ਬੱਚੀਆਂ ਨੂੰ ਪੜਾਉ ਅਤੇ ਆਤਮ ਨਿਰਭਰ ਬਣਾਉ- ਡਾ. ਰਾਜ

    0
    118

    ਹੁਸ਼ਿਆਰਪੁਰ (ਨੀਤਪੁਰੀ ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗੁਵਾਈ ਵਿੱਚ ਪੰਜਾਬ ਸਰਕਾਰ ਪੰਜਾਬ ਵਿੱਚ ਸਿੱਖਿਆ ਪੱਧਰ ਚੁੱਕਣ ਲਈ ਉਦਮਸ਼ੀਲ ਹੈ ਅਤੇ ਇਸ ਉਦੇਸ਼ ਲਈ 2019-20 ਦੇ ਬਜਟ ਵਿੱਚ 12783 ਕਰੋੜ ਰਾਖਵੇਂ ਕੀਤੇ ਗਏ ਹਨ” ਇਹ ਵਿਚਾਰ ਡਾ. ਰਾਜਕੁਮਾਰ ਨੇ ਜਾਹਿਰ ਕੀਤੇ। ਉਸ ਸਮੇਂ ਉਹ ਭਾਮ ਅਤੇ ਖੈਰੜ ਅੱਛਰਵਾਲ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥਣਾਂ ਨੂੰ ਸਾਈਕਲ ਤਕਸੀਮ ਕਰਣ ਲਈ ਪਹੁੰਚੇ ਸਨ। ਡਾ. ਰਾਜ ਨੇ ਖੁਸ਼ੀ ਜਾਹਿਰ ਕੀਤੀ ਕਿ ਸਾਈਕਲ ਮਿਲਣ ਨਾਲ ਬੱਚੀਆ ਨੂੰ ਸਕੂਲ ਆਉਣਾ ਸੁਖਾਲਾ ਹੋਵੇਗਾ ਅਤੇ ਉਹਨਾਂ ਨੂੰ ਪੜਨ ਲਈ ਹੱਲਾਸ਼ੇਰੀ ਮਿਲੇਗੀ। ਉਹਨਾਂ ਨੇ ਕਿਹਾ ਕਿ ਮਾਈਂ ਭਾਗੋ ਸਕੀਮ ਤਹਿਤ ਸਰਕਾਰ ਪੰਜਾਬ ਵਿੱਚ 40 ਕਰੋੜ ਦੇ ਖਰਚ ਨਾਲ ਵਿਦਿਆਰਥਣਾਂ ਨੂੰ ਸਾਈਕਲ ਮੁਹੱਈਆ ਕਰਵਾ ਰਹੀ ਹੈ। ਡਾ. ਰਾਜ ਨੇ ਅਪੀਲ ਕੀਤੀ ਕਿ ਮਾਤਾ-ਪਿਤਾ ਸਰਕਾਰ ਦੇ ਉਪਰਾਲਿਆਂ @ਚ ਸਾਥ ਦਿੰਦੇ ਹੋਏ ਆਪਣੀ ਬੱਚੀਆ ਨੂੰ ਪੜਨ ਦੇ ਅਤੇ ਜਿੰਦਗੀ ਵਿੱਚ ਆਤਮ-ਨਿਰਭਰ ਹੋਣ ਦੇ ਬਰਾਬਰ ਮੌਕੇ ਦੇਣ। ਸਾਡੇ ਸਮਾਜ ਦੇ ਨਿਰਮਾਣ ਅਤੇ ਵਿਕਾਸ ਲਈ ਯੋਗਦਾਨ ਵਿੱਚ ਮਹਿਲਾ ਸ਼ਕਤੀ ਬਰਾਬਰੀ ਤੇ ਨਹੀਂ ਸਗੋਂ ਮੋਹਰੀ ਹੈ। ਉਹਨਾਂ ਨੂੰ ਪੜਾਈ ਦੇ ਬਿਹਤਰ ਅਵਸਰ ਦੇ ਕੇ ਅਸੀਂ ਆਪਣੇ ਬਿਹਤਰ ਕੱਲ ਦੀ ਸਿਰਜਣਾ ਕਰੀਏ। ਇਸ ਮੌਕੇ ਤੇ ਮਨਜੀਤ ਕੌਰ ਪ੍ਰਿੰਸੀਪਲ ਭਾਮ, ਸ਼੍ਰੀ ਮਹੇਸ਼ ਪਾਲ ਪ੍ਰਿੰਸੀਪਲ ਖੈਰੜ ਅੱਛਰਵਾਲ, ਮਹਿੰਦਰ ਸਿੰਘ, ਭਾਮ ਸਰਪੰਚ ਪਰਵਿੰਦਰ, ਸ਼ੁਨੀਲ ਕੁਮਾਰ ਪੰਚ, ਗੁਰਪ੍ਰੀਤ ਭਾਮ, ਜਸਵਿੰਦਰ ਸਿੰਘ ਠਕੱਰਵਾਲ ਜਿਲਾ ਪ੍ਰੀਸ਼ਦ, ਸ਼ਮਸ਼ੇਰ ਸਿੰਘ, ਹਰਜਿੰਦਰ ਸਿੰਘ, ਕੇਸ਼ਵ ਸ਼ਰਮਾ, ਯੋਗਰਾਜ, ਜਸਪਾਲ ਸੀਨੀਅਰ ਕਾਂਗਰਸ ਲੀਡਰ, ਕੇਵਲ ਸਿੰਘ, ਸਰਵਨ ਸਿੰਘ, ਪੰਕਜ ਜਸਵਾਲ, ਰਿੰਕਾ ਭਾਮ, ਸਰਪੰਚ ਗੁਰਪਾਲ ਖੈਰੜ ਅਛਰਵਾਲ, ਜੁਗਿੰਦਰ ਸਿੰਘ ਪੰਚ, ਪ੍ਰਭਾਕਰ, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਗੁਰਪਾਲ ਆਦਿ ਮੌਜੂਦ ਸਨ।

    LEAVE A REPLY

    Please enter your comment!
    Please enter your name here