ਬੈਂਸ ਭਰਾਵਾਂ ਵੱਲੋਂ ਪਾਰਲੀਮੈਂਟ ਘੇਰਨ ਦਾ ਐਲਾਨ, ਦਿੱਲੀ ਨੂੰ ਕੂਚ ਕਰਨ ਲੱਗੇ ਲੋਕਾਂ ਕਾਫ਼ਲ

    0
    163

    ਫ਼ਤਹਿਗੜ੍ਹ ਸਾਹਿਬ, ਜਨਗਾਥਾ ਟਾਇਮਜ਼: (ਰਵਿੰਦਰ)

    ਫ਼ਤਹਿਗੜ੍ਹ ਸਾਹਿਬ : ਨਵੇਂ ਖੇਤੀ ਬਿੱਲਾਂ ਖ਼ਿਲਾਫ਼ ਬੈਂਸ ਭਰਾ ਵੀ ਮੈਦਾਨ ਵਿੱਚ ਉਤਰੇ ਹਨ। ਸਿਮਰਨਜੀਤ ਸਿੰਘ ਬੈਂਸ ਨੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਪਾਰਲੀਮੈਂਟ ਦਾ ਘਿਰਾਓ ਕਰਨ ਦੇ ਐਲਾਨ ਸਦਕਾ ਫ਼ਤਹਿਗੜ੍ਹ ਸਾਹਿਬ ਤੋਂ ਦਿੱਲੀ ਤੱਕ ਲੋਕ ਕਾਫਲਿਆਂ ਦੇ ਰੂਪ ਵਿੱਚ ਕੂਚ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਹਿੰਦ ਜੀਟੀ ਰੋਡ ਫਤਹਿਗੜ੍ਹ ਸਾਹਿਬ ਤੋਂ ਇਕੱਠੇ ਹੋ ਕੇ ਦਿੱਲੀ ਲਈ ਰਵਾਨਾ ਹੋਏ ਹਾਂ, ਰਸਤੇ ’ਚ ਸਾਥੀਆਂ ਤੇ ਵਰਕਰਾਂ ਨੂੰ ਨਾਲ ਰਲਾਉਂਦੇ ਹੋਏ ਅੱਗੇ ਵੱਧਦੇ ਜਾਵਾਂਗੇ। ਉਨ੍ਹਾਂ ਨੇ ਪੂਰੇ ਪੰਜਾਬ ਤੋਂ ਆਪਣੇ ਵਰਕਰਾਂ ਤੇ ਇਸ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਨਾਲ ਚੱਲਣ ਦੀ ਅਪੀਲ ਕੀਤੀ ਹੈ।

    ਬੈਂਸ ਨੇ ਕਿਹਾ ਕਿ ਇਸ ਬਿੱਲ ਖ਼ਿਲਾਫ਼ ਪਹਿਲਾਂ ਵੀ ਉਹ ਸਾਈਕਲ ਯਾਤਰਾ ਕਰ ਚੁੱਕੇ ਹਨ ਤੇ ਹੁਣ ਕਿਸਾਨਾਂ ਨਾਲ ਦਿੱਲੀ ਸੰਸਦ ਦਾ ਘਿਰਾਓ ਕਰਨ ਲਈ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਕਿਸਾਨ ਜੱਥੇਬੰਦੀਆਂ ਇਸ ਬਿੱਲ ਦੇ ਵਿਰੋਧ ’ਚ ਹਨ, ਉਹ ਨਾਲ ਚੱਲਣ ਤਾਂ ਕੇਂਦਰ ਦੀ ਸਰਕਾਰ ਝੁੱਕ ਸਕਦੀ ਹੈ ਤੇ ਬਿੱਲ ਰੋਕਿਆ ਜਾ ਸਕਦਾ ਹੈ।

    ਪਿਛਲੇ ਦਿਨ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਕਰਕੇ ਇਸਦਾ ਐਲਾਨ ਕੀਤਾ ਸੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਮੱਥਾ ਟੇਕਣ ਮਗਰੋਂ ਲੋਕ ਇਨਸਾਫ਼ ਪਾਰਟੀ ਖੇਤੀ ਸੁਧਾਰ ਬਿੱਲਾਂ ਦਾ ਵਿਰੋਧ ਕਰਨ ਲਈ ਦਿੱਲੀ ’ਚ ਸੰਸਦ ਭਵਨ ਘੇਰਨ ਲਈ ਚਾਲੇ ਪਾਵੇਗੀ। ਉਨ੍ਹਾਂ ਨੇ ਆਖਿਆ ਕਿ ਉਹ ਬੁੱਧਵਾਰ ਸਵੇਰੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਮੋਟਰਸਾਈਕਲਾਂ ਦਾ ਕਾਫ਼ਲਾ ਲੈ ਕੇ ਦਿੱਲੀ ਜਾਣਗੇ। ਉਹ ਕਿਸਾਨ ਬਿੱਲ ਦੇ ਵਿਰੋਧ ’ਚ ਸੰਸਦ ਦਾ ਘਿਰਾਓ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜੱਟ ਮਹਾਂਸਭਾ ਦੇ ਫਾਊਂਡਰ ਦੇ ਨਾਲ-ਨਾਲ ਕਿਸਾਨਾਂ ਦੇ ਹਮਾਇਤੀ ਕਹਾਉਣ ਦੇ ਨਾਤੇ ਅਪੀਲ ਕੀਤੀ ਗਈ ਸੀ ਕਿ ਉਹ ਇਸ ਪ੍ਰਦਰਸ਼ਨ ਦੀ ਅਗਵਾਈ ਕਰਨ।

    LEAVE A REPLY

    Please enter your comment!
    Please enter your name here