ਬਾਈਕ ‘ਤੇ ਆਏ ਲੁਟੇਰਿਆਂ ਵਲੋਂ ਪਤੀ-ਪਤਨੀ ‘ਤੇ ਹਮਲਾ, ਪਤੀ ਦੇ ਪੱਟ ‘ਚ ਮਾਰੀ ਗੋਲੀ

    0
    151

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਦੇਰ ਸ਼ਾਮ ਨੂੰ ਸ਼ਹਿਰ ਦੇ ਭਾਰਤੀਆਂ ਮਾਡਲ ਸਕੂਲ ਕੋਲ ਸੈਰ ਕਰ ਰਹੇ ਪਤੀ ਪਤਨੀ ‘ਤੇ ਬਾਈਕ ਸਵਾਰ ਅਣਜਾਨ ਲੁਟੇਰਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਦੌਰਾਨ ਗੋਲੀ ਮਾਰਨ ਦਾ ਸਮਾਚਾਰ ਹੈ ਜਿਸ ਵਿਚ ਪਤੀ ਦੇ ਗੋਲੀ ਲੱਗ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ।

    ਥਾਣੇਦਾਰ ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਾਸੀ ਹਰਪਾਲ ਸਿੰਘ ਉਰਫ ਪਾਲਾ ਸੁਨਿਆਰ ਆਪਣੀ ਘਰਵਾਲੀ ਨਾਲ 8:30 ਵਜੇ ਸੈਰ ਕਰਨ ਉਪਰੰਤ ਭਾਰਤੀਆ ਮਾਡਲ ਸਕੂਲ ਰੋਡ ਰਾਹੀਂ ਵਾਪਿਸ ਘਰ ਜਾ ਰਹੇ ਸੀ ਤਾਂ ਅਚਾਨਕ ਬਾਈਕ `ਤੇ ਸਵਾਰ ਦੋ ਨੌਜਵਾਨ ਪਿਛੋਂ ਆਏ ਅਤੇ ਉਸ ਦੀ ਘਰਵਾਲੀ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਖਿੱਚਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਹਰਪਾਲ ਸਿੰਘ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਿਆਂ ਉਣਾ ਦਾ ਮੁਕਾਬਲਾ ਕੀਤਾ ਤਾਂ ਬਾਈਕ ਸਵਾਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਭੱਜਣ ਸਮੇਂ ਉਨ੍ਹਾਂ ਵਿਚੋਂ ਇਕ ਨੌਜਵਾਨ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਵਿਚੋਂ ਇੱਕ ਗੋਲੀ ਹਰਪਾਲ ਸਿੰਘ ਦੇ ਪੱਟ ਵਿੱਚ ਜਾ ਵੱਜੀ।

    ਇਸ ਦੌਰਾਨ ਲੁਟੇਰੇ ਮੌਕੇ ਤੋ ਭੱਜਣ ਵਿਚ ਸਫਲ ਹੋ ਗਏ ਤੇ ਮੁਹੱਲਾ ਵਾਸੀਆਂ ਨੇ ਹਰਪਾਲ ਸਿੰਘ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿਖੇ ਪਹੰੁਚਾਇਆ ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਆਦੇਸ਼ ਹਸਪਤਾਲ ਵਿਚ ਰੈਫਰ ਕਰ ਦਿੱਤਾ।

    ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰਕੇ ਦੋਸ਼ੀਆਂ ਦੀ ਭਾਲ ਆਰੰਭ ਕਰ ਦਿੱਤੀ ਹੈ ਅਤੇ ਘਟਨਾ ਸਥਾਨ ਤੋਂ ਪੁਲਿਸ ਨੂੰ ਇੱਕ ਜਿੰਦਾ ਤੇ ਦੋ ਚੱਲੇ ਹੋਏ ਕਾਰਤੂਸ ਮਿਲੇ ਹਨ ਜੋ ਕਿ ਬਾਰਾਂ ਬੋਰ ਪਿਸਟਲ ਵਿਚੋਂ ਚਲਾਏ ਗਏ ਜਾਪਦੇ ਹਨ। ਇਸ ਸੰਬੰਧੀ ਥਾਣਾ ਮੁੱਖੀ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਪੁਲਿਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰਵਾ ਦਿੱਤੀ ਗਈ ਹੈ ਤੇ ਜਲਦ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

    LEAVE A REPLY

    Please enter your comment!
    Please enter your name here