ਪਿਓ ਨੇ ਪੁੱਤਰ ਦਾ ਗੋਲੀ ਮਾਰ ਕੇ ਕੀਤਾ ਕਤਲ

    0
    123

    ਫਿਰੋਜ਼ਪੁਰ, (ਰੁਪਿੰਦਰ) :

    ਫਿਰੋਜ਼ਪੁਰ ਤੋਂ ਦਿਲ ਦਹਿਲਾਉਣ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਰੁਕਣਾ ਬੇਗੁ ਵਿਖੇ ਪਿਓ ਨੇ ਆਪਣੇ ਹੀ ਜਵਾਨ ਪੁੱਤਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।ਮ੍ਰਿਤਕ ਦੀ ਪਛਾਣ ਸਾਵਣ ਸਿੰਘ ਪੁੱਤਰ ਬੋਹੜ ਸਿੰਘ ਵਜੋਂ ਹੋਈ ਹੈ, ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ ਵਿਚ ਬੋਹੜ ਸਿੰਘ ਨੇ ਆਪਣੇ ਪੁੱਤ ਸਾਵਣ ਸਿੰਘ ਨੂੰ ਗੋਲੀ ਮਾਰੀ ਹੈ, ਥਾਣਾ ਕੁਲਗੜ੍ਹੀ ਦੇ ਐਸਐਚਓ ਅਭੀਨਵ ਚੌਹਾਨ ਨੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਬੋਹੜ ਸਿੰਘ ਜੋ ਕਿ ਸ਼ਰਾਬ ਪੀਣ ਦਾ ਆਦੀ ਸੀ ਤੇ ਉਸ ਨੂੰ ਉਸ ਦਾ ਪੁੱਤ ਸਾਵਨ ਸਿੰਘ ਸ਼ਰਾਬ ਪੀਣ ਤੋਂ ਤੇ ਨਸ਼ਾ ਕਰਨ ਤੋਂ ਰੋਕਦਾ ਸੀ। ਕੱਲ੍ਹ ਰਾਤ ਵੀ ਜਦ ਬੋਹੜ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ ਤਾਂ ਉਸ ਦੇ ਪੁੱਤ ਵੱਲੋਂ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਗਿਆ। ਪਰ ਪਿਉ ਨੇ ਆਪਣੀ ਲਾਇਸੈਂਸੀ ਬੰਦੂਕ ਨਾਲ ਪੁੱਤਰ ਦੇ ਹੀ ਗੋਲੀ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ ਹੈ।

     

     

     

    LEAVE A REPLY

    Please enter your comment!
    Please enter your name here