ਪੰਜਾਬ ਸਣੇ ਇਨ੍ਹਾਂ ਥਾਵਾਂ ‘ਤੇ ਭਾਰੀ ਬਾਰਸ਼ ਦੀ ਚਿਤਾਵਨੀ, ਦੋ ਦਿਨ ਤੱਕ ਖ਼ਰਾਬ ਰਹੇਗਾ ਮੌਸਮ

    0
    112

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਉੱਤਰ ਭਾਰਤ ਸਮੇਤ ਦਿੱਲੀ-ਐੱਨ.ਸੀ.ਆਰ. ਵਿਚ ਬਣੇ ਮੌਸਮੀ ਪ੍ਰਭਾਵ ਦੇ ਅਗਲੇ ਦੋ ਦਿਨਾਂ ਤੱਕ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਇਸ ਦੇ ਪਿੱਛੇ ਦਾ ਕਾਰਨ ਕੋਈ ਹੋਰ ਨਹੀਂ ਬਲਕਿ ਚੱਕਰਵਾਤ ਤੁਫਾਨ ਹੈ। ਇਸ ਦੇ ਨਾਲ ਹੀ ਉੱਤਰ ਭਾਰਤ ਦੇ ਕਈ ਰਾਜ ਵੀ ਅਗਲੇ ਦੋ ਦਿਨਾਂ ਤੱਕ ਭਾਰੀ ਬਾਰਸ਼ ਅਤੇ ਗੜੇਮਾਰੀ ਦੀ ਲਪੇਟ ਵਿਚ ਆ ਸਕਦੇ ਹਨ।

    ਉੱਤਰੀ ਭਾਰਤ ਸਮੇਤ ਦਿੱਲੀ ਐਨਸੀਆਰ ਵਿੱਚ ਬਣੇ ਮੌਸਮ ਸੰਬੰਧੀ ਸਕਾਇਮੇਟ ਵੇਦਰ ਦੇ ਮੁੱਖ ਵਿਗਿਆਨੀ ਡਾ. ਮਹੇਸ਼ ਪਾਲਾਵਤ ਦਾ ਕਹਿਣਾ ਹੈ ਕਿ ਚੱਕਰਵਾਤੀ ਤੁਫਾਨ ਦਾ ਅਸਰ ਦੇਸ਼ ਦੇ ਹੋਰ ਹਿੱਸਿਆ ਵਿਚ ਵੀ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੱਛਮੀ ਗੜਬੜੀ ਦਾ ਪ੍ਰਭਾਵ ਵੀ ਜੰਮੂ ਅਤੇ ਕਸ਼ਮੀਰ ਉਪਰ ਬਣਿਆ ਹੋਇਆ ਹੈ। ਇਨ੍ਹਾਂ ਸਾਰਿਆਂ ਦੇ ਮਿਸ਼ਰਤ ਪ੍ਰਭਾਵ ਦੇ ਕਾਰਨ ਦਿੱਲੀ-ਐਨਸੀਆਰ ਅਤੇ ਕਈ ਹੋਰ ਰਾਜਾਂ ਵਿੱਚ ਅੱਜ ਬਾਰਸ਼ ਹੋਵੇਗੀ।ਡਾ. ਪਾਲਾਵਤ ਦਾ ਕਹਿਣਾ ਹੈ ਕਿ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼, ਸਮੇਤ ਦਿੱਲੀ ਐੱਨ.ਸੀ.ਆਰ. ਵਿਚ ਕੱਲ੍ਹ ਅਤੇ ਪਰਸੋਂ ਮੀਂਹ ਦਾ ਕ੍ਰਮ ਬਹੁਤ ਤੇਜ਼ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਰਸ਼ ਨਾਲ ਕਈ ਸੂਬਿਆਂ ਵਿੱਚ ਗੜੇ ਵੀ ਪੈਣਗੇ ਅਤੇ ਇਹ ਸਿਲਸਿਲਾ ਅਗਲੇ 2 ਤੋਂ 3 ਤੱਕ ਜਾਰੀ ਰਹੇਗਾ। ਹਾਲਾਂਕਿ, ਇਸ ਦੇ ਬਾਅਦ ਆਸਮਾਨ ਸਾਫ ਅਤੇ ਧੁੱਪ ਹੋਵੇਗੀ।

    ਅਗਲੇ 4-6 ਘੰਟਿਆਂ ਦੌਰਾਨ ਕਾਫ਼ੀ ਬਾਰਸ਼ ਹੋਏਗੀ –

    ਇਸ ਦੇ ਨਾਲ ਹੀ, ਏਜੰਸੀ ਨੇ ਅਗਲੇ ਕੁਝ ਘੰਟਿਆਂ ਵਿੱਚ ਦਿੱਲੀ-ਐਨਸੀਆਰ ਲਈ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਅਗਲੇ 4-6 ਘੰਟਿਆਂ ਦੌਰਾਨ ਅਲੀਗੜ੍ਹ, ਅਲਵਰ, ਬਾਗਪਤ, ਭਰਤਪੁਰ, ਭਿਵਾਨੀ, ਬਿਜਨੌਰ, ਬੁਲੰਦਸ਼ਹਿਰ, ਚਰਖੀ ਦਾਦਰੀ, ਫਰੀਦਾਬਾਦ, ਗੌਤਮ ਬੁੱਧ ਨਗਰ, ਗਾਜ਼ੀਆਬਾਦ, ਗੁੜਗਾਓਂ, ਹਰਿਦੁਆਰ, ਝੱਜਰ, ਜੀਂਦ, ਕਰਨਾਲ, ਮਥੁਰਾ, ਮੇਰਠ, ਮੇਵਾਤ, ਮੁਰਾਦਾਬਾਦ, ਮੁਜ਼ੱਫਰਨਗਰ, ਨਵੀਂ ਦਿੱਲੀ, ਉੱਤਰ ਦਿੱਲੀ, ਉੱਤਰ ਪੂਰਬੀ ਦਿੱਲੀ, ਉੱਤਰ ਪੱਛਮੀ ਦਿੱਲੀ , ਪਲਵਲ, ਪਾਣੀਪਤ, ਰੇਵਾੜੀ, ਰੋਹਤਕ, ਸਹਾਰਨਪੁਰ, ਸੰਭਲ, ਸ਼ਾਹਦਰਾ, ਸ਼ਾਮਲੀ ਅਤੇ ਸੋਨੀਪਤ ਵਿਚ ਤੇਜ਼ ਹਵਾਵਾਂ ਅਤੇ ਗਰਜ ਨਾਲ ਬਾਰਸ਼ ਹੋਵੇਗੀ।

    LEAVE A REPLY

    Please enter your comment!
    Please enter your name here