ਵਿਆਹ ਦਾ ਝਾਂਸਾ ਦੇ ਕੇ ਦੋ ਬੱਚੀਆਂ ਦੇ ਬਾਪ ਨੇ ਮੁਟਿਆਰ ਨੂੰ ਬਣਾਇਆ ਹਵਸ ਦਾ ਸ਼ਿਕਾਰ

    0
    133

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਹਰਿਆਣਾ ਦੇ ਅੰਬਾਲਾ ਕੈਂਟ ਸਥਿਤ ਕਾਲਜ ਵਿਚ ਪੜ੍ਹਾਈ ਕਰ ਰਹੀ ਮੁਟਿਆਰ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਵਿਅਕਤੀ ਪਹਿਲਾਂ ਅੰਮ੍ਰਿਤਸਰ ਲੈ ਕੇ ਆਇਆ ਤੇ ਫੇਰ ਹੋਟਲ ਵਿਚ ਲਿਜਾ ਕੇ ਹਵਸ ਦਾ ਸ਼ਿਕਾਰ ਬਣਾਇਆ। ਮਾਮਲੇ ਬਾਰੇ ਪਤਾ ਲੱਗਦਿਆਂ ਹੀ ਅੰਬਾਲਾ ਪੁਲਿਸ ਨੇ ਅੰਬਾਲਾ ਕੈਂਟ ਸਥਿਤ ਬਾਜ਼ੀਗਰ ਕਾਲੋਨੀ ਦੇ ਵਸਨੀਕ ਗੁਰਪ੍ਰੀਤ ਸਿੰਘ ਬਾਜਵਾ ਖ਼ਿਲਾਫ਼ ਜ਼ੀਰੋ ਐੱਫਆਈਆਰ ਦਰਜ ਕੀਤੀ ਤੇ ਅੰਮ੍ਰਿਤਸਰ ਦੀ ਕੋਤਵਾਲੀ ਪੁਲਿਸ ਨੂੰ ਭੇਜ ਦਿੱਤੀ। ਇਥੇ ਜ਼ੀਰੋ ਐੱਫਆਈਆਰ ਮਿਲਦੇ ਹੀ ਕੋਤਵਾਲੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

    ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅੰਬਾਲਾ ਸਥਿਤ ਕਾਲਜ ਵਿਚ ਪੜ੍ਹਦੀ ਹੈ ਤੇ ਉਸ ਨੇ ਕੁੱਝ ਦਿਨਾਂ ਵਿਚ ਦੁਬਈ ਚਲੇ ਜਾਣਾ ਸੀ। ਕਾਲਜੀਏਟ ਸਹੇਲੀ ਨੇ ਨਵੰਬਰ 2020 ਵਿਚ ਉਸ ਦੀ ਮੁਲਾਕਾਤ ਗੁਰਪ੍ਰੀਤ ਨਾਂ ਦੇ ਵਿਅਕਤੀ ਨਾਲ ਕਰਵਾ ਦਿੱਤੀ। ਇਸ ਵਿਅਕਤੀ ਨੇ ਪੀੜਤਾ ਨੂੰ ਜਾਲ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ। ਲੰਘੀ 25 ਫਰਵਰੀ ਨੂੰ ਇਹ ਵਿਅਕਤੀ, ਕੁੜੀ ਨੂੰ ਧਾਰਮਿਕ ਸਥਾਨ ‘ਤੇ ਮੱਥਾ ਟਿਕਾਉਣ ਦੇ ਬਹਾਨੇ ਲੈ ਆਇਆ।

    ਇੱਥੇ ਉਸ ਨੇ ਹੋਟਲ ਵਿਚ ਕੁੜੀ ਨਾਲ ਸਬੰਧ ਬਣਾਏ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਦਸ ਦਿਨਾਂ ਤਕ ਵੱਖ-ਵੱਖ ਥਾਵਾਂ ‘ਤੇ ਲੈ ਕੇ ਗਿਆ ਤੇ ਸਬੰਧ ਬਣਾਉਂਦਾ ਰਿਹਾ। ਅਖ਼ੀਰ ਜਦੋਂ ਕੁੜੀ ਅੰਬਾਲਾ ਪੁੱਜੀ ਤਾਂ ਮੁਲਜ਼ਮ ਨੇ ਉਸ ਦਾ ਫੋਨ ਚੁੱਕਣਾ ਛੱਡ ਦਿੱਤਾ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗੁਰਪ੍ਰੀਤ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਤੇ ਦੋ ਬੱਚੀਆਂ ਦਾ ਬਾਪ ਹੈ। ਸਬ-ਇੰਸਪੈਕਟਰ ਅਰਜਨ ਸਿੰਘ ਨੇ ਦੱਸਿਆ ਕਿ ਕੁੜੀ ਨੂੰ ਸੱਦ ਕੇ ਉਸ ਦੀ ਡਾਕਟਰੀ ਜਾਂਚ ਕਰਵਾਈ ਜਾਵੇਗੀ ਤੇ ਜੱਜ ਸਾਹਮਣੇ ਪੇਸ਼ ਕਰ ਕੇ ਬਿਆਨ ਦਰਜ ਕਰਵਾਏ ਜਾਣਗੇ।

     

    LEAVE A REPLY

    Please enter your comment!
    Please enter your name here