ਭਾਰਤ ਵਿਚ ਮੁੜ ਟਿੱਡੀ ਦਲ ਦੇ ਹਮਲੇ ਦਾ ਖ਼ਤਰਾ, ਯੂ ਐੱਨ ਓ ਨੇ ਜਾਰੀ ਕੀਤਾ ਅਲਰਟ

    0
    126

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਭਾਰਤ ਵਿਚ ਇਕ ਵਾਰ ਫਿਰ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾ ਰਹੀ ਹੈ। ਮਾਨਸੂਨ ਦੇ ਅਗਲੇ ਮਹੀਨੇ ਯਾਨੀ ਜੁਲਾਈ ਵਿਚ ਪਾਕਿਸਤਾਨ ਤੋਂ ਭਾਰਤ ਵਿਚ ਟਿੱਡੀ ਦਲ ਦਾ ਹਮਲਾ ਹੋ ਸਕਦਾ ਹੈ। ਇਸ ਦੌਰਾਨ ਰਾਹਤ ਦੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਇਕ-ਦੁੱਕਾ ਦਲ ਦੀ ਪੱਛਮੀ ਰਾਜਸਥਾਨ ਵਿੱਚ ਦਾਖਲ ਹੋਵੇਗਾ। ਦੱਸ ਦਈਏ ਕਿ ਪਿਛਲੇ ਸਾਲ ਟਿੱਡੀ ਦਲ ਨੇ ਭਾਰੀ ਤਬਾਹੀ ਮਚਾਈ ਸੀ ਤੇ ਪੂਰੀ ਦੀ ਪੂਰੀ ਫਸਲ ਬਦਬਾਦ ਕਰ ਦਿੱਤੀ ਸੀ।

    ਦਰਅਸਲ, ਇਸ ਸਾਲ ਅਫਰੀਕੀ ਦੇਸ਼ਾਂ ਵਿਚ ਟਿੱਡੀ ਨਿਯੰਤਰਣ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ ਰਿਹਾ। ਲਿਹਾਜ਼ਾ, ਭਾਰਤ ਵਿਚ ਵੱਡੇ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾ ਤਾਂ ਨਹੀਂ ਹੈ, ਪਰ ਛੋਟੇ ਛੋਟੇ ਟਿੱਡੀਆਂ ਦੇ ਦਲ ਪੱਛਮੀ ਰਾਜਸਥਾਨ ਵਿਚ ਨਿਸ਼ਚਤ ਤੌਰ ਉਤੇ ਹਮਲਾ ਜ਼ਰੂਰ ਕਰਨਗੇ। ਈਰਾਨ ਦੇ ਦੱਖਣ-ਪੱਛਮ ਵਿਚ ਕੁੱਝ ਅੰਡਿਆਂ ਵਿਚੋਂ ਹਾੱਪਰ ਨਿਕਲੇ ਹਨ। ਮੌਨਸੂਨ ਆਉਣ ਨਾਲ ਇਹ ਹਾੱਪਰ ਟਿੱਡੀਆਂ ਵਿਚ ਤਬਦੀਲ ਹੋ ਜਾਣਗੇ ਅਤੇ ਪਾਕਿਸਤਾਨ ਅਤੇ ਬਲੋਚਿਸਤਾਨ ਦੇ ਰਸਤੇ ਭਾਰਤ ਵਿਚ ਦਾਖਲ ਹੋਣਗੇ।

    ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੁਆਰਾ 3 ਜੂਨ ਨੂੰ ਜਾਰੀ ਟਿੱਡੀ ਬੁਲੇਟਿਨ ਦੇ ਅਨੁਸਾਰ, ਪੂਰਬੀ ਅਫਰੀਕਾ ਦੇ ਇਥੋਪੀਆ ਅਤੇ ਸੋਮਾਲੀਆ ਵਿੱਚ ਬਾਰਸ਼ ਕਾਰਨ ਟਿੱਡੀਆਂ ਦੀ ਆਬਾਦੀ ਵਧੀ ਹੈ। ਇਸ ਲਈ ਇਹ ਟਿੱਡੀਆਂ ਈਰਾਨ, ਪਾਕਿਸਤਾਨ ਅਤੇ ਬਲੋਚਿਸਤਾਨ ਦੇ ਰਸਤੇ ਰਾਜਸਥਾਨ ਦੀ ਸਰਹੱਦ ਰਾਹੀਂ ਭਾਰਤ ਵਿਚ ਦਾਖਲ ਹੋਣਗੀਆਂ। ਭਾਰਤ ਸਰਕਾਰ ਦਾ ਟਿੱਡੀ ਨਿਯੰਤਰਣ ਵਿਭਾਗ ਇਸ ਸੰਬੰਧੀ ਪੂਰੀ ਅਲਰਟ ਮੋਡ ‘ਤੇ ਹੈ।

    LEAVE A REPLY

    Please enter your comment!
    Please enter your name here