ਰਿਆਤ ਬਾਹਰਾ ਇੰਜੀਨੀਅਰਿੰਗ ਕਾਲਜ ‘ਚ ਪ੍ਰੋਟੈਕਸ਼ਨ ਆਫ਼ ਵੂਮੈਨ ਫਾਰ ਹਿੰਸਾ ਐਕਟ 2005 ‘ਤੇ ਇਕ ਵੈਬਿਨਾਰ ਦਾ ਆਯੋਜਨ ਕਰਵਾਇਆ ਗਿਆ

    1
    200

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼:(ਸਿਮਰਨ)

    ਰਿਆਤ ਬਾਹਰਾ ਇੰਜੀਨੀਅਰਿੰਗ ਕਾਲਜ ਦੇ ਅਪਲਾਈਡ ਸਾਇੰਸਜ਼ ਵਿਭਾਗ ਨੇ ਪ੍ਰੋਟੈਕਸ਼ਨ ਆਫ਼ ਵੂਮੈਨ ਫਾਰ ਹਿੰਸਾ ਐਕਟ 2005 ‘ਤੇ ਇਕ ਵੈਬਿਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸ਼੍ਰੀਮਤੀ ਅਪਰਜਿਤਾ ਜੋਸ਼ੀ ਸੀ.ਜੇ.ਐਮ.-ਕਮ-ਸੈਕਟਰੀ ਜ਼ਿਲ੍ਹਾ ਘਰੇਲੂ ਕਾਨੂੰਨੀ ਸੇਵਾਵਾਂ ਨੇ ਔਰਤ ਵਿਰੁੱਧ ਹਿੰਸਾ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਔਰਤ ਕਿਸੇ ਵੀ ਰਿਸ਼ਤੇਦਾਰ, ਮਰਦ ਪਾਰਟਨਰ (ਲਿਵ ਇਨ ਰਿਲੇਸ਼ਨਸ਼ਿਪ) ਜਾਂ ਵਿਆਹ ਕਰ ਲਵੇ, ਕਾਨੂੰਨ ਵਿਚ ਸਵੀਕਾਰਿਆ ਜਾਂਦਾ ਹੈ। ਜਿਹੜੀ ਔਰਤ ਕਿਸੇ ਵੀ ਰੂਪ ਵਿਚ ਘਰੇਲੂ ਹਿੰਸਾ, ਸਰੀਰਕ, ਆਰਥਿਕ, ਜਿਨਸੀ ਅਤੇ ਜ਼ੁਬਾਨੀ, ਇਨ੍ਹਾਂ ਵਧੀਕੀਆਂ ਦਾ ਸਾਹਮਣਾ ਕਰ ਰਹੀ ਹੈ ਉਹ ਕਾਨੂੰਨ ਦੀ ਮਦਦ ਲੈ ਸਕਦੀ ਹੈ ਅਤੇ ਸੰਵਿਧਾਨ ਵਿਚ ਦੱਸੇ ਗਏ ਵੱਖ-ਵੱਖ ਧਾਰਾਵਾਂ (ਧਾਰਾ 14 ਅਤੇ ਧਾਰਾ 19) ਅਧੀਨ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਕੋਰਟ ਉਸ ਨੂੰ ਪ੍ਰੋਟੈਕਸ਼ਨ ਆਰਡਰ, ਰਿਹਾਇਸ਼ੀ ਆਰਡਰ, ਕਾਉਂਸਲਿੰਗ ਆਦਿ ਸਹੂਲਤਾਂ ਮੁਫ਼ਤ ਪ੍ਰਦਾਨ ਕਰ ਸਕਦੀ ਹੈ, ਜੋ ਕਿ ਔਰਤ ਲਈ ਮਦਦਗਾਰ ਹੋਵੇਗੀ।

    ਵੈਬਿਨਾਰ ਦੀ ਸ਼ੁਰੂਆਤ ਕਾਲਜ ਡੀਨ ਮੋਨਿਕਾ ਠਾਕੁਰ ਦੇ ਸਵਾਗਤੀ ਭਾਸ਼ਣ ਨਾਲ ਹੋਈ। ਇਸ ਵੈਬਿਨਾਰ ਵਿੱਚ ਸੀਐਸਈ/ਆਈਟੀ, ਸਿਵਲ ਅਤੇ ਮਕੈਨੀਕਲ ਸ਼ਾਖਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵੈਬਿਨਾਰ ‘ਚ ਪ੍ਰਿੰਸੀਪਲ ਡਾ.ਐਚ .ਐੱਸ ਧਾਮੀ ਤੋਂ ਇਲਾਵਾ, ਰੋਹਿਤ ਸ਼ਰਮਾ, ਰੁਪਇੰਦਰ ਕੌਰ, ਅੰਤ ਵਿੱਚ ਵੈਬਿਨਾਰ ਡਾ. ਜੋਤਸਨਾ ਦੁਆਰਾ ਧੰਨਵਾਦ ਕੀਤਾ ਗਿਆ।

    1 COMMENT

    LEAVE A REPLY

    Please enter your comment!
    Please enter your name here