ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਅੱਜ ਹੋਵੇਗੀ ਮੀਟਿੰਗ, ਕੋਰੋਨਾ ਪਾਬੰਦੀਆਂ ਨੂੰ ਲੈ ਕੇ ਆ ਸਕਦਾ ਹੈ ਵੱਡਾ ਫੈਸਲਾ

    0
    114

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਕੋਵਿਡ ਰਿਵਿਊ ਕਮੇਟੀ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਦੁਪਹਿਰ ਤਿੰਨ ਵਜੇ ਹੋਵੇਗੀ। ਇਸ ਮੀਟਿੰਗ ਵਿਚ ਕੋਰੋਨਾ ਪਾਬੰਦੀਆਂ ਬਾਰੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ।

    ਪੰਜਾਬ ‘ਚ ਲਗਾਤਾਰ ਘੱਟ ਰਹੇ ਕੋਰੋਨਾ ਦੇ ਮਾਮਲੇ, ਪਾਜ਼ੀਟਿਵ ਰੇਟ ਘੱਟ ਕੇ 1.46 ਫ਼ੀਸਦੀ ਤੱਕ ਪੁਹੰਚਿਆ ਹੈ। ਕੋਰੋਨਾ ਦੇ ਕੇਸਾਂ ਵਿਚ ਕਮੀ ਆ ਰਹੀ ਹੈ ਪਰ ਮੋਤਾਂ ਦਾ ਅੰਕੜਾ ਅਜੇ ਵੀ ਡਰਾਉਣਾ ਹੀ ਹੈ। ਇਸ ਲਈ ਪੰਜਾਬ ਵਿਚ ਕਈ ਤਰ੍ਹਾਂ ਦੀ ਪਾਬੰਦੀਆ ਲਗਾਈਆਂ ਗਈਆਂ ਸਨ। ਕੋਰੋਨਾ ਦੇ ਨਵੇਂ ਮਾਮਲਿਆ ਦੀ ਘੱਟਦੀ ਗਿਣਤੀ ਕਾਰਨ ਹੋ ਸਕਦਾ ਹੈ ਕਿ ਅੱਜ ਮੁੱਖ ਮੰਤਰੀ ਕੈਪਟਨ ਵਲੋਂ ਹੋਣ ਵਾਲੀ ਮੀਟਿੰਗ ਵਿਚ ਕੋਈ ਵੱਡੀ ਫ਼ੈਸਲਾ ਲੈ ਸਕਦੇ ਹਨ। ਕੋਰੋਨਾ ਦੇ ਅੰਕੜੇ ਵੱਡੇ ਪੱਧਰ ‘ਤੇ ਘੱਟਣ ਕਾਰਨ ਬੰਦਸ਼ਾਂ ਵਿਚ ਹੋਰ ਢਿੱਲ ਦਿੱਤੀ ਜਾ ਸਕਦੀ ਹੈ।

    ਕੋਵਿਡ ਵੈਕਸੀਨੇਸ਼ਨ ਲਈ ਵੀ ਕੋਈ ਐਲਾਨ ਕੀਤਾ ਜਾ ਸਕਦਾ ਹੈ ਕਿਉਂਕਿ ਹੁਣ ਤੱਕ ਪੰਜਾਬ ਵਿਚ ਹਾਲੇ ਕੋਰੋਨਾ ਟੀਕੇ ਦੀ ਗਿਣਤੀ ਬਹੁਤ ਘੱਟ ਰਹੀ ਹੈ। ਸਿਰਫ 14 ਪ੍ਰਤੀਸ਼ਤ ਲੋਕਾਂ ਨੇ ਹੀ ਵੈਕਸੀਨ ਲਈ ਹੈ। ਅੱਜ ਹੋਣ ਵਾਲ਼ੀ ਮੀਟਿੰਗ ਵਿਚ ਕੀ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਇਹ ਤਾਂ ਕੁੱਝ ਦੇਰ ਤੱਕ ਪਤਾ ਲੱਗੇਗਾ।

    LEAVE A REPLY

    Please enter your comment!
    Please enter your name here