ਪੱਤਰਕਾਰ ਦੀਪਕ ਅਗਨੀਹੋਤਰੀ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਬਣੇ ਪਰਮਜੀਤ ਸਿੰਘ ਬਣੇ ਬਲਾਕ ਪ੍ਰਧਾਨ

    0
    123

    ਮਾਹਿਲਪੁਰ  (ਹੈਪੀ ਕਲੇਰ )- ਸ਼ਹੀਦ ਭਗਤ ਸਿੰਘ ਪ੍ਰੈਸ ਐਸੋਈਏਸ਼ਨ (ਰਜਿ) ਦੀ ਇੱਕ ਵਿਸ਼ੇਸ ਮੀਟਿੰਗ ਸੂਬਾ ਪ੍ਰਧਾਨ ਗੁਰਿੰਦਰ ਪਾਲ ਸਿੰਘ ਦੀ ਪ੍ਰਧਾਨ ਹੇਠ ਮਾਹਿਲਪੁਰ ਵਿਖ਼ੇ ਹੋਈ ਜਿਸ ਵਿਚ ਜਿਲ੍ਹਾ ਹੁਸ਼ਿਆਰਪੁਰ, ਕਪੂਰਥਲਾ, ਅਮਿ੍ਤਸਰ, ਗੁਰਦਾਸਪੁਰ, ਫ਼ਿਰੋਜਪੁਰ ਅਤੇ ਹੋਰ ਜਿਲਿ੍ਹਆਂ ਤੋਂ ਪੱਤਰਕਾਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਮੌਕੇ ਕਰਵਾਏ ਸਮਾਗਮ ਮੌਕੇ ਅਸੋਸੀਏਸ਼ਨ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ, ਚੇਅਰਮੈਨ ਅਮਰਿੰਦਰ ਸਿੰਘ, ਸੰਜੀਵ ਕੁਮਾਰ, ਸਤਵਿੰਦਰ ਸਿੰਘ ਅਤੇ ਹੋਰ ਸੂਬਾ ਆਗੂ ਵੱਡੀ ਗਿਣਤੀ ‘ਚ ਸ਼ਾਮਿਲ ਹੋਏ | ਇਸ ਮੀਟਿੰਗ ਵਿਚ ਮਾਹਿਲਪੁਰ ਤੋਂ ਸੀਨੀਅਰ ਪੱਤਰਕਾਰ ਦੀਪਕ ਅਗਨੀਹੋਤਰੀ ਨੂੰ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਦਾ ਪ੍ਰਧਾਨ ਬਣਾਇਆ ਗਿਆ |
    ਇਸ ਮੌਕੇ ਬੋਲਦਿਆਂ ਅਮਨਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਪੱਤਰਕਾਰੀ ਇੱਕ ਜਾਨ ਜੋਿਖ਼ਮ ਵਾਲਾ ਕਿੱਤਾ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਬੇਰੁਖ਼ੀ ਕਾਰਨ ਪੱਤਕਰਾਰਾਂ ‘ਤੇ ਆਏ ਦਿਨ ਹਮਲੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਐਸੋੀਏਸ਼ਨ ਵਲੋਂ ਪੰਜਾਬ ਸਮੇਤ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਵੀ ਇਕਾਈਆਂ ਸਥਾਪਿਤ ਕੀਤੀਆਂ ਹਨ ਅਤੇ ਪੱਤਰਕਾਰਾਂ ਦੀਆਂ ਮੰਗਾਂ ਲਈ ਸੰਘਰਸ਼ ਆਰੰਭਿਆ ਹੋਇਆ ਹੈ | ਪੰਜਾਬ ਪ੍ਰਧਾਨ ਗੁਰਿੰਦਰਪਾਲ ਸਿੰਘ ਨੇ ਨਵੀਂ ਇਕਾਈ ਦਾ ਐਲਾਨ ਕਰਦਿਆਂ ਹਰ ਸਮੇਂ ਸਹਾਇਤਾ ਕਰਨ ਦ ਐਲਾਨ ਕੀਤਾ | ਨਿਮਿਸ਼ਾ ਮਹਿਤਾ ਨੇ ਬੋਲਦਿਆਂ ਕਿਹਾ ਕਿ ਪੱਤਰਕਾਰ ਇਸ ਸਮੇਂ ਨਿੂਣੀਆਂ ਤਨਖ਼ਾਹਾਂ ਤੇ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਨਗੇ ਕਿ ਸਮਾਜ ਵਿਚ ਪਹਿਰੇਦਾਰ ਵਜੋਂ ਸੇਵਾ ਕਰ ਰਹੇ ਪੱਤਰਕਾਰਾਂ ਨੂੰ ਪੱਕੇ ਮਕਾਨ ਅਲਾਟ ਕੀਤੇ ਜਾਣ | ਉਨ੍ਹਾਂ ਕਿਹਾ ਕਿ ਉਹ ਇਸ ਨੂੰ ਆਗਾਮੀ ਚੋਣ ਮਨੋਰਥ ਪੱਤਰ ਵਿਚ ਵੀ ਸ਼ਾਮਿਲ ਕਰਵਾਉਣ ਦਾ ਯਤਨ ਕਰਨਗੇ | ਇਸ ਮੌਕੇ ਦੀਪਕ ਅਗਨੀਹੋਤਰੀ ਨੂੰ ਜਿਲ੍ਹਾ ਪ੍ਰਧਾਨ, ਪੰਕਜ ਨਾਗਲਾ ਨੂੰ ਉੱਪ ਪ੍ਰਧਾਨ, ਸਾਨੇ ਨੂੰ ਜਨਰਲ ਸਕੱਤਰ, ਰਾਜੀਵ ਭਾਰਦਵਾਜ ਨੂੰ ਖ਼ਜਾਂਨਚੀ, ਸੀਨੀਅਰ ਮੀਤ ਪ੍ਰਧਾਨ ਸਤਨਾਮ ਲੋਈ ਅਤੇ ਸ਼ਮਿੰਦਰ ਕਿਰਨ ਨੂੰ ਮੈਂਬਰ ਚੁਣਿਆ ਗਿਆ | ਇਸ ਮੌਕੇ ਪਰਮਜੀਤ ਸਿੰਘ ਭੂੰਨੋ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ | ਇਸ ਸਮਾਗਮ ਦੌਰਾਨ ਅਮਰੀਕ ਕੁਮਾਰ, ਜਤਿੰਦਰ ਕੁਮਾਰ ਸੋਨੂੰ, ਰੀਟਾ ਵਰਮਾ, ਅਮਨਦੀਪ ਸਿੰਘ ਬੈਂਸ, ਸੁਖ਼ਵਿੰਦਰ ਹੀਰਾ, ਚੇਤਨ ਕਸ਼ਿਅੱਪ, ਨਿਹਾਰਿਕਾ ਅਗਨੀਹੋਤਰੀ, ਮਲਕੀਤ ਸਿੰਘ ਰਾਣਾ, ਹਰਵਿੰਦਰ ਸਿੰਘ ਨਗਦੀਪੁਰ, ਮੋਹਿਤ ਹੀਰ, ਰਜਿੰਦਰ ਸਿੰਘ ਗੜ੍ਹਸ਼ੰਕਰ, ਨੀਤੂ ਸ਼ਰਮਾ, ਗੁਰਪ੍ਰੀਤ ਸਿੰਘ ਡਾਂਡੀਆਂ, ਹਰਵਿੰਦਰ ਸਿੰਘ ਭੂੰਗਰਨੀ, ਡਾ ਵਰਿੰਦਰ ਗਰਗ, ਗੁਰਦੀਪ ਸਿੰਘ, ਰਵੀ ਬੱਗਾ ਸਮੇਤ ਪਿ੍ੰਟ ਅਤੇ ਇਲੈਕਟਰਾਨਿਕ ਮੀਡੀਆ ਨਾਲ ਸਬੰਧਤ ਪੱਤਰਕਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
    ਫ਼ੋਟੋ 23 ਲੋਈ 01
    ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀ ਮਾਹਿਲਪੁਰ ਵਿਖ਼ੇ ਹੋਈ ਚੋਣ ਮੌਕੇ ਨਵ ਨਿਯਕਤ ਪ੍ਰਧਾਨ ਦੀਪਕ ਅਗਨੀਹੋਤਰੀ ਅਤੇ ਆਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਗੁਰਿੰਦਰ ਸਿੰਘ ਸੂਬਾ ਪ੍ਰਧਾਨ, ਅਮਨਿੰਦਰ ਸਿੰਘ ਚੇਅਰਮੈਨ, ਸੰਜੀਵ ਕੁਮਾਰ, ਸਤਵਿੰਦਰ ਸਿੰਘ, ਅਮਰੀਕ ਕੁਮਾਰ ਅਤੇ ਹੋਰ ਪੱਤਰਕਾਰ |

    LEAVE A REPLY

    Please enter your comment!
    Please enter your name here