ਪੀਐੱਮ ਮੋਦੀ ਨੇ ਕਪੂਰਥਲਾ ਦੀ 12ਵੀਂ ਜਮਾਤ ਦੀ ਵਿਦਿਆਰਥਣ ਆਸ਼ੀਮਾ ਨਾਲ ਕੀਤੀ ਗੱਲਬਾਤ

    0
    160

    ਕਪੂਰਥਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ਵਿੱਚ 12ਵੀਂ ਜਮਾਤ ਦੀਆਂ ਪ੍ਰੀਖਿਆ ਜੋ ਕੀ ਕੋਵਿਡ-19 ਦੇ ਚਲਦਿਆਂ ਇਹਤਿਆਤ ਦੇ ਤੌਰ ‘ਤੇ ਕੇਂਦਰ ਸਰਕਾਰ ਵਲੋਂ ਰੱਦ ਕਰ ਦਿਤੀਆਂ ਗਈਆਂ ਹਨ। ਜਿਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਲਗਤਾਰ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ ਉਹਨਾਂ ਨਾਲ ਗੱਲ ਕਰ ਰਹੇ ਹਨ। ਇਸੇ ਦੀ ਕੜੀ ਦੇ ਤਹਿਤ ਆਯੋਜਿਤ ਇਕ ਆਨ ਲਾਈਨ ਸੈਕਸ਼ਨ ਦੇ ਦੌਰਾਨ ਦੇਸ਼ ਦੇ ਪ੍ਰਧਾਨਮੰਤਰੀ ਨੇ ਸੂਬਾ ਪੰਜਾਬ ਦੇ ਕਪੂਰਥਲਾ ਵਿੱਚ ਰਹਿਣ ਵਾਲੀ 12ਵੀਂ ਜਮਾਤ ਦੀ ਇਕ ਵਿਧਾਰਥਣ ਆਸ਼ੀਮਾ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਪੁੱਛਿਆ ਗਿਆ ਕਿ ਕੇਂਦਰ ਸਰਕਾਰ ਦੇ ਪ੍ਰੀਖਿਆ ਰੱਦ ਕਰਨ ਦੇ ਫ਼ੈਸਲੇ ਨੂੰ ਲੈ ਕੇ, ਸਕੂਲੀ ਦਾਖਲੇ ਤੇ ਹੋਰਨਾਂ ਮੁੱਦਿਆਂ ਤੇ ਲਾਕਡਾਊਨ ਦੌਰਾਨ ਵਿਦਿਆਰਥੀਆਂ ਦਾ ਸਮਾਂ ਕਿਵੇਂ ਬਤੀਤ ਹੋ ਰਿਹਾ ਹੈ।

    ਅੰਤਰਾਸ਼ਟਰੀ ਵਾਤਾਵਰਣ ਦਿਵਸ ਤੇ ਅੰਤਰਰਾਸ਼ਟਰੀ ਯੋਗਾ ਦਿਵਸ, ਸੰਬੰਧੀ ਗੱਲਬਾਤ ਕੀਤੀ ਤੇ ਵਿਦਿਆਰਥੀਆਂ ਨੂੰ ਇਹਨਾਂ ਦੋਵਾਂ ਦਿਨਾਂ ਤੇ ਖਾਸ ਸਲੋਗਨ ਤਿਆਰ ਕਰਨ ਲਈ ਵੀ ਕਿਹਾ ਕਪੂਰਥਲਾ ਦੀ 12ਵੀਂ ਜਮਾਤ ਦੀ ਇਹ ਵਿਦਿਆਰਥਣ ਦੇਸ਼ ਦੇ ਪ੍ਰਧਾਨਮੰਤਰੀ ਨਾਲ ਗੱਲਬਾਤ ਕਰ ਕਾਫੀ ਉਤਸਾਹਿਤ ਹੈ ਤੇ ਉਸ ਅਨੁਸਾਰ ਉਹ ਸਰਕਾਰ ਦੇ ਯਸ ਫੈਂਸਲੇ ਜਿਸ ਵਿੱਚ ਪ੍ਰੀਖਿਆ ਨੂੰ ਰੱਦ ਕੀਤਾ ਗਿਆ ਹੈ ਨੂੰ ਉਚਿਤ ਮੰਨਦੀ ਹੈ ਜੋ ਕੀ ਵਿਦਿਆਰਥੀਆਂ ਦੀ ਸਿਹਤ ਪੱਖੀ ਕਾਫੀ ਲਾਹੇਵੰਦ ਹੈ।

    ਦੂਜੇ ਪਾਸੇ ਆਸ਼ੀਮਾ ਦੇ ਮਾਂ ਬਾਪ ਵੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੇ ਮਿਲੇ ਇਸ ਮੌਕੇ ਨੂੰ ਕਾਫੀ ਖਾਸ ਦਸ ਰਹੇ ਹਨ ਤੇ ਕਿਹਾ ਕੀ ਇਸ ਦੌਰਾਨ ਆਸ਼ੀਮਾ ਦੀ ਮਾਂ ਜਿਸ ਨੂੰ ਪ੍ਰਧਾਨਮੰਤਰੀ ਸਾਹਿਬ ਨਾਲ ਕੁੱਝ ਸਮਾਂ ਗਲ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਕਿਹਾ ਕੀ ਦੇਸ਼ ਦੇ ਪ੍ਰਧਾਨਮੰਤਰੀ ਨੇ ਬਹੁਤ ਹੀ ਸਧਾਰਣ ਢੰਗ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਜੋ ਕੀ ਬਹੁਤ ਹੀ ਗੌਰਵਮਈ ਪਲ ਸਨ।

    LEAVE A REPLY

    Please enter your comment!
    Please enter your name here