ਪੰਜਾਬ ਯੂਨੀਵਰਸਿਟੀ ਦੇ ਦਫ਼ਤਰ ਅੱਜ 13 ਮਈ ਤੋਂ ਖੁੱਲ੍ਹਣਗੇ :

    0
    131

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਫ਼ਤਰ ਅਤੇ ਟੀਚਿੰਗ ਵਿਭਾਗਾਂ ਦੇ ਚੇਅਰਪਰਸਨਜ਼ ਦੇ ਦਫ਼ਤਰ 13 ਮਈ ਤੋਂ ਖੁੱਲ੍ਹਣਗੇ।

    ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਮਜੀਤ ਸਿੰਘ ਵੱਲੋਂ ਜਾਰੀ ਸਰਕੁਲਰ ਮੁਤਾਬਕ ਦਫ਼ਤਰਾਂ ਦਾ ਸਮਾਂ ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 4.30 ਵਜੇ ਤੱਕ ਹੋਵੇਗਾ ਜਿਸ ਵਿਚ 1.00 ਤੋਂ 1.30 ਵਜੇ ਤੱਕ ਲੰਚ ਟਾਈਮ ਹੋਵੇਗਾ।

    ਕਲਾਸ ਏ ਅਫ਼ਸਰ ਸਾਰੇ ਕੰਮਕਾਜੀ ਦਿਨਾਂ ਨੂੰ ਆਪੋ ਆਪਣੇ ਵਿਭਾਗਾਂ/ਦਫਤਰਾਂ ਵਿਚ ਆਉਣਗੇ ਜਦਕਿ ਬਾਕੀ ਸਾਰਾ ਸਟਾਫ਼ 33 ਫ਼ੀਸਦੀ ਦੇ ਹਿਸਾਬ ਨਾਲ ਰੋਟੇਸ਼ਨਲ ਡਿਊਟੀ ਕਰੇਗਾ। ਦਫ਼ਤਰ ਵਿਚ ਸੋਸ਼ਲ ਡਿਸਟੈਂਸਿੰਗ ਸਮੇਤ ਕੋਰੋਨਾ ਬਾਰੇ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here