ਵਾਹਨਾਂ ਦੀ ਬੀ.ਐਸ. 4 ਰਜਿਸਟਰੇਸ਼ਨ ਦੀ ਅੰਤਿਮ ਮਿਤੀ 25 ਮਾਰਚ:

    0
    130

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ: ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਨਵੀਂ ਦਿੱਲੀ ਦੇ ਆਦੇਸ਼ਾਂ ਅਨੁਸਾਰ 1 ਅਪ੍ਰੈਲ 2020 ਤੋਂ ਕੋਈ ਵੀ ਬੀ.ਐਸ. 4 ਵਾਲੀ ਮੋਟਰ ਗੱਡੀ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵਲੋਂ ਆਮ ਜਨਤਾ ਦੀ ਸੁਵਿਧਾ ਲਈ ਬੀ.ਐਸ. 4 ਵਾਹਨਾਂ ਜਿਨ੍ਹਾਂ ਦੀ ਅਜੇ ਤੱਕ ਰਜਿਸਟਰੇਸ਼ਨ ਨਹੀਂ ਹੋਈ ਹੈ, ਦੀ ਰਜਿਸਟਰੇਸ਼ਨ ਕਰਨ ਹਿੱਤ ਦਸਤਾਵੇਜਾਂ ਨੂੰ ਰਜਿਸਟਰੇਸ਼ਨ ਅਥਾਰਟੀਜ (ਆਰ.ਟੀ.ਏਜ਼/ਐਸ.ਡੀ.ਐਮਜ਼) ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 25 ਮਾਰਚ 2020 ਹੈ। ਉਨ੍ਹਾਂ ਦੱਸਿਆ ਕਿ ਦਫ਼ਤਰਾਂ ਵਿੱਚ ਰਜਿਸਟਰੇਸ਼ਨ ਸਬੰਧੀ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਮਿਤੀ 21 ਮਾਰਚ 2020 (ਸ਼ਨੀਵਾਰ) ਨੂੰ ਵੀ ਸਮੂਹ ਸਕੱਤਰ ਆਰ.ਟੀ.ਏਜ/ਐਸ.ਡੀ.ਐਮਜ਼ ਦਫ਼ਤਰ ਬੀ.ਐਸ.4 ਗੱਡੀਆਂ ਦੀ ਰਜਿਸਟਰੇਸ਼ਨ ਕਰਵਾਉਣ ਲਈ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ।

    ਉਨ੍ਹਾਂ ਸਮੂਹ ਆਟੋ ਡੀਲਰਾਂ ਨੂੰ ਸੂਚਿਤ ਕੀਤਾ ਕਿ ਜਿਹੜੀਆਂ ਬੀ.ਐਸ.4 ਗੱਡੀਆਂ ਤੁਹਾਡੇ ਸਟਾਕ ਵਿੱਚ ਸੇਲ ਹੋਣ ਤੋਂ ਰਹਿ ਗਈਆਂ ਹਨ, ਉਨ੍ਹਾਂ ਦੀ ਰਜਿਸਟਰੇਸ਼ਨ ਆਟੋ ਡੀਲਰ ਆਪਣੇ ਨਾਮ ‘ਤੇ ਰਜਿਸਟਰਡ ਕਰਵਾਉਣ।

    LEAVE A REPLY

    Please enter your comment!
    Please enter your name here