ਬੀਮੇ ਦੇ ਲਾਲਚ ‘ਚ ਮਾਂ ਤੇ ਮਤਰੇਏ ਪਿਓ ਨੇ 9 ਸਾਲਾਂ ਬੱਚੀ ਨੂੰ ਗਲਾ ਘੁੱਟ ਕੇ ਮਾਰਿਆ

    0
    116

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਲੁਧਿਆਣਾ ਬੀਮੇ ਦੇ ਲਾਲਚ ਅਤੇ ਬੱਚੀ ਤੋਂ ਦੁਖੀ ਸਕੀ ਮਾਂ ਤੇ ਮਤਰੇਏ ਪਿਓ ਨੇ ਬੱਚੀ ਦਾ ਗਲਾ ਘੁੱਟ ਕੇ 9 ਸਾਲਾਂ ਬੱਚੀ ਨੂੰ ਮੌਤ ਦੇ ਘਾਟ ਉਤਾਰਿਆ ਹੈ। ਮੁਲਜ਼ਮ ਮਾਂ ਤੇ ਪਿਓ ਨੇ ਜ਼ੁਰਮ ਨੂੰ ਲੁਕਾਉਣ ਲਈ ਦਿਲ ਦੇ ਦੌਰੇ ਕਾਰਨ ਮੌਤ ਦਾ ਡਰਾਮਾਂ ਰਚਿਆ। ਪੋਸਟਮਾਰਟਮ ਰਿਪੋਰਟ ਚ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਇਆ। ਪੁਲਿਸ ਦੁਆਰਾ ਸਖ਼ਤੀ ਨਾਲ ਕੀਤੀ ਪੁੱਛਗਿੱਛ ਚ ਮਾਤਾ-ਪਿਤਾ ਨੇ ਬੱਚੀ ਦੇ ਕਤਲ ਦਾ ਜ਼ੁਰਮ ਕਬੂਲ ਕੀਤਾ। ਮੁਲਜ਼ਮ ਮਾਂ ਪਿਓ ਨੂੰ ਪੁਲਸ ਨੇ ਕਾਬੂ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਲੁਧਿਆਣਾ ਦੇ ਥਾਣਾ ਲਾਡੋਵਾਲ ਦੀ ਪੁਲਿਸ ਨੇ 9 ਸਾਲਾਂ ਬੱਚੀ ਦੇ ਹੱਤਿਆ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ, ਮ੍ਰਿਤਕ ਬੱਚੇ ਦੀ ਮਾਂ ਅਤੇ ਪਿਤਾ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ 9 ਸਾਲਾਂ ਬੱਚੇ ਦੀ ਸ਼ੱਕੀ ਹਲਾਤਾਂ ਦੇ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਦਕਿ ਉਸ ਦੇ ਪਰਿਵਾਰਕ ਮੈਂਬਰ ਨੇ ਪੁਲਿਸ ਨੂੰ ਇਹ ਬਿਆਨ ਲਿਖਾਇਆ ਸੀ ਤੇ ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਸ਼ੱਕ ਦੇ ਆਧਾਰ ਤੇ ਜਦੋਂ ਪੁਲੀਸ ਨੇ ਪੋਸਟਮਾਰਟਮ ਕਰਾਇਆ ਤਾਂ ਪਤਾ ਲੱਗਿਆ ਕਿ ਬੱਚੇ ਦੀ ਮੌਤ ਗਲਾ ਦਬਾਉਣ ਕਾਰਨ ਹੋਈ ਹੈ ਅਤੇ ਜਦੋਂ ਪੁਲਿਸ ਨੇ ਉਸ ਦੇ ਮ੍ਰਿਤਕ ਬੱਚੇ ਦੇ ਮਾਂ-ਬਾਪ ਤੋਂ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਮ੍ਰਿਤਕ ਬੱਚੀ ਦੇ ਮਾਤਾ-ਪਿਤਾ ਨੇ ਆਪਣਾ ਜੁਰਮ ਕਬੂਲ ਕਰ ਲਏ।

    ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਨੇ ਦੂਜਾ ਵਿਆਹ ਕਰਵਾਇਆ ਸੀ ਅਤੇ ਅਕਸਰ ਹੀ ਮ੍ਰਿਤਕ ਬੱਚੀ ਕਾਰਨ ਦੋਨੋਂ ਪਤੀ-ਪਤਨੀ ਵਿੱਚ ਝਗੜਾ ਹੁੰਦਾ ਸੀ ਜਿਸ ਕਾਰਨ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਇਸ ਬੱਚੀ ਨੂੰ ਰਾਸਤੇ ਵਿਚੋਂ ਹਟਾ ਦਿੱਤਾ ਜਾਵੇ ਅਤੇ ਪਤੀ-ਪਤਨੀ ਨੇ ਬੱਚੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਕਿਹਾ ਕਿ ਬੱਚੀ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ।

    LEAVE A REPLY

    Please enter your comment!
    Please enter your name here