ਪੰਜਾਬ ਰਾਜ ਮੁਲਾਜ਼ਮ ਦਲ ਵਲੋਂ ਐਸਡੀਓ ਵਿਨੈ ਕੁਮਾਰ ਦਾ ਕਾਰਜਕਾਰੀ ਇੰਜੀਨੀਅਰ ਪਦਉੱਨਤ ਹੋਣ ’ਤੇ ਸਨਮਾਨ

    0
    131

    ਮੁਕੇਰੀਆਂ, ਜਨਗਾਥਾ ਟਾਇਮਜ਼: (ਰਵਿੰਦਰ)

    ਸ਼ਾਹ ਨਹਿਰ ਹੈਡ ਵਰਕਸ ਮੰਡਲ ਤਲਵਾੜਾ ਅਧੀਨ ਪੈਂਦੇ ਉੱਪ ਮੰਡਲ ਮੁਕੇਰੀਆਂ ਵਿਖੇ ਬਤੌਰ ਐਸਡੀਓ ਤਾਇਨਾਤ ਵਿਨੈ ਕੁਮਾਰ ਕੁਠਲੈੜੀਆ ਦੇ ਕਾਰਜਕਾਰੀ ਇੰਜੀਨੀਅਰ ਵਜੋਂ ਪਦਉੱਨਤ ਹੋਣ ’ਤੇ ਪੰਜਾਬ ਰਾਜ ਮੁਲਾਜ਼ਮ ਦਲ ਦੀ ਮੁਕੇਰੀਆਂ ਇਕਾਈ ਤੇ ਸਮੂਹ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ।

    ਦੱਸਣਯੋਗ ਹੈ ਕਿ ਬੀਤੀ 25 ਮਈ ਨੂੰ ਹੋਏ ਹੁਕਮਾਂ ਵਿੱਚ ਐਸਡੀਓ ਵਿਨੈ ਕੁਮਾਰ ਕਠਲੈੜੀਆ ਨੂੰ ਬਤੌਰ ਕਾਰਜਕਾਰੀ ਇੰਜੀਨੀਅਰ ਪਦਉਨਤ ਕੀਤਾ ਗਿਆ ਹੈ।

    ਇਸ ਮੌਕੇ ਪੰਜਾਬ ਰਾਜ ਮੁਲਾਜ਼ਮ ਦਲ ਦੀ ਮੁਕੇਰੀਆਂ ਇਕਾਈ ਦੇ ਸੀਨੀਅਰ ਪ੍ਰਧਾਨ ਨਿਰਮਲ ਸਿੰਘ ਤੇ ਜਨਰਲ ਸਕੱਤਰ ਜਸਪਾਲ ਸਿੰਘ ਨੇ ਕਿਹਾ ਕਿ ਐਸਡੀਓ ਵਿਨੈ ਕੁਮਾਰ ਨੇ ਆਪਣੇ ਤਾਇਨਾਤੀ ਸਮੇਂ ਦੌਰਾਨ ਸਮੂਹ ਸਟਾਫ਼ ਨੂੰ ਨਾਲ ਲੈ ਕੇ ਵਿਭਾਗੀ ਕੰਮਾਂ ਨੂੰ ਤਰਜੀਹੀ ਤੌਰ ’ਤੇ ਨਿਪਟਾਇਆ ਹੈ। ਵਿਭਾਗੀ ਮੁਲਾਜ਼ਮਾਂ ਦੇ ਹੱਕੀ ਮਸਲਿਆਂ ਪ੍ਰਤੀ ਹਮੇਸ਼ਾਂ ਤਨਦੇਹੀ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਐਸਡੀਓ ਵਿਨੈ ਕੁਮਾਰ ਕੁਠਲੈੜੀਆ ਦੇ ਕਾਰਜਕਾਰੀ ਇੰਜੀਨੀਅਰ ਵਜੋਂ ਪਦਉੱਨਤ ਹੋਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਪਦਉਨਤ ਹੋਏ ਵਿਨੈ ਕੁਮਾਰ ਕਠਲੈਹੜੀਆ ਨੇ ਮੁਲਾਜ਼ਮ ਜਥੇਬੰਦੀ ਤੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਮਿਲੇ ਸਹਿਯੋਗ ਕਾਰਨ ਹੀ ਉਹ ਵਧੀਆ ਸੇਵਾਵਾਂ ਦੇ ਸਕੇ ਹਨ। ਉਨ੍ਹਾਂ ਨੇ ਮੁਲਾਜ਼ਮ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਹਮੇਸ਼ਾਂ ਮੁਲਾਜ਼ਮ ਜੱਥੇਬੰਦੀ ਦੇ ਆਗੂਆਂ ਤੇ ਸਟਾਫ਼ ਦੇ ਕੰਮ ਪਹਿਲ ਦੇ ਅਧਾਰ ’ਤੇ ਕਰਨ ਨੂੰ ਤਰਜੀਹ ਦੇਣਗੇ। ਇਸ ਮੌਕੇ ਮੀਤ ਪ੍ਰਧਾਨ ਸੁਖਦੇਵ ਸਿੰਘ, ਰਛਪਾਲ ਸਿੰਘ, ਖਜਾਨਚੀ ਅਸਵਨੀ ਕੁਮਾਰ, ਸਹਾਇਕ ਖਜਾਨਚੀ ਪ੍ਰਭਾਤ ਸਿੰਘ, ਪ੍ਰੈਸ ਸਕੱਤਰ ਲੱਜਿਅਵੰਤੀ, ਅਗਜੈਕਟਿਵ ਮੈਂਬਰ ਰਾਜ ਕੁਮਾਰ, ਬਲਕਾਰ ਸਿੰਘ, ਸੁਖਜੋਬਨਪ੍ਰੀਤ ਸਿੰਘ, ਨਾਨਕ ਸਿੰਘ, ਹੰਸ ਰਾਜ ਮੇਟ ਅਤੇ ਨਿਰਮਲ ਸਿੰਘ ਮੇਟ ਆਦਿ ਵੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here