ਦੁਨੀਆ ‘ਚ ਪਹਿਲੀ ਵਾਰ ਇਨਸਾਨ ਵਿਚ ਪਾਇਆ ਗਿਆ H10N3 ਬਰਡ ਫਲੂ

    0
    139

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਬੀਜਿੰਗ: ਦੁਨੀਆ ਦੇ ਵਿਚ ਨਿਤ ਦਿਨ ਨਵੀਆਂ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ, ਜੋ ਬਿਮਾਰੀਆਂ ਪਹਿਲਾਂ ਪੰਛੀਆਂ ‘ਚ ਪੈਣ ਜਾਂਦੀਆਂ ਸਨ ਉਹ ਹੁਣ ਇਨਸਾਨਾਂ ਚ ਵੀ ਪਾਈਆਂ ਜਾਣ ਲੱਗੀਆਂ ਹਨ, ਜੀ ਹਾਂ ਸਿਹਤ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਚੀਨ ਦੇਸ਼ ਦੇ ਪੂਰਬੀ ਜਿਆਂਗਸੂ ਸੂਬੇ ਤੋਂ ਬਰਡ ਫਲੂ ਦੇ ਐਚ 10 ਐਨ 3 ਸਟੈਨ ਨਾਲ ਮਨੁੱਖੀ ਸੰਕਰਮਣ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ।

    ਇਹ ਵਾਇਰਸ ਫਲੂ ਦੀ ਲਾਗ ਜਿਨਗਸੁ ਸੂਬੇ ਦੇ ਸਿਨਜਿਆਂਗ ਸਿਟੀ ਵਿੱਚ ਇੱਕ 41 ਸਾਲਾਂ ਵਿਅਕਤੀ ਵਿੱਚ ਵੇਖੀ ਗਈ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਬਰਡ ਫਲੂ ਪੋਲਟਰੀ ਫਾਰਮਿੰਗ ਦੁਆਰਾ ਫੈਲਿਆ ਹੈ ਅਤੇ ਇਸ ਦੇ ਵੱਡੇ ਪੱਧਰ ‘ਤੇ ਫੈਲਣ ਦਾ ਜੋਖਮ ਬਹੁਤ ਘੱਟ ਹੈ। ਇਹ ਜਾਣਕਾਰੀ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ‘ਤੇ ਲਿਖੇ ਇਕ ਬਿਆਨ ਦੇ ਅਧਾਰ’ ਤੇ ਸਾਹਮਣੇ ਆਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਵਿਸ਼ਵ ਵਿੱਚ ਹੁਣ ਤੱਕ ਐਚ 10 ਐਨ 3 ਬਰਡ ਫਲੂ ਦੇ ਮਨੁੱਖੀ ਸੰਕਰਮਣ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।

    ਕਮਿਸ਼ਨ ਨੇ ਦੱਸਿਆ ਕਿ ਵਿਅਕਤੀ ਨੂੰ 28 ਅਪ੍ਰੈਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵਿਅਕਤੀ ਵਿੱਚ ਬੁਖਾਰ ਅਤੇ ਹੋਰ ਲੱਛਣ ਵੇਖੇ ਗਏ। ਇਕ ਮਹੀਨੇ ਬਾਅਦ ਯਾਨੀ 28 ਮਈ ਨੂੰ ਵਿਅਕਤੀ ਵਿਚ ਐਚ 10 ਐਨ 3 ਬਰਡ ਫਲੂ ਦੇ ਵਾਇਰਸ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਕਮਿਸ਼ਨ ਦਾ ਕਹਿਣਾ ਹੈ ਕਿ ਇਸ ਵਾਇਰਸ ਦਾ ਖ਼ਤਰਾ ਅਜੇ ਇੰਨਾ ਨਹੀਂ ਹੈ।

     

    LEAVE A REPLY

    Please enter your comment!
    Please enter your name here