ਪੰਜਾਬ ਦੀ ਧੀ ਅਮਰੀਕੀ ਫੌਜ ਵਿੱਚ ਬਤੌਰ ਕੈਮੀਕਲ ਅਫ਼ਸਰ ਬਣੀ

    0
    127

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਫਰਿਜ਼ਨੋ, (ਕੈਲੀਫੋਰਨੀਆ) : ਕੈਲੀਫੋਰਨੀਆ ਦੀ ਐਪਲਵੈਲੀ ਤੋਂ ਪੰਜਾਬ ਦੀ ਧੀ ਸਬਰੀਨਾ ਸਿੰਘ ਦੀ ਅਮਰੀਕੀ ਫੌਜ ਵਿੱਚ ਬਤੌਰ ਕੈਮੀਕਲ ਅਫ਼ਸਰ ਨਿਯੁਕਤੀ ਹੋਈ ਹੈ। ਸਬਰੀਨਾ ਹੋਣਹਾਰ ਅਤੇ ਅਗਾਂਹਵਧੂ ਖਿਆਲਾਂ ਦੀ ਮਾਲਕ ਹੈ। ਜਿਸ ਦੀ ਅਮਰੀਕੀ ਫੌਜ਼ ਵਿੱਚ ਨਿਯੁਕਤੀ ‘ਤੇ ਉਸਦੇ ਪਿਤਾ ਸ. ਕੇਵਲ ਸਿੰਘ ਗਿੱਲ ਅਤੇ ਮਾਤਾ ਲੌਰਡਸ ਸਿੰਘ ਮਾਣ ਮਹਿਸੂਸ ਕਰਦੇ ਹਨ। ਜਿਸ ਦੀਆਂ ਪਰਿਵਾਰ ਨੂੰ ਦੋਸਤਾਂ, ਰਿਸ਼ਤੇਦਾਰਾਂ ਅਤੇ ਭਾਈਚਾਰੇ ਦੁਆਰਾ ਵਧਾਈਆਂ ਮਿਲ ਰਹੀਆਂ ਹਨ।

    ਕੇਵਲ ਸਿੰਘ ਗਿੱਲ ਪੰਜਾਬ ਤੋਂ ਪਿੰਡ ਦੇਸਲਪੁਰ, ਜ਼ਿਲ੍ਹਾ ਜਲੰਧਰ ਨਾਲ ਸੰਬੰਧ ਰੱਖਦੇ ਹਨ। ਵਿਦੇਸ਼ਾਂ ਵਿੱਚ ਆ ਕੇ ਜਿੱਥੇ ਪੰਜਾਬੀ ਭਾਈਚਾਰੇ ਨੇ ਵੱਖ-ਵੱਖ ਵਪਾਰਕ ਅਤੇ ਹੋਰ ਖੇਤਰਾਂ ਵਿੱਚ ਮੱਲਾ ਮਾਰੀਆਂ, ਉੱਥੇ ਬੱਚਿਆ ਨੇ ਉੱਚ ਵਿੱਦਿਆ ਪ੍ਰਾਪਤ ਕਰਕੇ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵਿੱਚ ਚੰਗੀਆਂ ਨੌਕਰੀਆਂ ਕਰ ਨਾਮ ਰੌਸ਼ਨ ਕੀਤੇ। ਜਿਸ ਦੀ ਮਿਸਾਲ ਸਬਰੀਨਾ ਸਿੰਘ ਅਤੇ ਸਾਡੇ ਹੋਰ ਸਾਰੇ ਬੱਚੇ ਹਨ, ਜੋ ਵਿਦੇਸ਼ਾਂ ਵਿੱਚ ਆਪਣੇ ਮਾਂ-ਬਾਪ ਤੋਂ ਇਲਾਵਾ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾ ਰਹੇ ਹਨ।

    LEAVE A REPLY

    Please enter your comment!
    Please enter your name here