ਵਿਦੇਸ਼ ਲਿਜਾਣ ਦੇ ਨਾਂ ’ਤੇ ਐੱਨਆਰਆਈ ਲਾੜੀ ਨੇ ਪਤੀ ਨੂੰ ਲਾਇਆ 68 ਲੱਖ ਦਾ ਚੂਨਾ

    0
    124

    ਬਠਿੰਡਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਥਾਣਾ ਦਿਆਲਪੁਰਾ ਦੀ ਪੁਲਿਸ ਨੇ ਵਿਦੇਸ਼ ਲੈ ਕੇ ਜਾਣ ਦੇ ਨਾਮ ’ਤੇ ਆਪਣੇ ਪਤੀ ਨਾਲ 68 ਲੱਖ 59 ਹਜ਼ਾਰ ਰੁਪਏ ਦੀ ਠੱਗੀ ਮਾਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਵਿਆਹੁਤਾ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਮੁਕੱਦਮੇ ਵਿਚ ਕਥਿਤ ਮੁਲਜ਼ਮ ਦੇ ਕੈਨੇਡਾ ਰਹਿੰਦੇ ਭਰਾ ਤੇ ਸਥਾਨਕ ਸ਼ਹਿਰ ਵਿਚ ਰਹਿੰਦੇ ਮਾਤਾ-ਪਿਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਕਥਿਤ ਮੁਲਜ਼ਮਾਂ ਦੀ ਪਛਾਣ ਵਿਆਹੁਤਾ ਸੰਦੀਪ ਕੌਰ, ਭਰਾ ਪੁਸ਼ਪਿੰਦਰ ਸਿੰਘ ਵਾਸੀ ਕੈਨੇਡਾ, ਪਿਤਾ ਹਰਦੀਪ ਸਿੰਘ ਤੇ ਮਾਤਾ ਵੀਰਪਾਲ ਕੌਰ ਵਜੋਂ ਹੋਈ ਹੈ।

    ਜਾਣਕਾਰੀ ਅਨੁਸਾਰ ਸੰਦੀਪ ਕੌਰ ਨੇ ਵਿਆਹ ਕਰਵਾ ਕੇ ਆਪਣੇ ਪਤੀ ਕੋਲੋਂ ਲੱਖਾਂ ਰੁਪਏ ਹੜੱਪ ਲਏ ਤੇ ਉਨ੍ਹਾਂ ਪੈਸਿਆਂ ਨਾਲ ਆਪਣੇ ਭਰਾ ਨੂੰ ਕੈਨੇਡਾ ਭੇਜ ਦਿੱਤਾ ਤੇ ਬਾਅਦ ਵਿਚ 25 ਲੱਖ ਰੁਪਏ ਦੀ ਹੋਰ ਮੰਗ ਕਰ ਲਈ ਪਰ ਪੀੜਤ ਨੌਜਵਾਨ ਨੇ ਉਕਤ ਰਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਵਿਆਹੁਤਾ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਤੀ ਨੂੰ ਵਿਦੇਸ਼ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ।

    ਇਸ ਸੰਬੰਧੀ ਏਐੱਸਆਈ ਕੌਰ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਵਾਸੀ ਭਗਤਾ ਭਾਈਕਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਵਿਦੇਸ਼ ਜਾਣ ਦਾ ਇੱਛੁਕ ਸੀ। ਇਸ ਲਈ ਉਹ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸ ਦੇ ਇਕ ਰਿਸ਼ਤੇਦਾਰ ਨੇ ਬਠਿੰਡਾ ਸ਼ਹਿਰ ਦੀ ਵਸਨੀਕ ਸੰਦੀਪ ਕੌਰ ਨਾਲ ਵਿਆਹ ਦੀ ਗੱਲਬਾਤ ਚਲਾਈ। ਲੜਕੀ ਪੱਖ ਦੀ ਸ਼ਰਤ ਅਨੁਸਾਰ 68 ਲੱਖ 59 ਹਜ਼ਾਰ 500 ਰੁਪਏ ਦੀ ਰਕਮ ਲੜਕੀ ਵਾਲਿਆਂ ਨੂੰ ਦੇ ਦਿੱਤੀ ਗਈ ਤੇ ਵਿਆਹ ਦੀ ਰਸਮ ਪੂਰੀ ਕੀਤੀ ਗਈ ਪਰ ਸੰਦੀਪ ਕੌਰ ਨੇ ਉਨ੍ਹਾਂ ਪੈਸਿਆਂ ਨਾਲ ਆਪਣੇ ਭਰਾ ਪੁਸ਼ਪਿੰਦਰ ਸਿੰਘ ਨੂੰ ਕੈਨੇਡਾ ਭੇਜ ਦਿੱਤਾ ਅਤੇ 25 ਲੱਖ ਰੁਪਏ ਦੀ ਹੋਰ ਮੰਗ ਕੀਤੀ।

    ਗੁਰਪਿੰਦਰ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਉਕਤ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਸੰਦੀਪ ਕੌਰ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨੂੰ ਵਿਦੇਸ਼ ਲੈ ਕੇ ਜਾਣ ਤੋਂ ਮਨਾਂ ਕਰ ਦਿੱਤਾ। ਇਸ ਫਰਜ਼ੀਵਾੜੇ ਵਿਚ ਉਸ ਦੇ ਸਹੁਰੇ ਹਰਦੀਪ ਸਿੰਘ ਤੇ ਸੱਸ ਵੀਰਪਾਲ ਕੌਰ ਨੇ ਵੀ ਲੜਕੀ ਦਾ ਸਾਥ ਦਿੱਤਾ।

    LEAVE A REPLY

    Please enter your comment!
    Please enter your name here