ਰਾਮਾਮੰਡੀ ਚੌਕ ਦਾ ਨਾਂ ਬਦਲਣ ਦਾ ਮਾਮਲਾ ਗਹਿਰਾਇਆ, ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ

    0
    122

    ਜਲੰਧਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਬੀਤੇ ਦਿਨਾਂ ਤੋਂ ਰਾਮਾਮੰਡੀ ਚੌਕ ਦਾ ਨਾਂ ਬਦਲਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਗਹਿਰਾਉਂਦਾ ਦਾ ਨਜ਼ਰ ਆ ਰਿਹਾ ਹੈ। ਰਵਿਦਾਸ ਭਾਈਚਾਰੇ ਦੇ ਲੋਕਾਂ ਵੱਲੋਂ ਬੀਤੀ ਰਾਤ ਬੋਰਡ ਬਦਲਣ ਤੇ ਪੱਕੇ ਤੌਰ ‘ਤੇ ਪੁਲ਼ ਉੱਤੇ ਚੌਕ ਦਾ ਨਾਂ ਲਿਖਣ ਦੀ ਸੂਚਨਾ ਮਿਲਣ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਲਈ ਰਾਮਾਮੰਡੀ ਚੌਕ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ। ਏਸੀਪੀ ਜਲੰਧਰ ਛਾਉਣੀ ਮੇਜਰ ਸਿੰਘ ਦਾ ਕਹਿਣਾ ਹੈ ਕਿ ਰਵਿਦਾਸ ਭਾਈਚਾਰੇ ਦੇ ਲੋਕਾਂ ਵੱਲੋਂ ਸਵੇਰੇ 10 ਵਜੇ ਰਾਮਾਮੰਡੀ ਚੌਕ ‘ਚ ਬੋਹੜ ਬਦਲਣ ਅਤੇ ਪੁਲ਼ ਉੱਤੇ ਪੇਂਟ ਨਾਲ ਚੌਕ ਦਾ ਨਾਂ ਲਿਖਣ ਦਾ ਟਾਈਮ ਮੁਕਰਰ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਸਾਰੀ ਸੂਚਨਾ ਨਿਗਮ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ।

    ਜਾਣਕਾਰੀ ਮੁਤਾਬਕ ਨਿਗਮ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਜਾਂ ਮੁਲਾਜ਼ਮ ਮੌਕੇ ‘ਤੇ ਨਹੀਂ ਪਹੁੰਚਿਆ। ਖ਼ਬਰ ਲਿਖਣ ਤਕ ਰਵਿਦਾਸ ਭਾਈਚਾਰੇ ਨਾਲ ਸਬੰਧਤ ਸੰਸਥਾਵਾਂ ਦਾ ਕੋਈ ਵੀ ਮੈਂਬਰ ਬੋਰਡ ਬਦਲਣ ਜਾਂ ਪੱਕੇ ਤੌਰ ‘ਤੇ ਨਾਂ ਲਿਖਣ ਲਈ ਨਹੀਂ ਪਹੁੰਚਿਆ। ਮੌਕੇ ‘ਤੇ ਪਹੁੰਚੇ ਮਨਦੀਪ ਜੱਸਲ ਨੇ ਪੁਲਿਸ ਅਫ਼ਸਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਦਾ ਉਨ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ, ਪਰ ਉਨ੍ਹਾਂ ਫਲੈਕਸ ਬੋਰਡ ਜ਼ਰੂਰ ਬਦਲਣੇ ਹਨ। ਰਾਮਾਮੰਡੀ ਚੌਕ ‘ਚ ਪੁਲਿਸ ਦੀ ਭਾਰੀ ਤਾਇਨਾਤੀ ਕਾਰਨ ਮਾਹੌਲ ਸ਼ਾਂਤੀਪੂਰਨ ਬਣਿਆ ਹੋਇਆ ਹੈ। ਇਸ ਮੌਕੇ ਡੀਸੀਪੀ ਟਰੈਫਿਕ ਨਰੇਸ਼ ਡੋਗਰਾ ਡੀਜੀਪੀ ਲਾਅ ਐਂਡ ਆਰਡਰ ਜਗਮੋਹਨ ਸਿੰਘ, ਏਡੀਸੀਪੀ ਟੂ ਅਸ਼ਵਨੀ ਕੁਮਾਰ, ਏਸੀਪੀ ਮੇਜਰ ਸਿੰਘ, ਏਸੀਪੀ ਗੁਰਇਕਬਾਲ ਸਿੰਘ ਕਾਹਲੋਂ ਤੇ ਏਸੀਪੀ ਸੈਂਟਰਲ ਹਰਸਿਮਰਤ ਸ਼ੇਤਰੀ ਮੌਜੂਦ ਰਹੇ।

    LEAVE A REPLY

    Please enter your comment!
    Please enter your name here