ਸਲਾਮੀ ਬੱਲੇਬਾਜ਼ ਨਜੀਬ ਤਾਰਾਕਾਈ ਦਾ ਹੋਇਆ ਦਿਹਾਂਤ !

    0
    142

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਕਾਬੁਲ : ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਨਜੀਬ ਤਾਰਾਕਾਈ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। 29 ਸਾਲਾਂ ਅਫਗਾਨ ਬੱਲੇਬਾਜ਼ ਨਜੀਬ 2 ਅਕਤੂਬਰ ਨੂੰ ਇੱਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸੀ। ਉਹ ਹਾਦਸੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਕੋਮਾ ਵਿੱਚ ਚਲਾ ਗਿਆ ਸੀ। ਉਸਦੇ ਸਿਰ ‘ਚ ਡੂੰਘੀ ਸੱਟ ਲੱਗੀ ਸੀ।

    ਜਾਣਕਾਰੀ ਅਨੁਸਾਰ ਨਜੀਬ ਪੂਰਬੀ ਨਨਗਾਰਹਰ ‘ਚ ਕਰਿਆਨਾ ਸਟੋਰ ਤੋਂ ਨਿਕਲ ਕੇ ਸੜਕ ਪਾਰ ਕਰ ਰਹੇ ਸਨ, ਉਦੋਂ ਉੱਥੋਂ ਲੰਘ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ ਅਤੇ ਉਹ ਉਦੋਂ ਤੋਂ ਆਈ.ਸੀ.ਯੂ. ਵਿਚ ਸਨ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਜ਼ਰੀਏ ਨਜੀਬ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ।

    ਸਲਾਮੀ ਬੱਲੇਬਾਜ਼ ਨਜੀਬ ਨੇ ਅਫਗਾਨਿਸਤਾਨ ਲਈ ਇੱਕ ਵਨਡੇ ਅਤੇ 12 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਟੀ-20 ਵਿਚ ਉਨ੍ਹਾਂ ਨੇ 4 ਅਰਧ ਸੈਂਕੜਿਆ ਨਾਲ 258 ਦੌੜਾਂ ਬਣਾਈਆਂ ਸਨ। ਉਹ 24 ਫਰਸਟ ਕਲਾਸ ਮੈਚ ਵੀ ਖੇਡ ਚੁੱਕੇ ਹਨ। ਇਨ੍ਹਾਂ ਵਿਚ ਉਨ੍ਹਾਂ ਨੇ 47.20 ਦੀ ਔਸਤ ਨਾਲ 2030 ਦੌੜਾ ਬਣਾਈਆਂ ਸਨ। ਇਨ੍ਹਾਂ ਵਿਚ 6 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ।

    ਇਸ ਘਟਨਾ ‘ਤੇ ਦੁਖ ਜ਼ਾਹਿਰ ਕਰਦੇ ਹੋਏ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਸੋਸ਼ਲ ਮੀਡੀਆ’ ਤੇ ਲਿਖਿਆ, “ਏਸੀਬੀ ਅਤੇ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਦੇਸ਼ ਅਫਗਾਨਿਸਤਾਨ ਨੇ ਆਪਣਾ ਹਮਲਾਵਰ ਸਲਾਮੀ ਬੱਲੇਬਾਜ਼ ਅਤੇ ਬਹੁਤ ਚੰਗੇ ਆਦਮੀ ਨਜੀਬ ਤਰਕਾਈ (29) ਨੂੰ ਗੁਆ ਦਿੱਤਾ ਹੈ। ਇੱਕ ਦਰਦਨਾਕ ਟ੍ਰੈਫਿਕ ਹਾਦਸੇ ‘ਚ ਉਸ ਦੀ ਮੌਤ ਹੋ ਗਈ ਹੈ, ਜਿਸ ਨੂੰ ਲੈ ਕੇ ਅਸੀਂ ਸਾਰੇ ਹੈਰਾਨ ਹਾਂ! ਅੱਲਾ ਉਸ ‘ਤੇ ਆਪਣੀ ਮਿਹਰ ਬਖਸ਼ੇ।”

    LEAVE A REPLY

    Please enter your comment!
    Please enter your name here