ਲੋਕਾਂ ਨੂੰ ਕੋਵਿਡ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਅਤੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ- ਅਰੋੜਾ

    0
    139

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਪੰਜਾਬ ਸਰਕਾਰ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਦੇ ਨਾਲ ਨਾਲ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਵਧੀਆ ਇੰਨਫਰਾਸਟਰਕਚਰ ਉਪਲੱਬਧ ਕਰਵਾ ਰਹੀ ਹੈ। ਜਿਸ ਨਾਲ ਸਰਕਾਰੀ ਸਿਹਤ ਸੰਸਥਾਵਾਂ ਵੀ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਹਰੇਕ ਪੱਖੋਂ ਬੇਹਤਰ ਹੋਵੇ। ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਸਰਕਾਰ ਵਲੋਂ ਪਿਛਲੇ ਮਹੀਨਿਆਂ ਵਿੱਚ ਭਰਤੀ ਕਰਕੇ ਪੂਰੀ ਕੀਤੀ ਗਈ। ਲੋਕਾਂ ਨੂੰ ਸਿਹਤ ਵਿਭਾਗ ਦੀਆਂ ਕੋਵਿਡ ਸੰਬੰਧੀ ਹਦਾਇਤਾਂ ਦੀ ਪੂਰਨ ਪਾਲਣਾ ਕਰਨ ਅਤੇ ਟੀਕਾਕਰਨ ਕਰਵਾਉਣ ਚਾਹੀਦਾ ਹੈ, ਤਾਂ ਜੋ ਕੋਰੋਨਾ ਬਿਮਾਰੀ ਤੋਂ ਆਪ ਨੂੰ ਅਤੇ ਆਪਣੇ ਸਮਾਜ ਨੂੰ ਬਚਾ ਸਕੀਏ। ਇਹ ਵਿਚਾਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਸ਼ੁੰਦਰ ਸ਼ਾਮ ਅਰੋੜਾ ਜੀ ਵਲੋਂ ਸਿਵਲ ਹਸਪਤਾਲ ਨੂੰ ਵਰਧਮਾਨ ਯਾਰਨ ਅਤੇ ਥਰੈਡ ਲਿਮਟਿਡ ਹੁਸ਼ਿਆਰਪੁਰ ਦੁਆਰਾ ਕੋਵਿਡ ਆਈਸੋਲੇਸ਼ਨ ਵਾਰਡਾਂ ਲਈ 18 ਏਅਰਕੰਡੀਸ਼ਨਰ, ਐਕਸ ਰੇ ਮਸ਼ੀਨ, ਅਪਰੇਸ਼ਨ ਥੀਏਟਰ ਟੇਬਲ, ਫੋਟੋ ਥੈਰੇਪੀ ਮਸ਼ੀਨ, ਹੈਮੀਟੋ ਅਨੇਲਾਈਜਰ ਤੇ ਮਰੀਜ਼ ਮੁਨੀਟਰ ਮਸ਼ੀਨ ਭੇਟ ਕਰਨ ਮੌਕੇ ਮੀਡੀਆ ਨਾਲ ਸਾਂਝੇ ਕੀਤੇ।

    ਉਹਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਹਸ਼ਿਆਰਪੁਰ ਵਿੱਚ ਲੇਬਲ 3 ਤੱਕ ਦੇ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਦੀ ਸਹੂਲਤ ਹੈ। ਕੋਰੋਨਾ ਮਹਾਂਮਾਰੀ ਦੌਰਾਨ ਪੂਰੇ ਸਿਹਤ ਅਮਲੇ ਵਲੋਂ ਦਿੱਤੀਆਂ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਸਿਵਲ ਸਰਜਨ ਤੇ ਪੂਰੀ ਟੀਮ ਨੂੰ ਸਲਾਹਿਆ ਅਤੇ ਸਵੈ ਸੇਵੀ ਸੰਸਥਾਵਾਂ ਸਮੇਤ ਦੂਜੀਆਂ ਸੰਸਥਾਵਾਂ ਵਲੋਂ ਮਰੀਜ਼ਾਂ ਦੇ ਸਿਹਤ ਸਹੂਲਤਾਂ ਦੇ ਵਾਧੇ ਲਈ ਕੀਤੇ ਗਏ ਉਪਰਾਲਿਆ ਲਈ ਧੰਨਵਾਦ ਕੀਤਾ।

    ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ, ਮੇਅਰ ਸੁਰਿੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਤਰੁਣ ਚਾਵਲਾ ਡਾਇਰੈਕਟਰ ਵਰਧਮਾਨ ਯਾਰਡ ਐਡ ਥਰੈਡ ਲਿਮਟਡ ਜੇ ਪੀ ਸਿੰਘ ਵਾਈਸ ਪ੍ਰੈਜੀਡੈਟ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਨੀਲ ਅਹੀਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ ਤੇ ਡਾ. ਸਵਾਤੀ, ਡਾ. ਸ਼ਿਪਰਾ, ਫਾਰਮੇਸੀ ਅਫਸਰ ਜਤਿੰਦਰ ਪਾਲ ਸਿੰਘ ਆਦਿ ਹਾਜਰ ਸਨ।

    LEAVE A REPLY

    Please enter your comment!
    Please enter your name here