‘ਸਟੈਚੂ ਆਫ ਯੂਨਿਟੀ’ ਨੂੰ 30,000 ਕਰੋੜ ਵਿਚ ਵੇਚਣ ਲਈ ਦਿੱਤਾ ਇਸ਼ਤਿਹਾਰ, ਐਫ਼ਆਈਆਰ ਦਰਜ !

    0
    155

    ਨਿਊਜ਼ ਡੈਸਕ,  ਜਨਗਾਥਾ ਟਾਇਮਜ਼ : (ਸਿਮਰਨ)

    ਨਰਮਦਾ ਜ਼ਿਲ੍ਹੇ ਦੇ ਕੇਵਡਿਆ ਵਿੱਚ ਸਥਿਤ “ਸਟੈਚੂ ਆਫ ਯੂਨਿਟੀ” ਦੀ ਵਿਕਰੀ ਲਈ ਇੱਕ ਆਨਲਾਈਨ ਇਸ਼ਤਿਹਾਰ ਜਾਰੀ ਕਰਨ ਲਈ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਮੈਡੀਕਲ ਬੁਨਿਆਦੀ ਢਾਂਚੇ ਅਤੇ ਹਸਪਤਾਲਾਂ ‘ਤੇ ਸਰਕਾਰੀ ਖ਼ਰਚਿਆਂ ਨੂੰ ਪੂਰਾ ਕਰਨ ਲਈ ਇਸ ਬੁੱਤ ਨੂੰ 30,000 ਕਰੋੜ ਰੁਪਏ ਵਿਚ ਵੇਚਣ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ।

    ਦੱਸ ਦਈਏ ਕਿ ਇਹ ਸਰਦਾਰ ਪਟੇਲ ਦੀ ਯਾਦਗਾਰ ਹੈ ਅਤੇ ਇਹ ਬੁੱਤ 182 ਮੀਟਰ ਉੱਚਾ ਹੈ। ਇਸ ਦਾ ਉਦਘਾਟਨ 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਕੇਵਡੀਆ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਸ਼ਨੀਵਾਰ ਨੂੰ ਓਐਲਐਕਸ ਉੱਤੇ ਇੱਕ ਇਸ਼ਤਿਹਾਰ ਦਿੱਤਾ ਸੀ ਜਿਸ ਵਿੱਚ ਉਸ ਨੇ ਹਸਪਤਾਲਾਂ ਅਤੇ ਸਿਹਤ ਸੰਭਾਲ ਉਪਕਰਣਾਂ ਨੂੰ ਖ਼ਰੀਦਣ ਲਈ 30,000 ਕਰੋੜ ਰੁਪਏ ਵਿੱਚ “ਸਟੈਚੂ ਆਫ ਯੂਨਿਟੀ” ਵੇਚਣ ਲਈ ਇਸ਼ਤਿਹਾਰ ਦਿੱਤਾ ਸੀ।

    ਇੰਸਪੈਕਟਰ ਪੀਟੀ ਚੌਧਰੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਇਕ ਅਖ਼ਬਾਰ ਵਿਚ ਇਕ ਰਿਪੋਰਟ ਆਈ ਅਤੇ ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਵੱਖ-ਵੱਖ ਕਾਨੂੰਨਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

    LEAVE A REPLY

    Please enter your comment!
    Please enter your name here