ਯੂਨੀਵਰਸਿਟੀਆਂ ਅਤੇ ਕਾਲਜ ਪਹਿਲੀ ਮਈ ਤੱਕ ਰਹਿਣਗੇ ਬੰਦ !

    0
    118

    ਬਰਨਾਲਾ, ਜਨਗਾਥਾ ਟਾਇਮਜ਼ : (ਸਿਮਰਨ)

    ਬਰਨਾਲਾ : ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਜਾਰੀ ਪੱਤਰ ਅਨੁਸਾਰ ਕਰੋਨਾ ਵਾਇਰਸ ਦੇ ਮੱਦੇਨਜ਼ਰ ਸਮੂਹ ਜ਼ਿਲਿਆਂ ਵਿਚ ਸਰਕਾਰੀ /ਗ਼ੈਰ ਸਰਕਾਰੀ ਯੂਨੀਵਰਸਿਟੀਆਂ ਅਤੇ ਕਾਲਜ ਪਹਿਲੀ ਮਈ 2020 ਤੱਕ ਬੰਦ ਕੀਤੇ ਗਏ ਹਨ।

    ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਵੀ ਸਰਕਾਰੀ /ਗ਼ੈਰ ਸਰਕਾਰੀ ਯੂਨੀਵਰਸਿਟੀਆਂ/ਕਾਲਜ ਬੰਦ ਰਹਿਣਗੇ। ਇਨਾਂ ਅਦਾਰਿਆਂ ਦੇ ਟੀਚਿੰਗ/ਨਾਨ ਟੀਚਿੰਗ ਕਰਮਚਾਰੀ ਆਪੋ ਆਪਣੇ ਹੈੱਡ ਕੁਆਰਟਰਾਂ ਦੇ ਸਥਾਨਾਂ ’ਤੇ ਹਾਜ਼ਰ ਰਹਿਣਗੇ ਤੇ ਲੋੜ ਪੈਣ ’ਤੇ ਲਗਾਈ ਡਿਊਟੀ ’ਤੇ ਤੁਰੰਤ ਹਾਜ਼ਰ ਹੋਣਗੇ।

    LEAVE A REPLY

    Please enter your comment!
    Please enter your name here