ਸ਼ਰਾਬ ਪੀਣ ਤੋਂ ਰੋਕਣ ‘ਤੇ ਸਾਬਕਾ ਫ਼ੌਜੀ ਕੁੱਟ-ਕੁੱਟ ਮਾਰਤਾ, ਦੋਸ਼ੀਆਂ ‘ਤੇ ਕਾਰਵਾਈ ਦੀ ਮੰਗ

    0
    145

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੈਂਦੇ ਪਿੰਡ ਹਰਸ਼ਾ ਛੀਨਾ ਉੱਚ ਕਿਲ੍ਹਾ ‘ਚ ਇਕ 70 ਸਾਲਾਂ ਬਜ਼ੁਰਗ ਵੱਲੋਂ ਸ਼ਰਾਬ ਪੀਣ ਤੋਂ ਰੋਕਣ ‘ਤੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

    ਇਸ ਸੰਬੰਧੀ ਮਿ੍ਤਕ ਹਰਭਜਨ ਸਿੰਘ ਦੇ ਬੇਟੇ ਗੁਰਸਾਹਿਬ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਫੌਜ ‘ਚੋਂ ਸੇਵਾਮੁਕਤ ਹੋ ਚੁੱਕੇ ਹਨ ਤੇ ਪਿੰਡ ‘ਚ ਹੀ ਪਾਣੀ ਵਾਲੀ ਟੈਂਕੀ ‘ਤੇ ਕੰਮ ਕਰਦੇ ਸਨ। ਪਿੰਡ ਦੇ ਕੁੱਝ ਵਿਅਕਤੀ ਉਥੇ ਆ ਕੇ ਅਕਸਰ ਹੀ ਸ਼ਰਬਾ ਪੀਂਦੇ ਸਨ, ਉਸ ਦੇ ਪਿਤਾ ਹਰਭਜਨ ਸਿੰਘ ਉਨ੍ਹਾਂ ਅਕਸਰ ਹੀ ਸ਼ਰਾਬ ਪੀਣ ਤੋਂ ਰੋਕਦੇ ਸਨ।ਉਸ ਨੇ ਦੱਸਿਆ ਕਿ ਸੋਮਵਾਰ ਫਿਰ ਉਕਤ ਵਿਅਕਤੀ ਸਾਬਕਾ ਸਰਪੰਚ ਜੋਗਿੰਦਰ ਸਿੰਘ, ਬਲਦੇਵ ਸਿੰਘ, ਜਸਵੰਤ ਸਿੰਘ, ਬਲਜੀਤ ਸਿੰਘ ਸਾਰੇ ਵਾਸੀ ਪਿੰਡ ਹਰਸ਼ਾ ਛੀਨਾ ਨਿਚਲਾ ਕਿਲ੍ਹਾ ਉਥੇ ਸ਼ਰਾਬ ਪੀਣ ਪੁੱਜ ਗਏ ਤੇ ਉਸ ਦੇ ਪਿਤਾ ਨਾਲ ਗਾਲੀ-ਗਲੋਚ ਕਰਨ ਲੱਗ ਪਏ। ਇਸ ਦੌਰਾਨ ਮੁਲਜ਼ਮ ਉਸ ਦੇ ਪਿਤਾ ਦੇ ਹੱਥੀਂ ਪੈ ਗਏ ਤੇ ਕੁੱਟ-ਕੁੱਟ ਕੇ ਉਸ ਨੂੰ ਮਾਰ ਦਿੱਤਾ। ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੋਸ਼ੀਆਂ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।

    ਇਸ ਸੰਬੰਧੀ ਪੁਲਿਸ ਚੌਕੀ ਕੁਕੜਾਵਾਲਾ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮ੍ਰਿਤਕ ਹਰਭਜਨ ਸਿੰਘ ਦੇ ਬੇਟੇ ਗੁਰਸਾਹਿਬ ਦੇ ਬਿਆਨਾਂ ਦੇ ਆਧਾਰ ‘ਤੇ ਚਾਰਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉਨ੍ਹਾਂ ਨੇ ਕਿਹਾ ਮਾਮਲੇ ‘ਚ ਕਾਰਵਾਈ ਕੀਤੀ ਜਾ ਰਹੀ ਹੈ।

     

    LEAVE A REPLY

    Please enter your comment!
    Please enter your name here