ਲੁੱਟ ਖੋਹ ਕਰਨੇ ਵਾਲੇ ਮਾਮਾ ਭਾਣਜਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

    0
    173

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਪੁਲਿਸ ਨੇ ਲੁੱਟਾ ਖੋਹਾਂ ਕਰਨ ਵਾਲੇ ਦੋ ਅਜਿਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਰਿਸ਼ਤੇ ‘ਚ ਮਾਮਾ ਭਾਣਜਾ ਲੱਗਦੇ ਹਨ ਤੇ ਫਿਲੌਰ ਦੇ ਨੇੜੇ ਪਿੰਡਾਂ ਦੇ ਰਹਿਣ ਵਾਲੇ ਹਨ ਪੁਲਿਸ ਅਨੁਸਾਰ ਦੋਵੇ ਨਸ਼ਾ ਕਰਨ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਦੋਵੇਂ ਮੁਲਜ਼ਮ ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਲੁੱਟਾ ਖੋਹਾਂ ਕਰਦੇ ਸਨ ਫੜੇ ਗਏ। ਮੁਲਜ਼ਮ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਟਰੱਕ ਡ੍ਰਾਇਵਰਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਖੋਹ ਕਰਕੇ ਵਾਪਿਸ ਫਿਲੌਰ ਚਲੇ ਜਾਂਦੇ ਸਨ।ਪੁਲਿਸ ਨੇ ਫੜੇ ਗਏ ਮੁਲਜ਼ਮਾਂ ਕੋਲੋਂ ਦੋ ਚੋਰੀ ਦੇ ਮੋਟਰ ਸਾਈਕਲ ਪੰਜ ਮੋਬਾਇਲ ਫ਼ੋਨ ਇਕ ਤੇਜਧਾਰ ਹਥਿਆਰ ਬਰਾਮਦ ਕੀਤਾ ਹੈ। ਪੁਲਸ ਅਧਿਕਾਰੀਆਂ ਦੇ ਅਨੁਸਾਰ ਇਨਾਂ ਤੇ ਪਹਿਲਾ ਵੀ ਕਈ ਮੁੱਕਦਮੇ ਦਰਜ ਹਨ। ਫਿਲਹਾਲ ਪੁਲਸ ਵਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਹਿਮ ਖੁਲਾਸੇ ਹੋਣ ਦੇ ਨਾਲ ਨਾਲ ਕਈ ਲੁੱਟ ਖੋਹ ਦੀਆਂ ਵਾਰਦਾਤਾਂ ਹੱਲ ਹੋਣ ਦੀ ਉਮੀਦ ਹੈ।

    LEAVE A REPLY

    Please enter your comment!
    Please enter your name here