ਭਗੌੜੇ ਮੇਹੁਲ ਚੋਕਸੀ ‘ਤੇ ਡੋਮਿਨਿਕਾ ਸਰਕਾਰ ਦੀ ਵੱਡੀ ਕਾਰਵਾਈ, ਗ਼ੈਰ-ਕਾਨੂੰਨੀ ਪ੍ਰਵਾਸੀ ਐਲਾਨਿਆ

    0
    116

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਡੋਮਿਨਿਕਾ ਸਰਕਾਰ ਨੇ ਭਾਰਤ ਦੇ ਭਗੌੜੇ ਹੀਰੇ ਦੇ ਵਪਾਰੀ ਮੇਹੁਲ ਚੋਕਸੀ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਉਸ ਨੂੰ ਗ਼ੈਰ ਕਾਨੂੰਨੀ ਪ੍ਰਵਾਸੀ ਘੋਸ਼ਿਤ ਕੀਤਾ ਗਿਆ ਹੈ। ਉਹ ਅਤੇ ਉਸ ਦਾ ਭਤੀਜਾ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਤੋਂ 12,000 ਕਰੋੜ ਰੁਪਏ ਦਾ ਘੁਟਾਲਾ ਕਰ ਕੇ ਭਾਰਤ ਤੋਂ ਫਰਾਰ ਹਨ। ਡੋਮਿਨਿਕਾ ਸਰਕਾਰ ਨੇ ਇਸ ਬਾਰੇ 25 ਮਈ ਨੂੰ ਇਕ ਆਦੇਸ਼ ਜਾਰੀ ਕੀਤਾ ਸੀ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਐਂਟੀਗੁਆ ਵਿਚ ਰਹਿਣ ਵਾਲੇ ਇਸ ਭਗੌੜੇ ਵਿਅਕਤੀ ਨੂੰ ਡੋਮਿਨਿਕਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੇ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਹੇਠਲੀ ਅਦਾਲਤ ਵਿਚ ਅਸਫ਼ਲ ਹੋਣ ਤੋਂ ਬਾਅਦ, ਉਸਨੇ ਹਾਈ ਕੋਰਟ ਵਿਚ ਜ਼ਮਾਨਤ ਲੈਣ ਲਈ ਰੁਖ਼ ਕੀਤਾ ਹੈ। ਉਸ ਵੱਲੋਂ ਇਕ ਹੈਬੀਅਸ ਕਾਰਪਸ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ।

    ਦੱਸ ਦੇਈਏ ਕਿ 23 ਮਈ ਨੂੰ ਚੋਕਸੀ ਸ਼ੱਕੀ ਹਾਲਤਾਂ ਵਿਚ ਐਂਟੀਗੁਆ ਅਤੇ ਬਾਰਬੂਡਾ ਤੋਂ ਲਾਪਤਾ ਹੋ ਗਿਆ ਸੀ। ਉਹ ਨਾਗਰਿਕਤਾ ਲੈ ਕੇ ਸਾਲ 2018 ਤੋਂ ਉਥੇ ਰਹਿ ਰਿਹਾ ਸੀ। ਤਦ ਉਸ ਨੂੰ ਗੁਆਂਢੀ ਆਈਲੈਂਡ ਡੋਮਿਨਿਕਾ ਵਿਚ ਗ਼ੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਸਮੇਂ ਉਸਦੀ ਪ੍ਰੇਮਿਕਾ ਵੀ ਉਸ ਦੇ ਨਾਲ ਸੀ। ਜਦਕਿ ਉਸ ਦੇ ਵਕੀਲ ਕਹਿੰਦੇ ਹਨ ਕਿ ਚੋਕਸੀ ਨੂੰ ਐਂਟੀਗੁਆ ਦੇ ਜੌਲੀ ਹਾਰਬਰ ਤੋਂ ਐਂਟੀਗੁਆ ਅਤੇ ਭਾਰਤ ਦੇ ਪੁਲਿਸ ਮੁਲਾਜ਼ਮਾਂ ਨੇ ਅਗਵਾ ਕੀਤਾ ਸੀ ਅਤੇ ਸਮੁੰਦਰ ਰਾਹੀਂ ਡੋਮਿਨਿਕਾ ਲਿਜਾਇਆ ਗਿਆ ਸੀ।

    ਕਿਊਬਾ ਵਿਚ ਰਹਿਣ ਦੀ ਸੀ ਚੋਕਸੀ ਦੀ ਯੋਜਨਾ –

    ਮੇਹੁਲ ਚੋਕਸੀ ਕਿਊਬਾ ਦੇ ਰਸਤੇ ਐਂਟੀਗੁਆ ਤੋਂ ਗੁਪਤ ਰੂਪ ਵਿਚ ਬਚ ਰਿਹਾ ਸੀ, ਜਿਥੇ ਉਸਨੇ ਲੁਕੇ ਰਹਿਣ ਦੀ ਯੋਜਨਾ ਬਣਾਈ ਸੀ। ਉਸਨੇ ਆਪਣੀ ਪ੍ਰੇਮਿਕਾ ਬਾਰਬਰਾ ਜਬਾਰਿਕਾ ਨਾਲ ਅਗਲੇ ਦਿਨ ਕਿਊਬਾ ਵਿਚ ਮਿਲਣ ਦੀ ਗੱਲ ਕੀਤੀ ਸੀ। ਬਾਰਬਰਾ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਇਹ ਜਾਣਕਾਰੀ ਦਿੱਤੀ ਹੈ। ਬਾਰਬਰਾ ਨੇ ਦੱਸਿਆ ਕਿ ਚੋਕਸੀ ਨੇ ਉਸ ਨਾਲ ਦੋ ਵਾਰ ਕਿਊਬਾ ਸਬੰਧੀ ਚਰਚਾ ਕੀਤੀ ਸੀ ਅਤੇ ਉਥੇ ਰਹਿਣ ਦੀ ਇੱਛਾ ਜ਼ਾਹਰ ਕੀਤੀ ਸੀ। ਇਹ ਇਸ ਲਈ ਸੀ ਕਿਉਂਕਿ ਚੋਕਸੀ ਐਂਟੀਗੁਆ ਵਿਚ ਪੱਕੇ ਤੌਰ ‘ਤੇ ਰਹਿਣਾ ਪਸੰਦ ਨਹੀਂ ਆ ਰਿ੍ਹਾ ਸੀ। ਫਿਰ ਉਥੇ ਉਸਦੀ ਮੌਜੂਦਗੀ ਉੱਤੇ ਭਾਰਤੀ ਏਜੰਸੀਆਂ ਦੁਆਰਾ ਨਿਰੰਤਰ ਨਿਗਰਾਨੀ ਰੱਖੀ ਜਾਂਦੀ ਸੀ। ਬਾਰਬਰਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਚੋਕਸੀ ਦੇ ਅਪਰਾਧਿਕ ਪਿਛੋਕੜ ਤੋਂ ਜਾਣੂ ਨਹੀਂ ਸੀ। ਉਹ ਯੂਰਪ ਦੀ ਹੈ ਅਤੇ ਉਸ ਨੂੰ ਭਾਰਤੀ ਮੀਡੀਆ ਦੀਆਂ ਖ਼ਬਰਾਂ ਨਾਲ ਕੋਈ ਸਰੋਕਾਰ ਨਹੀਂ ਹੈ। ਇਸੇ ਕਰਕੇ ਉਸਨੂੰ ਮੇਹੁਲ ਚੋਕਸੀ ਦੇ ਘੁਟਾਲਿਆਂ ਬਾਰੇ ਕੁੱਝ ਪਤਾ ਨਹੀਂ ਸੀ। ਉਹ ਉਸ ਨੂੰ ਇਕ ਦੋਸਤ ਵਾਂਗ ਮਿਲਦੀ ਸੀ।

    LEAVE A REPLY

    Please enter your comment!
    Please enter your name here