ਸ਼ਹੀਦ-ਏ-ਆਜ਼ਮ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਅਤੇ ਅਥਲੈਟਿਕ ਮੀਟ ਸੰਪੰਨ

    0
    152

    ਗੜ੍ਹਸ਼ੰਕਰ (ਸੇਖ਼ੋ) -ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਵਲੋਂ ਪ੍ਰਧਾਨ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਕਰਵਾਏ ਜਾ ਰਹੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਅਤੇ ਅਥਲੈਟਿਕਸ ਮੀਟ ਦੇ ਅੱਜ ਫਾਈਨਲ ਮੁਕਾਬਲੇ ਵਿਚ ਪਿੰਡ ਪਠਲਾਵਾ ਨੇ ਸੜੋਆ ਦੀ ਟੀਮ ਨੂੰ ਫਾਈਨਲ ਮੁਕਾਬਲੇ ਵਿਚ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਮੌਕੇ ਇਨਾਮਾਂ ਦੀ ਵੰਡ ਕਰਦਿਆਂ ਮੁੱਖ ਮਹਿਮਾਨ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਆਈਏਐਸ ਨੇ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਖਿਡਾਰੀਆਂ ਵਿਚ ਖੇਡ ਭਾਵਨਾ ਦੇ ਨਾਲ ਨਾਲ ਤੰਦਰੁਸਤ ਸਮਾਜ ਦੀ ਸਥਾਪਨਾ ਵਿਚ ਵੀ ਸਹਾਇਕ ਹੁੰਦੇ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਇਸ ਆਯੋਜਨ ‘ਤੇ ਵਧਾਈਆ ਦਿੱਤੀ। ਉਨ੍ਹਾਂ ਨਾਲ ਆਈਪੀਐਸ ਨਰਿੰਦਰ ਸਿੰਘ ਪੀਸੀਐਸ, ਪ੍ਰਿੰ.ਡਾ. ਪਰਵਿੰਦਰ ਸਿੰਘ, ਡੀਈਓ ਮੋਹਨ ਸਿੰਘ ਲੇਹਲ,ਅਕਾਲੀ ਆਗੂ ਬਲਵੀਰ ਸਿੰਘ ਚੰਗਿਆੜਾ ਆਦਿ ਵੀ ਹਾਜ਼ਰ ਸਨ। ਇਸੇ ਦੌਰਾਨ ਕਲੱਬ ਵਲੋਂ ਕਰਵਾਏ ਗਏ ਇੰਟਰ ਸਟੇਟ ਅਥਲੈਟਿਕਸ ਮੁਕਾਬਲਿਆਂ ਵਿਚ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। 19 ਸਾਲ ਤੋਂ ਘੱਟ ਉਮਰ ਵਰਗ ਵਿਚ 100 ਮੀਟਰ ਦੌੜ (ਲੜਕੇ) ਵਿਚ ਸਾਹਿਲਪ੍ਰੀਤ ਨੇ ਪਹਿਲਾ, ਕੈਨਾਸ਼ ਨੇ ਦੂਜਾ ਅਤੇ ਹਰਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿਚ ਸਾਹਿਲਪ੍ਰੀਤ ਨੇ ਪਹਿਲਾ, ਕੈਨਾਸ਼ ਨੇ ਦੂਜਾ ਅਤੇ ਬਲਕਰਨ ਸਿੰਘ ਨੇ ਤੀਜਾ ਸਥਾਨ, 800 ਮੀਟਰ ਦੌੜ ਵਿਚ ਗੌਰਵ ਨੇ ਪਹਿਲਾ, ਪੀਯੁਸ਼ ਨੇ ਦੂਜਾ ਅਤੇ ਪਰਮੋਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੌੜ ਵਿਚ ਗੌਰਵ ਨੇ ਪਹਿਲਾ, ਪਰਮੋਦ ਨੇ ਦੂਜਾ ਅਤੇ ਅਭਿਸ਼ੇਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 19 ਸਾਲ ਤੋਂ ਘੱਟ ਉਮਰ ਵਰਗ ਵਿਚ 100 ਮੀਟਰ ਦੌੜ (ਲੜਕੀਆਂ) ਵਿਚ ਅੰਕਿਤਾ ਨੇ ਪਹਿਲਾ,ਤੇਜਪ੍ਰੀਤ ਕੌਰ ਨੇ ਦੂਜਾ ਅਤੇ ਸਿਮਰਨ ਨੇ ਤੀਜਾ ਸਥਾਨ, 200 ਮੀਟਰ ਦੌੜ ਵਿਚ ਬ੍ਰਹਮਜੋਤ ਕੌਰ ਨੇ ਪਹਿਲਾ, ਜਸਦੀਪ ਕੌਰ ਨੇ ਦੂਜਾ ਅਤੇ ਸਿਮਰਨ ਨੇ ਤੀਜਾ ਸਥਾਨ, 400 ਮੀਟਰ ਦੌੜ ਵਿਚ ਬ੍ਰਹਮਜੋਤ ਕੌਰ ਨੇ ਪਹਿਲਾ, ਜਸਦੀਪ ਕੌਰ ਨੇ ਦੂਜਾ ਅਤੇ ਨਿਧੀ ਠਾਕੁਰ ਨੇ ਤੀਜਾ ਸਥਾਨ, 800 ਮੀਟਰ ਦੌੜ ਵਿਚ ਨਿਕਿਤਾ ਨੇ ਪਹਿਲਾ, ਬ੍ਰਹਮਜੋਤ ਕੌਰ ਨੇ ਦੂਜਾ ਅਤੇ ਪਾਰੁਲ ਸ਼ਰਮਾ ਨੇ ਤੀਜਾ, 1500 ਮੀਟਰ ਦੌੜ ਵਿਚ ਨਿਕਿਤਾ ਸ਼ਰਮਾ ਨੇ ਪਹਿਲਾ, ਪਾਰੁਲ ਸ਼ਰਮਾ ਨੇ ਦੂਜਾ ਅਤੇ ਜਸਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿਚ ਬ੍ਰਹਮਜੋਤ ਕੌਰ ਨੇ ਵਧੀਆ ਅਥਲੀਟ ਜਦ ਕਿ ਲੜਕਿਆਂ ਦੇ ਵਰਗ ਵਿਚ ਸਾਹਿਲਪ੍ਰੀਤ ਸਿੰਘ ਨੇ ਵਧੀਆ ਅਥਲੀਟ ਵਜੋਂ ਸਨਮਾਨ ਹਾਸਿਲ ਕੀਤੇ। ਇਸੇ ਤਰ੍ਹਾਂ ਸ਼ਾਟ ਪੁੱਟ ਦੇ ਵੱਖ ਵੱਖ ਉਮਰ ਵਰਗਾਂ ਵਿਚ ਇਲਾਕੇ ਦੇ ਵੱਖ ਵੱਖ ਸਕੂਲਾਂ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਧਾਨ ਜਸਵੀਰ ਸਿੰਘ ਰਾਏ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਵਾਲੀਆ, ਝਲਮਣ ਸਿੰਘ ਯੂ ਕੇ, ਅਜਮੇਰ ਸਿੰਘ ਯੂ ਕੇ, ਰਾਜ ਵਿੰਦਰ ਸਿੰਘ ਸੰਘਾ,ਪਰਮਵੀਰ ਸਿੰਘ, ਅਮਰੀਕ ਹਮਰਾਜ਼, ਮਨਜੀਤ ਸਿੰਘ ਲੱਲੀਆਂÎ ਆਦਿ ਸਮੇਤ ਖੇਡ ਪ੍ਰੇਮੀ ਹਾਜ਼ਰ ਸਨ।
    ਕੈਪਸ਼ਨ-ਫਾਈਨਲ ਮੈਚ ਦੀ ਸ਼ੁਰੂਆਤ ਮੌਕੇ ਖਿਡਾਰੀਆਂ ਨਾਲ ਕ੍ਰਿਸ਼ਨ ਕੁਮਾਰ, ਜਸਵੀਰ ਸਿੰਘ ਰਾਏ ਅਤੇ ਹੋਰ ।

    LEAVE A REPLY

    Please enter your comment!
    Please enter your name here