ਨਵੇਂ ਸਿਰੇ ਤੋਂ ਬਣਾਉਣ ਦੀਆਂ ਦੁਹਾਈਆਂ ਪਾ ਰਹੀ ਲੂਣ ਗੁੰਨ ਕੇ ਬਣਾਈ ਕੰਢੀ ਨਹਿਰ ਭਾਗ -2

    0
    120

    ਮਾਹਿਲਪੁਰ (ਮੋਹਿਤ ਹੀਰ )-ਸ਼ਿਵਾਲਿਕ ਪਹਾੜੀਆਂ ਦੇ ਨਾਲ ਨਾਲ ਹੁਸ਼ਿਆਰਪੁਰ ਤੋਂ ਰੋਪੜ ਤੱਕ ਬਣਾਈ ਜਾਣ ਵਾਲੀ ਹੁਣ ਕਰੀਬ ਬਲਾਚੌਰ ਤੱਕ ਬਣ ਚੁੱਕੀ ਕੰਢੀ ਨਹਿਰ ਭਾਗ 02 ਨੇ ਸੰਜੀਦਾ ਲੋਕਾਂ ਸਾਹਮਣੇ ਕਈ ਡਰਾਉਣੇ ਸਵਾਲ ਖੜ੍ਹੇ ਕਰ ਦਿੱਤੇ ਹਨ।

    – ਵਿਗੜੀ ਭੂਗੋਲਿਕ ਸਥਿਤੀ ਲੈ ਬੈਠੇਗੀ ਇਲਾਕੇ ਨੂੰ

    ਹੁਸ਼ਿਆਰਪੁਰ ਤੋਂ ਰੋਪੜ ਤੱਕ ਤਕਰੀਬਨ 70 ਕਿੱਲੋਮੀਟਰ ਦੇ ਲਗਭੱਗ ਇਸ ਨਹਿਰ ਨੇ ਲੋਕਾਂ, ਕਿਸਾਨਾਂ ਲਈ ਵਰਦਾਨ ਤਾਂ ਕੀ ਬਣਨਾ ਸੀ ਉਲਟਾ ਉਨਾਂ ਲਈ ਆਏ ਦਿਨ ਵੱਡਾ ਸਰਾਪ ਸਾਬਿਤ ਹੋ ਰਹੀ ਹੈ। ਚਾਰ ਕੁ ਸਾਲ ਪਹਿਲਾਂ ਉਸ ਵੇਲੇ ਦੀ ਅਕਾਲੀ ਭਾਜਪਾ ਸਰਕਾਰ ਨੇ ਤੱਤ ਭੜ੍ਹਤਾ ਲਾਹਾ ਲੈਣ ਲਈ ਇਸ ਨੂੰ ਧੂੜ ਦੇ ਟੱਟੂ ਵਾਂਗ ਬਿਨਾਂ ਲਗਾਮ ਨੱਠਣ ਦਿੱਤਾ। 1978 ਵਿਚ ਸ਼ੁਰੂ ਹੋਇਆ ਇਹ 130 ਕਿੱਲੋਮੀਟਰ ਲੰਬਾ ਪ੍ਰੋਜੈਕਟ ਦੋ ਹਿੱਸਿਆਂ ਤਲਵਾੜਾ ਤੋਂ ਹੁਸ਼ਿਆਰਪੁਰ 60 ਕਿਲੋਮੀਟਰ ਅਤੇ ਹੁਸ਼ਿਆਰਪੁਰ ਤੋਂ ਬਲਾਚੌਰ 70 ਕਿੱਲੋਮੀਟਰ ਕ੍ਰਮਵਾਰ ਦੋ ਭਾਗਾਂ ਵਿਚ ਪੂਰਾ ਹੋਣਾ ਸੀ। ਸਟੇਜ਼ 01 ਨੂੰ ਹੀ ਪੂਰਾ ਅਤੇ ਸਫ਼ਲ ਹੋਣ ਵਿਚ 21 ਵਰ੍ਹੇ ਲੱਗ ਗਏ। ਸਟੇਜ਼ 02 ਕੀ ਸਫ਼ਲ ਵੀ ਹੋ ਸਕੇਗਾ, ਰੱਬ ਜਾਣੇ। ਸਿਤਮ ਵੇਖ਼ੋ, ਸਟੇਜ਼ 02 ਦੀ ਨਹਿਰ ਪੂਰੀ ਹੋਣ ਤੋਂ ਪਹਿਲਾਂ ਹੀ ਸਿੰਚਾਈ ਖਾਲੇ ਬਣਾ ਦਿੱਤੇ ਗਏ ਜਿਨ੍ਹਾਂ ਦਾ ਵਜੂਦ ਹੁਣ ਲੱਭਿਆ ਵੀ ਨਹੀਂ ਲੱਭਦਾ।
    ਇਹ ਨਹਿਰ ਜੋ ਤਲਵਾੜਾ ਤੋਂ ਹੁਸ਼ਿਆਰਪੁਰ ਤੱਕ ਸ਼ਿਵਾਲਿਕ ਪਹਾੜੀਆਂ ਦੇ ਨਾਲ ਨਾਲ ਤਕਰੀਬਨ ਪੱਧਰੇ ਥਾਂ ਹੀ ਨਹੀਂ ਬਣੀ ਸਗੋਂ ਪਹਾੜਾਂ ਵਲੋਂ ਆਉਂਦੀਆਂ ਬਰਸਾਤੀ ਖ਼ੱਡਾਂ ਅਤੇ ਚੋਅ ਵੀ ਇਸ ਨੂੰ ਪਾਰ ਕਰਨ ਵੇਲੇ ਘੱਟ ਮਾਰ ਕਰਦੇ ਹਨ। ਪਰੰਤੂ ਹੁਸ਼ਿਆਰਪੁਰ ਤੋਂ ਬਲਾਚੌਰ ਵੱਲ ਇਸ ਨੂੰ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਇਹ ਕਹਿੰਦਿਆਂ ਨਹੀਂ ਬਣਾਇਆ ਕਿ ਇਸ ਲਈ ਸਾਂਵੀ ਭੂਗੋਲਿਕ ਸਥਿਤੀ ਪ੍ਰਾਪਤ ਨਹੀ। ਇਸ ਦਾ ਕਮਾਂਡ ਰਕਬਾ ਬਹੁਤਾ ਕਰਕੇ ਚੜ•ਦੇ ਪਾਸੇ ਪੈਂਦਾ ਹੈ ਦੇ ਉਚੇਰੇ ਪੱਖ਼ ਨੂੰ ਮੁੱਖ਼ ਰੱਖ਼ ਕੇ ਕਈ ਲਿਫ਼ਟ ਪ੍ਰੋਜੈਕਆਂ ਦੀ ਘਾੜਤ ਘੜ• ਲਈ ਗਈ। ਚਾਹੀਦਾ ਤਾਂ ਇਹ ਸੀ ਕਿ ਮਣਾਂ ਮੂੰਹੀ ਇਨ•ਾਂ ਲਿਫ਼ਟ ਪ੍ਰੋਜੈਕਟਾਂ ‘ਤੇ ਆਉਣ ਵਾਲੇ ਖ਼ਰਚੇ ਦੀ ਬਜਾਏ ਫ਼ੇਜ਼ 01 ਦੇ ਅਖ਼ੀਰ ਵਿਚ ਢੁਕਵੀਂ ਥਾਂ ਇੱਕ ਵੱਡਾ ਲਿਫ਼ਟ ਪ੍ਰੋਜੈਕਟ ਉਸਾਰ ਕੇ ਇਸ ਦਾ ਪਾਣੀ ਸ਼ਿਵਾਲਿਕ ਦੇ ਪੈਰਾਂ ਵਿਚ ਸੁੱਟ ਲਿਆ ਜਾਂਦਾ, ਉੱਥੋਂ ਨਹਿਰ ਚੱਲਦੀ ਤਾਂ ਇਸ ਦੇ ਬਹੁ ਪਰਤੀ ਵੱਡੇ ਫ਼ਾਇਦੇ ਨਿੱਕਲਣੇ ਸਨ। ਹੁਣ ਨੀਵੇਂ ਥਾਂ ‘ਤੇ ਬਣੀ ਇਹ ਨਹਿਰ ਪਹਾੜਾ ਵਲੋਂ ਆਉਂਦੇ ਪਾਣੀ ਨੂੰ ਡਾਫ਼ ਲਾ ਕੇ ਅਜਿਹੀ ਸਥਿਤੀ ਪੈਦਾ ਕਰ ਰਹੀ ਹੈ ਕਿ ਬਹੁਤਾ ਇਲਾਕਾ ਬੰਨ• ਟੁੱਟਵੇਂ ਹੜ•ਾਂ ਦੀ ਸਥਿਤੀ ਵਿਚ ਆ ਜਾਵੇਗਾ।
    ਇਹ ਨਹਿਰ ਕਟੰਗ ‘ਚ ਬਣਨ ਕਾਰਨ ਇਸ ਦੀ ਡੂੰਘਾਈ ਵੱਧ ਗਈ ਹੈ ਜਿਸ ਕਾਰਨ ਆਮ ਜਿਹਾ ਮੀਂਹ ਹੀ ਮਿੱਟੀ ਦੀਆਂ ਘਟਾਂ ਡੇਗ ਕੇ ਇਸ ਨੂੰ ਪੂਰ ਦਿੰਦਾ ਹੈ।  ਉੱਤੋਂ ਪਹਾੜਾਂ ਵਲੋਂ ਲੰਬੀ ਦੂਰੀ ਤੋਂ ਆਉਂਦੇ ਬਰਸਾਤੀ ਚੋਅ ਵੀ ਇਸ ਨੂੰ ਢਾਹ ਢੇਰੀ ਕਰਨ ਲਈ ਤੱਤਪਰ ਰਹਿੰਦੇ ਹਨ। ਉਂਝ ਵੀ ਜਾਪਦਾ ਹੈ ਕਿ ਇਹ ਨਹਿਰ ਸੀਮਿੰਟ ਦੀ ਬਜਾਏ ਰੇਤੇ ਨਾਲ ਹੀ ਬਿਨ•ਾਂ ਪਕਾਈਆਂ ਇੱਟਾਂ ਨਾਲ ਉਸਾਰ ਦਿੱਤੀ ਗਈ ਹੈ। ਸਿੱਟਾ ਚਾਲੂ ਹੋਣ ਤੋਂ ਪਹਿਲਾਂ ਹੀ ਇਸ ਦਾ ਵਜੂਦ ਖ਼ਤਮ ਹੋਣ ਲੱਗ ਪਿਆ ਹੈ। ਘਟੀਆ ਸਮਾਨ ਅਤੇ ਅਕੁਸ਼ਲ ਕਾਰੀਗਰਾਂ ਨਾਲ ਉਸਾਰੀ ਇਸ ਨਹਿਰ ਵਿਚ ਖ਼ੁਦਕਸ਼ੀ ਕਰਨ ਜੋਗਾ ਪਾਣੀ ਤਾਂ ਭਾਂਵੇਂ ਨਾ ਹੋਵੇ ਪਰ ਇਹ ਅਵਾਰਾ ਅਤੇ ਲੋਕਾਂ ਵਲੋਂ ਛੱਡੇ ਗਏ ਪਸ਼ੂਆਂ ਦੇ ਮਰਨ ਲਈ ਕਬਰਿਸਤਾਨ ਜਰੂਰ ਬਣ ਗਈ ਹੈ ਕਿਉਂਕਿ  ਅਕਸਰ ਹੀ ਕਿਸਾਨ ਅਵਾਰਾ ਪਸ਼ੂਆਂ ਤੋਂ ਦੁਖ਼ੀ ਹੋਏ ਉਨ•ਾਂ ਨੂੰ ਇਸ ਵਿਚ ਉਤਾਰ ਦਿੰਦੇ ਹਨ ਜਿਸ ਕਾਰਨ ਚਾਰੇ ਦੀ ਅਣਹੋਂਦ ਅਤੇ ਮੌਸਮ ਉਨਾਂ ਨੂੰ ਲੈ ਬੈਠਦਾ ਹੈ। ਐਤਕੀ ਪਈ ਥੋੜੀ ਜਿਹੀ ਵਾਧੂ ਬਰਸਾਤ ਨੇ ਹੀ ਇਸ ਦੀ ਸਥਿਤੀ ਇਹ ਕਰ ਦਿੱਤੀ ਹੈ ਕਿ ਵਾਰ ਵਾਰ ਮੁਰੰਮਤ ਕਰਵਾ ਚੁੱਕੀ ਇਹ ਨਹਿਰ ਨਵੇਂ ਸਿਰੇ ਤੋਂ ਹੀ ਬਣਾਉਂਣ ਦੀਆਂ ਦੁਹਾਈਆਂ ਪਾ ਰਹੀ ਹੈ।

    LEAVE A REPLY

    Please enter your comment!
    Please enter your name here