ਪੀ.ਸੀ.ਐਮ ਐਸ. ਐਸੋਸੀਏਸ਼ਨ ਵਲੋਂ ਸਿਵਲ ਹਸਪਤਾਲ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ

    0
    138

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜੱਥੇਬੰਦੀ ਪੀ.ਸੀ.ਐਮ.ਐਸ. ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਅੱਜ ਪੰਜਾਬ ਸਰਕਾਰ ਦੇ ਖਿਲਾਫ ਛੇਵੇ ਤਨਖ਼ਾਹ ਕਮਿਸ਼ਨ ਦੀਆ ਸਿਫਾਰਸ਼ਾਂ ਨੂੰ ਰੱਦ ਕਰਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਡਾਕਟਰਾਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡਾ. ਮਨਮੋਹਣ ਸਿੰਘ, ਡਾ. ਉਪਕਾਰ ਸਿੰਘ ਸੂਚ, ਡਾ. ਸਨਮ ਕੁਮਾਰ, ਡਾ. ਨਵਜੋਤ ਸਿੰਘ, ਡਾ. ਨਵਨੀਤ ਸੈਣੀ, ਡਾ. ਬਲਜੀਤ, ਡਾ. ਰਜਵੰਤ ਕੌਰ, ਡਾ. ਮਨਪ੍ਰੀਤ ਕੌਰ, ਡਾ. ਰੁਪਿੰਦਰ ਸਿੰਘ, ਡਾ. ਸੋਰਵ ਸ਼ਰਮਾ, ਡਾ. ਲਕਸ਼ਮੀ ਕਾਂਤ, ਡਾ. ਕਮਲੇਸ਼, ਡਾ. ਗਗਨ, ਡਾ. ਬਲਦੀਪ, ਡਾ. ਹਰਨੂਰ, ਡਾ. ਸੁਪਰੀਤ ਹਾਜ਼ਿਰ ਸਨ।ਇਸ ਮੌਕੇ ਡਾ. ਸਨਮ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਲਗੜੀ ਪੇ-ਕਮਿਸ਼ਨ ਦੀ ਰਿਪੋਰਟ ਦਿੱਤੀ ਹੈ, ਇਸ ਨੂੰ ਮਨਜ਼ੂਰ ਨਹੀਂ ਕੀਤੀ ਜਾ ਸਕਦਾ। ਪੀ.ਸੀ.ਐਮ.ਐਸ. ਐਸੋਸੀਏਸ਼ਨ ਅਤੇ ਸਰਕਾਰ ਵਿੱਚ ਇਕ ਨਵਾਂ ਟਕਰਾਅ ਦਾ ਮੁੱਢ ਬੱਝ ਗਿਆ ਹੈ। ਉਹਨਾਂ ਨੇ ਦੱਸਿਆ ਕਿ ਡਾਕਟਰਾਂ ਦਾ ਨਾਨ ਪ੍ਰਕਟਿਸ ਆਲਉਸ ਘਟਾਉਣ ਅਤੇ ਮੁੱਢਲੀ ਤਨਖ਼ਾਹ ਨਾਲੋਂ ਡੀ-ਲਿੰਕ ਕਰਨ ਕੀਤਾ, ਜੋ ਕਦੇ ਵੀ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਡਾਕਟਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਡਿਊਟੀ ਨਿਭਾਈ ਹੈ ਤੇ ਕਈ ਡਾਕਟਰ ਡਿਊਟੀ ਨਿਭਾਉਂਦੇ ਹੋਏ ਮਹਾਂਮਾਰੀ ਦੌਰਾਨ ਸ਼ਹੀਦ ਹੋ ਗਏ ਹਨ, ਪਰ ਸਰਕਾਰ ਨੇ ਇਸ ਦੀ ਕੋਈ ਕਦਰ ਨਹੀਂ ਪਾਈ ਜਦਕਿ ਸਰਕਾਰੀ ਡਾਕਟਰਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਸੀ।

    ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਜੱਥੇਬੰਦੀ ਵਲੋਂ ਮੁੱਖ ਮੰਤਰੀ ਦੇ ਨਾਂ ਖੁੱਲਾ ਪੱਤਰ ਲਿਖਿਆ ਜਾਵੇਗਾ ਤੇ ਸੂਬਾ ਕਮੇਟੀ ਦੀ ਕਾਲ ਤੇ ਹੜਤਾਲ ਜਾ ਜੋ ਵੀ ਐਕਸ਼ਨ ਹੋਵੇਗਾ ਉਸ ਨੂੰ ਇਨ ਬਿੰਨ ਜ਼ਿਲ੍ਹੇ ਵਿੱਚ ਲਾਗੂ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here