ਰਾਜਸਥਾਨ ਦੇ ਸਾਬਕਾ ਸੀਐੱਮ ਜਗਨਨਾਥ ਪਹਾੜੀਆ ਦਾ ਕੋਰੋਨਾ ਨਾਲ ਹੋਇਆ ਦੇਹਾਂਤ

    0
    120

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਜੈਪੁਰ : ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਦਾ ਬੁੱਧਵਾਰ ਦੇਰ ਰਾਤ ਕੋਰੋਨਾ ਨਾਲਦੇਹਾਂਤ ਹੋ ਗਿਆ ਹੈ। ਉਹਨਾਂ ਨੇ 93 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਹਨਾਂ ਦਾ ਕੋਰੋਨਾ ਦਾ ਇਲਾਜ ਚੱਲ ਰਿਹਾ ਸੀ। ਉਹਨਾਂ ਦੀ ਪਤਨੀ ਵੀ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ।

    ਰਾਜਸਥਾਨ ਸਰਕਾਰ ਨੇ ਉਸ ਦੀ ਮੌਤ ‘ਤੇ ਇਕ ਦਿਨ ਦੇ ਰਾਜ ਸੋਗ ਦਾ ਐਲਾਨ ਕੀਤਾ ਹੈ। ਪਹਾੜੀਆ ਨੇ ਮੁੱਖ ਮੰਤਰੀ, ਰਾਜਪਾਲ ਅਤੇ ਕੇਂਦਰੀ ਮੰਤਰੀ ਵਜੋਂ ਲੰਬੇ ਸਮੇਂ ਲਈ ਦੇਸ਼ ਦੀ ਸੇਵਾ ਕੀਤੀ, ਉਹ ਦੇਸ਼ ਦੇ ਸੀਨੀਅਰ ਨੇਤਾਵਾਂ ਵਿਚ ਸ਼ਾਮਲ ਸਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਹਾੜੀਆ ਦੀ ਮੌਤ ‘ਤੇ ਸੋਗ ਜਤਾਇਆ ਹੈ।ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰ ਕਿਹਾ- ਪਹਾੜੀਆ ਜੀ ਸਾਡੇ ਵਿੱਚੋਂ ਕੋਵਿਡ ਦੀ ਵਜ੍ਹਾ ਨਾਲ ਚਲੇ ਗਏ, ਉਨ੍ਹਾਂ ਦੇ ਦਿਹਾਂਤ ਨਾਲ ਮੈਨੂੰ ਬੇਹੱਦ ਸੱਟ ਪਹੁੰਚੀ ਹੈ। ਰੱਬ ਤੋਂ ਅਰਦਾਸ ਹੈ ਪਰਿਵਾਰ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਸ਼ਕਤੀ ਦੇਵੇ ਅਤੇ ਸਵਰਗੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।

    ਇਕ ਸਰਕਾਰੀ ਬੁਲਾਰੇ ਅਨੁਸਾਰ ਅੱਜ ਦੁਪਹਿਰ 12 ਵਜੇ ਰਾਜ ਮੰਤਰੀ ਪ੍ਰੀਸ਼ਦ ਦੀ ਬੈਠਕ ਹੋਵੇਗੀ, ਜਿਸ ਵਿਚ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦੀ ਮੌਤ ‘ਤੇ ਸੋਗ ਜਤਾਇਆ ਜਾਵੇਗਾ। ਪਹਾੜੀਆ ਦੇ ਸਨਮਾਨ ਵਿੱਚ ਰਾਜ ਵਿਚ 20 ਮਈ ਨੂੰ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਛੁੱਟੀ ਰਹੇਗੀ। ਪਹਾੜੀਆ ਦਾ ਅੰਤਮ ਸਸਕਾਰ ਰਾਜ ਦੇ ਸਨਮਾਨਾਂ ਨਾਲ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here