ਦੋ ਡੋਜ਼ ਵੈਕਸੀਨ ਲਵਾਉਣ ਬਾਅਦ ਵੀ ਨਹੀਂ ਬਣੀ ਐਂਟੀਬਾਡੀ, ਡਾਕਟਰ ਵੀ ਹੈਰਾਨ

    0
    130

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਵੈਕਸੀਨ ਦੀ ਡਬਲ ਡੋਜ਼ ਲੈਣ ਦੇ ਬਾਅਦ ਵੀ ਐਂਟੀਬਾਡੀ ਨਹੀਂ ਬਣਨ ਦਾ ਮਾਮਲਾ ਸਾਹਮਣੇ ਆਇਆ ਹੈ। ਮੈਡੀਕਲ ਕਾਲਜ ਦੇ ਬਲੱਡ ਐਂਡ ਟ੍ਰਾਂਸਫਿਊਜ਼ਨ ਡਿਪਾਰਟਮੈਂਟ ਦੀ ਸਕ੍ਰੀਨਿੰਗ ਵਿਚ 7 ਫ਼ੀਸਦੀ ਲੋਕਾਂ ਵਿਚ ਵੈਕਸੀਨ ਲੱਗਣ ਦੇ ਬਾਅਦ ਵੀ ਐਂਟੀਬਾਡੀ ਨਾ ਬਣਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਟੈਸਟ ਤੋਂ ਡਾਕਟਰ ਹੈਰਾਨ ਹਨ। ਹੁਣ ਰਿਸਰਚ ਵਿਚ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੈਕਸੀਨ ਲੱਗਣ ਦੇ ਬਾਅਦ ਵੀ ਰੋਗ ਪ੍ਰਤੀਰੋਧਕ ਸਮਰੱਥਾ ਕਿਉਂ ਨਹੀਂ ਵਧੀ।

    ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਬਲੱਡ ਐਂਡ ਟ੍ਰਾਂਸਫਿਊਜ਼ਨ ਵਿਭਾਗ ਵਿਚ ਕੰਮ ਕਰਨ ਵਾਲੇ ਹੈਲਥ ਵਰਕਰਾਂ ਦੇ ਸੈਂਪਲ ਲੈ ਕੇ ਐਂਟੀਬਾਡੀ ਦੀ ਜਾਂਚ ਕੀਤੀ ਗਈ। ਸਕ੍ਰੀਨਿੰਗ ਤੋਂ ਬਾਅਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ। ਹੁਣ ਤੱਕ ਕਰੀਬ 1,000 ਲੋਕਾਂ ਦਾ ਟੈਸਟ ਕਰ ਕੇ ਐਂਟੀਬਾਡੀ ਦੀ ਜਾਂਚ ਕੀਤੀ ਜਾ ਚੁੱਕੀ ਹੈ। ਅਜੇ ਕਰੀਬ 4,000 ਲੋਕਾਂ ਦਾ ਮੈਡੀਕਲ ਚੈਕਅਪ ਬਾਕੀ ਹੈ।

    ਟੈਸਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ 7 ਫ਼ੀਸਦੀ ਲੋਕਾਂ ਵਿਚ ਵੈਕਸੀਨ ਦੀ ਡਬਲ ਡੋਜ਼ ਲੈਣ ਦੇ ਬਾਅਦ ਵੀ ਐਂਟੀਬਾਡੀ ਨਹੀਂ ਬਣ ਸਕੀ। ਬਲੱਡ ਐਂਡ ਟ੍ਰਾਂਸਫਿਊਜ਼ਨ ਵਿਭਾਗ ਦੀ ਵਿਭਾਗ ਪ੍ਰਧਾਨ ਤੁਲਿਕਾ ਚੰਦਰੇ ਮੁਤਾਬਕ ਇਸ ਮਾਮਲੇ ਵਿਚ ਅਜੇ ਹੋਰ ਰਿਸਰਚ ਦੀ ਜ਼ਰੂਰਤ ਹੈ।

    4000 ਲੋਕਾਂ ਦਾ ਹੋਵੇਗਾ ਟੈਸਟ!

    ਉਨ੍ਹਾਂ ਨੇ ਕਿਹਾ ਕਿ ਅਸੀਂ 4000 ਹੈਲਥ ਵਰਕਰਸ ਦੀ ਸਕ੍ਰੀਨਿੰਗ ਕਰ ਕੇ ਐਂਟੀਬਾਡੀ ਚੈੱਕ ਕਰ ਰਹੇ ਹਾਂ। ਇਹ ਪਹਿਲੀ ਵਾਰ ਹੋ ਰਿਹਾ ਹੈ। ਅਸੀਂ ਹੁਣ ਤੱਕ ਲੱਗਭੱਗ 1,000 ਲੋਕਾਂ ਦੀ ਐਂਟੀਬਾਡੀ ਸਕ੍ਰੀਨਿੰਗ ਕੀਤੀ, ਜਿਸ ਵਿਚ ਤਕਰੀਬਨ 7 ਫ਼ੀਸਦੀ ਲੋਕਾਂ ਵਿਚ ਲੋਕਾਂ ਵਿਚ ਐਂਟੀਬਾਡੀ ਬਣੀ ਹੀ ਨਹੀਂ ਹੈ। ਇਨ੍ਹਾਂ ਦਾ ਵੈਕਸੀਨੇਸ਼ਨ ਕੀਤਾ ਜਾ ਚੁੱਕਿਆ ਹੈ। ਆਖਿਰ ਕਿਉਂ ਐਂਟੀਬਾਡੀ ਨਹੀਂ ਬਣੀ, ਇਹ ਜਾਂਚ ਦਾ ਵਿਸ਼ਾ ਹੈ। ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਸ ਦੇ ਪਿੱਛੇ ਕੋਈ ਹਾਰਮੋਨਲ ਕਾਰਨ ਤਾਂ ਨਹੀਂ ਹੈ।

    LEAVE A REPLY

    Please enter your comment!
    Please enter your name here