ਮਮਤਾ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀ ਮੁੱਖ ਸਕੱਤਰ ਨੂੰ ਦਿੱਲੀ ਭੇਜਣ ਤੋਂ ਕੀਤਾ ਇਨਕਾਰ

    0
    118

    ਕੋਲਕਾਤਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ ਨੂੰ ਕਾਰਜ ਮੁਕਤ ਕਰਨ ਤੇ ਦਿੱਲੀ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਮਮਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਚਿੱਠੀ ’ਚ ਲਿਖ ਕੇ ਸਪੱਸ਼ਟ ਕਿਹਾ ਕਿ ਬੰਗਾਲ ਸਰਕਾਰ ਅਜਿਹੇ ਮੁਸ਼ਕਿਲ ਦੌਰ ’ਚ ਆਪਣੇ ਮੁੱਖ ਸਕੱਤਰ ਨੂੰ ਕਾਰਜ ਮੁਕਤ ਨਹੀਂ ਕਰ ਸਕਦੀ ਹੈ।

    ਦੱਸਣਯੋਗ ਹੈ ਕਿ ਕੇਂਦਰ ਨੇ 28 ਮਈ ਨੂੰ ਸੂਬਾ ਸਰਕਾਰ ਨੂੰ ਚਿੱਠੀ ਲਿਖ ਕੇ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ ਨੂੰ ਕਾਰਜ ਮੁਕਤ ਕਰਨ ਦੀ ਅਪੀਲ ਕੀਤੀ ਸੀ। ਨਾਲ ਹੀ 31 ਮਈ ਦੀ ਸਵੇਰੇ 10 ਵਜੇ ਤਕ ਦਿੱਲੀ ’ਚ ਕਰਮਚਾਰੀ ਮੰਤਰਾਲੇ ’ਚ ਰਿਪੋਰਟ ਕਰਨ ਨੂੰ ਕਿਹਾ ਗਿਆ ਸੀ।

    ਮਮਤਾ ਨੇ ਪੀਐੱਮ ਨੂੰ ਚਿੱਠੀ ਲਿਖ ਕੇ ਕਿਹਾ, ‘ਬੰਗਾਲ ਸਰਕਾਰ ਅਜਿਹੀ ਮੁਸ਼ਕਿਲ ਘੜੀ ’ਚ ਆਪਣੇ ਮੁੱਖ ਸਕੱਤਰ ਨੂੰ ਕਾਰਜ ਮੁਕਤ ਨਹੀਂ ਕਰ ਸਕਦੀ ਤੇ ਨਾ ਹੀ ਅਜਿਹਾ ਤਕ ਰਹੀ ਹੈ।’ ਮਮਤਾ ਨੇ ਪੀਐੱਮ ਨੂੰ ਕੇਂਦਰ ਦੇ ਇਸ ਫ਼ੈਸਲੇ ਨੂੰ ਵਾਪਸ ਲੈਣ ਤੇ ਮੁੜ ਵਿਚਾਰ ਕਰਨ ਤੇ ਹੁਕਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ ਬੰਗਾਲ ਸਰਕਾਰ ਉਨ੍ਹਾਂ ਨੂੰ ਰਿਲੀਵ ਨਹੀਂ ਕਰ ਰਹੀ ਹੈ। ਬੰਧੋਪਾਧਿਆਏ ਦਿੱਲੀ ਨਹੀਂ ਜਾ ਰਹੇ ਹਨ। ਉਹ ਸੋਮਵਾਰ ਨੂੰ ਸੂਬਾ ਸਕੱਤਰੇਤ ਨਵਾਨ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ’ਚ ਹੋਣ ਵਾਲੀ ਬੈਠਕ ’ਚ ਹਿੱਸਾ ਲੈਣਗੇ। ਬੈਠਕ ’ਚ ਯਾਸ ਚੱਕਰਵਾਤ ਤੇ ਕੋਰੋਨਾ ਮਹਾਮਾਰੀ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਬੈਠਕ ’ਚ ਸੂਬਾ ਵੱਖ-ਵੱਖ ਵਿਭਾਗਾਂ ਦੇ ਸਕੱਤਰ ਵੀ ਸ਼ਾਮਲ ਹੋਣਗੇ।

     

    LEAVE A REPLY

    Please enter your comment!
    Please enter your name here