ਮੀਂਹ ਨੇ ਮੌਸਮ ਕੀਤਾ ਖੁਸ਼ਮਿਜਾਜ਼, ਅਗਲੇ 3 ਦਿਨ ਲਈ ਮੌਸਮ ਵਿਭਾਗ ਦੀ ਚੇਤਾਵਨੀ !

    0
    110

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਪੰਜਾਬ ‘ਚ ਕਈ ਥਾਵਾਂ ‘ਤੇ ਮੀਂਹ ਪੈਣ ਨਾਲ ਗਰਮੀ ਤੋਂ ਕੁੱਝ ਤੋਂ ਰਾਹਤ ਮਿਲੀ ਹੈ। ਸੰਗਰੂਰ ਵਿੱਚ ਬੁੱਧਵਾਰ ਨੂੰ 10 ਮਿਲੀਮੀਟਰ ਬਾਰਸ਼ ਹੋਈ। ਅੰਮ੍ਰਿਤਸਰ, ਰੋਪੜ ਵਿੱਚ ਵੀ ਬਾਰਸ਼ ਹੋਈ। ਮੋਹਾਲੀ ਤੇ ਚੰਡੀਗੜ੍ਹ ‘ਚ ਵੀ ਅੱਜ ਹਲਕੀ ਬਾਰਸ਼ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ, ਅਗਲੇ 3 ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਅਤੇ ਤੇਜ਼ ਬਾਰਸ਼ ਦੀ ਸੰਭਾਵਨਾ ਹੈ।

    ਪਿਛਲੇ ਕੁੱਝ ਦਿਨਾਂ ਤੋਂ ਮੌਨਸੂਨ ਦੀ ਚੰਗੀ ਬਾਰਸ਼ ਨਾ ਹੋਣ ਕਾਰਨ ਦਿਨ ਦਾ ਪਾਰਾ ਵੀ ਅਚਾਨਕ ਵੱਧ ਗਿਆ ਹੈ। ਇਸ ਸਮੇਂ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਿੱਥੇ ਇਹ 38 ਡਿਗਰੀ ਤੱਕ ਪਹੁੰਚ ਗਿਆ, ਜੋ ਆਮ ਨਾਲੋਂ 3 ਡਿਗਰੀ ਵੱਧ ਹੈ। ਮੌਸਮ ਵਿਭਾਗ ਅਨੁਸਾਰ 2 ਅਗਸਤ ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here