ਸਾਂਝੀ ਏਕਤਾ ਕਰਮਚਾਰੀ ਯੂਨੀਅਨ ਦੀ ਚੋਣ ਹੋਈ, ਸੁਰਿੰਦਰ ਕੁਮਾਰ ਬਣੇ ਜ਼ਿਲ੍ਹਾ ਪ੍ਰਧਾਨ

    0
    121

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਰਵਿੰਦਰ)

    ਸਾਂਝੀ ਏਕਤਾ ਕਰਮਚਾਰੀ ਯੂਨੀਅਨ ਵਲੋਂ ਸਿਵਲ ਸਰਜਨ ਦਫ਼ਤਰ ਵਿਖੇ ਇਕ ਮੀਟਿੰਗ ਹੋਈ। ਇਹ ਮੀਟਿੰਗ ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਪੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦਾ ਮੁੱਖ ਏਜੰਡਾ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਸਮੂਹ ਦਰਜਾਚਾਰ ਕਰਮਚਾਰੀਆਂ ਦੀ ਸਹਿਮਤੀ ਦੇ ਨਾਲ ਜ਼ਿਲ੍ਹਾ ਪੱਧਰੀ ਕਮੇਟੀ ਦੀ ਚੋਣ ਕਰਨਾ ਸੀ ਇਸ ਮੀਟਿੰਗ ਵਿੱਚ ਸੁਰਿੰਦਰ ਕੁਮਾਰ ਪੀ.ਐਚ.ਯੂ.ਪਾਲਦੀ ਨੂੰ ਪ੍ਰਧਾਨ, ਕੁਲਦੀਪ ਸਿੰਘ ਨੂੰ ਜਨਰਲ ਸਕੱਤਰ, ਖਜ਼ਾਨਚੀ ਰਾਮ ਲੁਭਾਇਆ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ,ਜਦਕਿ ਸਲਾਹਕਾਰ ਵਜੋਂ ਪੂਨਮ ਸ਼ਰਮਾ, ਸੁਨੀਤਾ ਤੇ ਪ੍ਰਵੀਨ ਕੁਮਾਰ ਅਹੁਦੇ ਦੇ ਕੇ ਨਵਾਜਿਆ। ਇਸ ਮੌਕੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਸੂਬਾ ਕਮੇਟੀ ਵਲੋਂ ਜੋ ਅਹੁਦਾ ਦਿੱਤਾ ਗਿਆ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਜੱਥੇਬੰਦੀ ਦੇ ਸਹਿਯੋਗ ਨਾਲ ਨਿਭਾਇਆ ਜਾਵੇਗਾ।ਇਸ ਮੌਕੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਛੇਵੇਂ ਪੇ-ਕਮਿਸ਼ਨ ਦੀ ਲੰਗੜੀ ਰਿਪੋਰਟ ਦਿੱਤੀ ਹੈ ਉਹ ਮਨਜ਼ੂਰ ਨਹੀਂ ਇਸ ਸੰਬੰਧੀ ਸੂਬਾ ਕਮੇਟੀ ਵੱਲੋ ਸਘੰਰਸ਼ ਦੀ ਬਿਗੱਲ ਵਜਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਮੰਗਾਂ ਨਾ ਮੰਨੀਆਂ ਤਾਂ ਇਸ ਦਾ ਆਉਣ ਵਾਲੀ ਚੋਣਾਂ ਵਿੱਚ ਮੁਲਾਜ਼ਮ, ਮਜ਼ਦੂਰ ਤੇ ਕਿਸਾਨਾ ਵਲੋਂ ਸਬਕ ਸਿਖਾਇਆ ਜਾਵੇਗਾ। ਇਸ ਮੋਕੇ ਜਸਬੀਰ ਸਿੰਘ ਰੋਪੜ ਵਾੀਸ ਪ੍ਰਧਾਨ ਪੰਜਾਬ, ਚੈਅਰਮੈਨ ਰਣਜੀਤ ਸਿੰਘ, ਸੈਕਟਰੀ ਜਸਬੀਰ ਸਿੰਘ ਧੂਰੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

     

    LEAVE A REPLY

    Please enter your comment!
    Please enter your name here