਡੋਜ਼ ਸਰਵਿਸ ਚਾਰਜ ਲਿਆ ਜਾਵੇਗਾ। ਇਸ ਤੋਂ ਪਹਿਲਾਂ ਕੋਵੀਸ਼ੀਲਡ 600 ਰੁਪਏ, ਕੋਵੈਕਸੀਨ 1200 ਰੁਪਏ ਤੇ ਰੂਸੀ ਵੈਕਸੀਨ ਸਪੁਤਨਿਗ-ਵੀ 948 ‘ਚ ਮਿਲ ਰਹੀ ਸੀ ਜਿਸ ਦੇ ਉੱਪਰ ਜੀਐੱਸਟੀ ਅਲੱਗ ਤੋਂ ਸੀ।

    ਜਾਣੋ ਤਿੰਨਾਂ ਵੈਕਸੀਨ ਜੀਐੱਸਟੀ ਤੇ ਸਰਵਿਸ ਚਾਰਜ –

    ਸਰਕਾਰ ਵੱਲੋਂ ਕੀਮਤ ਤੈਅ ਕਰਨ ਤੋਂ ਬਾਅਦ ਕੋਵੀਸ਼ੀਲਡ 780 ਰੁਪਏ (600 ਰੁਪਏ ਡੋਜ਼ ਦੀ ਕੀਮਤ, 5 ਫ਼ੀਸਦ ਜੀਐੱਸਟੀ ਤੇ 150 ਰੁਪਏ ਸਰਵਿਸ ਚਾਰਜ) ਪ੍ਰਤੀ ਡੋਜ਼ ਹੋਣਗੇ। ਕੋਵੈਕਸੀਨ ਦੀ ਕੀਮਤ 1410 ਰੁਪਏ (1200 ਰੁਪਏ, 60 ਰੁਪਏ ਜੀਐੱਸਟੀ ਤੇ 150 ਰੁਪਏ ਸਰਵਿਸ ਚਾਰਜ) ਪ੍ਰਤੀ ਡੋਜ਼। ਉੱਥੇ ਹੀ ਸਪੁਤਨਿਕ ਵੀ 1145 ਪ੍ਰਤੀ ਡੋਜ਼ (948 ਰੁਪਏ, 47 ਰੁਪਏ ਜੀਐੱਸਟੀ ਤੇ 150 ਰੁਪਏ ਸਰਵਿਸ ਚਾਰਜ) ਦੇਣਾ ਪਵੇਗਾ।

    ਮੁਫ਼ਤ ਟੀਕਾਕਰਨ ਤੋਂ ਬਾਅਦ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ –

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਾਰੇ ਲੋਕਾਂ ਲਈ ਮੁਫ਼ਤ ਟੀਕਾਕਰਨ ਦਾ ਐਲਾਨ ਕੀਤਾ ਜਿਸ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਸਰਕਾਰ ਨੇ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਕੇਂਦਰ ਦੇਸ਼ ਵਿਚ ਵੈਕਸੀਨ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਤੋਂ 75 ਫ਼ੀਸਦ ਟੀਕਾ ਖਰੀਦੇਗਾ ਤੇ ਉਸ ਨੂੰ ਸੂਬਾ ਤੇ ਕੇਂਦਰ ਪ੍ਰਦੇਸ਼ਾਂ ਨੂੰ ਮੁਹੱਈਆ ਕਰਵਾਏਗਾ। ਵੈਕਸੀਨ ਲਗਾਉਣ ਦੀ ਜਵਾਬਦੇਹੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੋਵੇਗੀ।

    ਪ੍ਰਾਈਵੇਟ ਹਸਪਤਾਲਾਂ ‘ਤੇ ਸੂਬੇ ਰੱਖਣਗੇ ਨਜ਼ਰ –

    ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਸ਼ਹਿਰੀ ਤੇ ਦੇਹਾਤੀ ਇਲਾਕਿਆਂ ਦੇ ਛੋਟੇ ਤੇ ਵੱਡੇ ਪ੍ਰਾਈਵੇਟ ਹਸਪਤਾਲਾਂ ਵਿਚਕਾਰ ਵੈਕਸੀਨ ਅਲਾਟਮੈਂਟ ‘ਚ ਦਿੱਕਤ ਨਾ ਹੋਵੇ। ਮੰਗ ਦੇ ਆਧਾਰ ‘ਤੇ ਕੇਂਦਰ ਸਰਕਾਰ ਨਿੱਜੀ ਹਸਪਤਾਲ ਨੂੰ ਟੀਕਾ ਸਪਲਾਈ ਕਰੇਗੀ। ਕੌਮੀ ਸਿਹਤ ਅਥਾਰਟੀ ਦੇ ਇਲੈਕਟ੍ਰਾਨਿਕ ਪਲੇਟਫਾਰਮ ਜ਼ਰੀਏ ਭੁਗਤਾਨ ਲਿਆ ਜਾਵੇਗਾ। ਸੂਬਾ ਸਰਕਾਰ ਨਿੱਜੀ ਹਸਪਤਾਲਾਂ ‘ਤੇ ਨਿਗਰਾਨੀ ਰੱਖੇ ਤਾਂ ਜੋ ਵੈਕਸੀਨ ਦਾ ਸਹੀ ਇਸੇਤਮਾਲ ਹੋ ਸਕੇ।

     

    LEAVE A REPLY

    Please enter your comment!
    Please enter your name here