ਬੀਜੇਪੀ ਲੀਡਰ ’ਤੇ ਲਾਏ ਕਿਸਾਨਾਂ ਦੇ ਮੋਟਰਸਾਈਕਲਾਂ ਨੂੰ ਟੱਕਰ ਮਾਰਨ ਦੇ ਦੋਸ਼

    0
    137

    ਬਰਨਾਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸੇ ਦਰਮਿਆਨ ਅੱਜ ਬਰਨਾਲਾ ਵਿਖੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਵਿਖੇ ਭਾਜਪਾ ਦੇ ਸੂਬਾ ਆਗੂ ਗੁਰਤੇਜ ਸਿੰਘ ਢਿੱਲੋਂ ਪਹੁੰਚੇ ਸਨ। ਜਿਸਦੀ ਭਿਣਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੂੰ ਲੱਗ ਗਈ। ਜਿਹਨਾਂ ਵਲੋਂ ਮੌਕੇ ’ਤੇ ਪਹੁੰਚ ਕੇ ਭਾਜਪਾ ਆਗੂ ਦਾ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ ਗਈ।

    ਘਟਨਾ ਸਥਾਨ ’ਤੇ ਭਾਰੀ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ, ਜਿਹਨਾਂ ਵਲੋਂ ਭਾਜਪਾ ਆਗੂ ਨੂੰ ਮੌਕੇ ਤੋਂ ਬਾਹਰ ਕੱਢ ਦਿੱਤਾ ਗਿਆ। ਜਿਸ ਉਪਰੰਤ ਭਾਜਪਾ ਆਗੂ ਦੀ ਗੱਡੀ ਦਾ ਮੋਟਰਸਾਈਕਲਾਂ ਨਾਲ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਭਾਜਪਾ ਆਗੂ ਦੀ ਗੱਡੀ ਕਿਸਾਨ ਆਗੂਆਂ ਨੂੰ ਫ਼ੇਟ ਮਾਰਦੀ ਹੋਈ ਅੱਗੇ ਲੰਘ ਗਈ, ਜਿਸਤੋਂ ਬਾਅਦ ਰੋਸ ਵਿੱਚ ਆਏ ਕਿਸਾਨਾਂ ਵਲੋਂ ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਅੱਗੇ ਮੋਰਚਾ ਲਗਾ ਕੇ ਰੋੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸਾਨਾਂ ਵਲੋਂ ਭਾਜਪਾ ਆਗੂ ’ਤੇ ਕਿਸਾਨਾਂ ਨੂੰ ਟੱਕਰ ਮਾਰਨ ਦੇ ਦੋਸ਼ਾਂ ’ਚ ਪਰਚਾ ਦਰਜ਼ ਕਰਨ ਅਤੇ ਨੁਕਸਾਨੇ ਮੋਟਰਸਾਈਕਲਾਂ ਨੂੰ ਠੀਕ ਕਰਨ ਦੀ ਮੰਗ ਕੀਤੀ ਗਈ। ਕਿਸਾਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਦੀ ਸੀਸੀਟੀਵੀ ਫ਼ੁਟੇਜ਼ ਵੀ ਕਿਸਾਨਾਂ ਵਲੋਂ ਦਿਖਾਈ ਗਈ ਹੈ।

    ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਸੰਘਰਸ਼ ਕਰਕੇ ਕਿਸਾਨ ਜੱਥੇਬੰਦੀਆ ਵਲੋਂ ਭਾਜਪਾ ਲੀਡਰਾਂ ਦਾ ਵਿਰੋਧ ਜਾਰੀ ਹੈ। ਅੱਜ ਬਰਨਾਲਾ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਘਰ ਭਾਜਪਾ ਦੇ ਸੂਬਾ ਆਗੂ ਗੁਰਤੇਜ ਸਿੰਘ ਢਿੱਲੋਂ ਆਏ ਸਨ। ਜਿਸਦਾ ਉਹਨਾਂ ਨੂੰ ਪਤਾ ਲੱਗਦਿਆਂ ਹੀ ਉਸਦਾ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ ਜੱਥੇਬੰਦੀ ਦੇ ਆਗੂ ਬਹੁਤ ਘੱਟ ਸਨ ਅਤੇ ਭਾਰੀ ਪੁਲਿਸ ਫ਼ੋਰਸ ਨੇ ਸੁਰੱਖਿਆ ਦੇ ਕੇ ਭਾਜਪਾ ਲੀਡਰ ਨੂੰ ਮੌਕੇ ਤੋਂ ਭਜਾ ਦਿੱਤਾ। ਇਸ ਤੋਂ ਬਾਅਦ ਵੀ ਜਦ ਭਾਜਪਾ ਲੀਡਰ ਦਾ ਮੋਟਰਸਾਈਕਲ ਰਾਹੀਂ ਉਹਨਾਂ ਨੇ ਘਿਰਾਉ ਕਰਨਾ ਚਾਹਿਆ ਤਾਂ ਭਾਜਪਾ ਲੀਡਰ ਦੀ ਗੱਡੀ ਨੇ ਕਿਸਾਨਾਂ ਦੇ ਦੋ ਮੋਟਰਸਾਈਕਲਾਂ ਅਤੇ ਇੱਕ ਰਾਹਗੀਰ ਨੂੰ ਟੱਕਰ ਮਾਰ ਦਿੱਤੀ ਅਤੇ ਭੱਜ ਗਿਆ। ਇਸ ਟੱਕਰ ਨਾਲ ਮੋਟਰਸਾਈਕਲ ਨੁਕਸਾਨੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਮੋਟਰਸਾਈਕਲਾਂ ਨੂੰ ਟੱਕਰ ਇੱਕ ਸਾਜ਼ਿਸ ਤਹਿਤ ਮਾਰੀ ਗਈ ਹੈ, ਜਿਸ ਕਰਕੇ ਉਹਨਾਂ ਵਲੋਂ ਰੋਸ ਵਜੋਂ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਕੋਠੀ ਅੱਗੇ ਮੋਰਚਾ ਲਗਾਇਆ ਗਿਆ ਹੈ।

    ਭਾਜਪਾ ਲੀਡਰ ’ਤੇ ਪੁਲਿਸ ਪ੍ਰਸ਼ਾਸ਼ਨ ਪਰਚਾ ਦਰਜ ਕਰੇ ਅਤੇ ਨੁਕਸਾਨੇ ਮੋਟਰਸਾਈਕਲਾਂ ਦੀ ਭਰਪਾਈ ਕੀਤੀ ਜਾਵੇ। ਕਿਸਾਨਾਂ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਅਕਾਲੀ ਦਲ ਆਖ ਰਿਹਾ ਹੈ ਕਿ ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਹੈ, ਉਥੇ ਦੂਜੇ ਪਾਸੇ ਭਾਜਪਾ ਲੀਡਰਾਂ ਨਾਲ ਡਿਨਰ ਸਾਂਝੇ ਕਰਦਿਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

     

    LEAVE A REPLY

    Please enter your comment!
    Please enter your name here