ਰਾਜਪੁਰਾ ਦੀ ਆਨਾਜ ਮੰਡੀ ਵਿੱਚ ਲੱਖਾਂ ਕਣਕ ਦੀਆਂ ਬੋਰੀਆਂ ਤੇ ਪਈ ਬਾਰਿਸ਼

    0
    172

    ਰਾਜਪੁਰਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੰਜਾਬ ਦੇ ਖੁਰਾਕ ਮੰਤਰੀ ਭਾਰਤ ਭੂਸ਼ਨ ਆਸ਼ੂ ਵਾਲੋ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਕਣਕ ਦੀ ਬੋਲੀ 10 ਅਪ੍ਰੈਲ ਨੂੰ ਸ਼ੁਰੂ ਕੀਤੀ ਗਈ ਸੀ ਸਾਰੀਆਂ ਖ਼ਰੀਦ ਏਜੇਂਸੀ ਵਾਲੋ ਆਪਣੀ ਕਣਕ ਗੋਦਾਮਾਂ ਵਿੱਚ ਰੱਖ ਦਿੱਤੀ ਹੈ ਪਰ ਜਗਾ ਦੀ ਘਾਟ ਕਾਰਨ ਮਾਰਕ ਫੇਡ ਦੇ ਕਰੀਬ 40 ਹਜਾਰ ਕਣਕ ਦੇ ਕਟੇ ਅਤੇ ਪਨਸਪ ਦੇ ਕਰੀਬ 2 ਲੱਖ ਕਣਕ ਦਾ ਦੇ ਕਟੇ ਨੀਲੀ ਛੱਤ ਹੇਠਾਂ ਪਏ ਹਨ ਇਨ੍ਹਾਂ ਖ਼ਰੀਦ ਏਜੰਸੀਆਂ ਨੂੰ ਸਾਰੇ ਰਾਜਪੁਰਾ ਵਿੱਚ ਕਣਕ ਰੱਖਣ ਲਈ ਕੋਈ ਗੁਦਾਮ ਨਹੀਂ ਮਿਲਿਆ ਹੈ। ਜਿਸ ਦੇ ਕਾਰਨ ਲੱਖਾਂ ਦੀ ਗਿਣਤੀ ਵਿੱਚ ਬਾਹਰ ਪਈਆਂ ਕਣਕ ਦੀਆਂ ਬੌਰੀਆਂ ਬਾਰਿਸ਼ ਦੇ ਵਿੱਚ ਭਿੱਜ ਗਈਆਂ ਅਤੇ ਉਨ੍ਹਾਂ ਦੇ ਰੱਖਣ ਲਈ ਕੋਈ ਜਗ੍ਹਾਂ ਨਾ ਮਿਲੀ ਅਤੇ ਇਸ ਕਣਕ ਨੂੰ ਆਵਾਰਾ ਜਾਨਵਰ ਵੀ ਖਾ ਰਹੇ ਹਨ ਕੋਈ ਵੀ ਇਸ ਕਣਕ ਸੀ ਰਾਖੀ ਕਰਨ ਵਾਲਾ ਨਹੀਂ ਹੈ। ਬਿਨਾਂ ਤਰਪਾਲਾਂ ਤੋ ਕਣਕ ਦੀਆ ਬੌਰੀਆ ਬਾਰਸ਼ ਵਿੱਚ ਭਿਜ ਰਹੀਆ ਹਨ ਪਰ ਸਰਕਾਰੀ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ ਮੰਡੀ ਵਿੱਚ ਕੰਮ ਕਰਨ ਵਾਲੇ ਮਜਦੂਰ ਵੀ ਕਾਫੀ ਪ੍ਰੇਸ਼ਾਨ ਹਨ। ਕਿਉਂਕਿ ਇਕ ਮਹੀਨਾ ਵੀਹ ਦਿਨਾਂ ਵਿੱਚ ਵੀ ਕਣਕ ਸਰਕਾਰੀ ਅਧਿਕਾਰੀਆਂ ਪਾਸੋ ਕਣਕ ਲਈ ਕੋਈ ਗੋਦਾਮ ਨਹੀਂ ਮਿਲਾ ਹੈ। ਇਹ ਪਹਿਲੀ ਵਾਰ ਹੋਇਆ ਹੈ। ਰਾਜਪੁਰਾ ਦੀ ਅਨਾਜ ਮੰਡੀਆਂ ਨੂੰ ਗੋਦਾਮ ਦਾਂ ਰੂਪ ਦਿੱਤਾ ਗਿਆ ਹੈ ਪਰ ਇਸ ਮੰਡੀ ਵਿੱਚ ਕੰਮ ਕਰਨ ਵਾਲੇ ਪੱਲੇਦਾਰ ਮਜਦੂਰ ਵੀ ਕਾਫੀ ਪ੍ਰੇਸ਼ਾਨ ਹਨ।ਪੱਲੇਦਾਰ ਨੇ ਦਸਿਆ ਕਿ ਮੰਡੀ ਵਿੱਚ ਅਸੀ ਪਰਵਾਸੀ ਮਜਦੂਰ ਕਰੀਬ ਦੋ ਮਹੀਨੇ ਤੋ ਬੈਠੇ ਹਾਂ ਪਰ ਸਾਨੂੰ ਲਿਫਟਿੰਗ ਨਾ ਹੋਣ ਕਾਰਨ ਸਾਨੂੰ ਮਜਦੂਰੀ ਨਹੀਂ ਮਿਲ ਰਾਹੀਂ ਹੈ ਅਗਰ ਕਣਕ ਦੀ ਲਿਫਟਿੰਗ ਹੋਵੇਗੀ ਤਾਂ ਸਾਨੂੰ ਮਜ਼ਦੂਰੀ ਮਿਲੇਗੀ। ਉਧਰ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਇੱਕ ਹੋਰ ਵਾਸੀ ਨੇ ਦੱਸਿਆ ਕਿ ਲੱਖਾ ਬੌਰੀਆ ਕਣਕ ਰਾਜਪੁਰਾ ਦੀ ਆਨਾਜ ਮੰਡੀ ਵਿੱਚ ਨੀਲੀ ਛੱਤ ਹੇਠਾਂ ਪਈ ਹਨ ਚਾਰੇ ਪਾਸੇ ਅਵਾਰਾ ਜਾਨਵਰ ਕਣਕ ਖਾ ਰਹੇ ਹਨ ਪਰ ਕੋਈ ਵੀ ਕਣਕ ਦੀ ਰਾਖੀ ਨਹੀਂ ਕਰਦਾ ਹੈ। ਮਾਰਕਫੈਡ ਅਧਿਕਾਰੀ ਅਤੇ ਪਨਸਪ ਦੇ ਅਧਿਕਾਰੀ ਜਿਨਾ ਕਣਕ ਦੀ ਖ਼ਰੀਦ ਕੀਤੀ ਹੈ ਅੱਖਾਂ ਬੰਦ ਕਰਕੇ ਘਰਾਂ ਵਿੱਚ ਵਿਚ ਬੈਠੇ ਹਨ ਲੱਖਾਂ ਰੁਪਏ ਸਰਕਾਰੀ ਅਧਿਕਾਰੀ ਸਰਕਾਰ ਤੋ ਤਨਖਾਹਾਂ ਲੈ ਕਿ ਵੀ ਸਰਕਾਰ ਦਾ ਲੱਖਾਂ ਰੁਪਏ ਨੁਕਸਾਨ ਕਰਦੇ ਹਨ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਕਣਕ ਨੂੰ ਕਿਸੇ ਛਤ ਵਾਲੇ ਗੋਦ ਵਿੱਚ ਰੱਖਿਆ ਜਾਵੇ।

    LEAVE A REPLY

    Please enter your comment!
    Please enter your name here