ਦਿੱਲੀ ‘ਚ ਲਾਕਡਾਊਨ ਕਾਰਨ ਗ਼ਰੀਬਾਂ ਦੀ ਮਾੜੀ ਹਾਲਤ, ਰੋਟੀ ਲਈ ਕਿਡਨੀ ਵੇਚਣ ਨੂੰ ਤਿਆਰ

    0
    163

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦਿੱਲੀ ਦੇ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਹੇਠਾਂ ਆ ਗਈ ਹੈ। ਜਿਉਂ-ਜਿਉਂ ਹਸਪਤਾਲਾਂ ਦੇ ਅੰਦਰ ਸਥਿਤੀ ਦਿਨੋ-ਦਿਨ ਬੇਹਤਰ ਹੁੰਦੀ ਜਾ ਰਹੀ ਹੈ, ਓਸੇ ਤਰ੍ਹਾਂ ਗ਼ਰੀਬ ਅਤੇ ਹਾਸ਼ੀਏ ‘ਤੇ ਖੜੇ ਲੋਕਾਂ ਦੇ ਮਾੜੇ ਦਿਨ ਸ਼ੁਰੂ ਹੋ ਰਹੇ ਹਨ। ਲਾਕਡਾਊਨ ਨੇ ਆਮ ਜਨਜੀਵਨ ਬਦਲ ਕੇ ਰੱਖ ਦਿੱਤਾ ਹੈ। ਰੁਜ਼ਗਾਰ, ਪੈਸੇ ਅਤੇ ਭੋਜਨ ਦੀ ਘਾਟ ਕਾਰਨ ਪ੍ਰਵਾਸੀ ਸਭ ਤੋਂ ਜ਼ਿਆਦਾ ਦੁੱਖ ਝੱਲ ਰਹੇ ਹਨ।

    55 ਸਾਲਾਂ ਮੁਹੰਮਦ ਨੌਸ਼ਾਦ ਅਤੇ ਫਾਤਿਮਾ ਖਾਤੂਨ ਦਿੱਲੀ ਦੇ ਸਰਾਏ ਕਾਲੇ ਖਾਨ ਵਿੱਚ 5 ਬੱਚਿਆਂ ਨਾਲ ਇੱਕ ਕਮਰੇ ਵਿੱਚ ਰਹਿੰਦੇ ਹਨ। ਨੌਸ਼ਾਦ ਨੇ ਦੱਸਿਆ ‘ਮੈਂ ਇੱਕ ਹੋਟਲ ਵਿੱਚ ਰੋਟੀ ਬਣਾਉਂਦਾ ਸੀ। ਮਹਾਂਮਾਰੀ ਦੇ ਕਾਰਨ ਮੈਂ ਪਿਛਲੇ ਸਾਲ ਉਹ ਨੌਕਰੀ ਗੁਆ ਦਿੱਤੀ, ਫਿਰ ਮੈਂ ਇੱਕ ਰਿਕਸ਼ਾ ਕਿਰਾਏ ’ਤੇ ਲੈ ਲਿਆ ਪਰ ਦੂਸਰੀ ਲਹਿਰ ਕਾਰਨ ਮੈਂ ਉਹ ਆਮਦਨੀ ਦਾ ਸਾਧਨ ਵੀ ਗੁਆ ਦਿੱਤਾ। ਹੁਣ ਮੇਰੇ ਕੋਲ ਬੱਚਿਆਂ ਨੂੰ ਖਾਣਾ ਖਵਾਉਣ ਲਈ ਪੈਸੇ ਵੀ ਨਹੀਂ ਹਨ।

    ਨੌਸ਼ਾਦ ਨੇ ਕਿਹਾ ਕਿ ਸਾਡੇ ਕੋਲ ਪੈਸੇ ਨਹੀਂ ਹਨ। ਹਰ ਰੋਜ਼ ਮਕਾਨ-ਮਾਲਕ ਆ ਕੇ ਸਾਨੂੰ ਧਮਕੀ ਦਿੰਦਾ ਹੈ ਕਿ ਜੇ ਅਸੀਂ ਕਿਰਾਇਆ ਨਾ ਦਿੱਤਾ ਤਾਂ ਕਮਰਾ ਖਾਲੀ ਕਰਨਾ ਪਵੇਗਾ। ਅਸੀਂ ਅਜਿਹੀ ਸਥਿਤੀ ਵਿਚ ਹਾਂ ਕਿ ਅਸੀਂ ਆਪਣੀ ਕਿਡਨੀ ਵੇਚਣ ਲਈ ਤਿਆਰ ਹਾਂ। ਜੇ ਸਾਡੇ ਬੱਚਿਆਂ ਲਈ ਖਾਣਾ ਮਿਲ ਸਕਦਾ ਹੈ , ਤਾਂ ਅਸੀਂ ਕਿਰਾਏ ਦਾ ਭੁਗਤਾਨ ਕਿਵੇਂ ਕਰ ਸਕਦੇ ਹਾਂ। ਮੇਰੇ 5 ਬੱਚੇ ਹਨ ਅਤੇ ਕਿਸੇ ਦੀ ਵੀ ਕਮਾਉਣ ਦੀ ਉਮਰ ਨਹੀਂ ਹੈ।

    ‘ਪਹਿਲਾਂ ਟੀਕਾ ਲਗਵਾਓ, ਫਿਰ ਕੰਮ ‘ਤੇ ਆਓ –

    67 ਸਾਲਾਂ ਸੁਨੀਤਾ ਕੁਮਾਰੀ ਦੱਖਣੀ ਦਿੱਲੀ ਦੇ ਘਰਾਂ ਵਿਚ ਨੌਕਰਾਣੀ ਦਾ ਕੰਮ ਕਰਦੀ ਸੀ ਅਤੇ ਉਸਦਾ ਬੇਟਾ ਦਿੱਲੀ ਵਿਚ ਮਜ਼ਦੂਰੀ ਕਰਦਾ ਸੀ ਪਰ ਦੋਵਾਂ ਨੂੰ ਨੌਕਰੀ ਨਹੀਂ ਮਿਲ ਰਹੀ। ਸੁਨੀਤਾ ਕੁਮਾਰੀ ਨੇ ਦੱਸਿਆ, ‘ਮੈਂ ਘਰਾਂ ਦੀ ਸਫਾਈ ਕਰਦੀ ਸੀ ਪਰ ਦੂਜੀ ਲਹਿਰ ਕਾਰਨ ਮੇਰੀ ਨੌਕਰੀ ਚਲੀ ਗਈ।

    ਸੁਨੀਤਾ ਕਹਿੰਦੀ ਹੈ, ‘ਪਿਛਲੇ ਸਾਲ ਸਾਡੇ ਕੋਲ ਗੁਜ਼ਾਰਾ ਕਰਨ ਲਈ ਪੈਸੇ ਨਹੀਂ ਸਨ, ਇਸ ਸਾਲ ਦੀ ਗੱਲ ਹੀ ਛੱਡ ਦਿਓ। ਹੁਣ ਜਾਂ ਤਾਂ ਅਸੀਂ ਮਰ ਜਾਈਏ ਜਾਂ ਸਾਨੂੰ ਨੌਕਰੀ ਮਿਲ ਜਾਵੇ। ਕੋਈ ਮੈਨੂੰ ਵਾਪਸ ਨਹੀਂ ਬੁਲਾ ਰਿਹਾ, ਲੋਕ ਕਹਿ ਰਹੇ ਹਨ ਕਿ ਟੀਕਾ ਲਗਵਾਓ ਅਤੇ ਫਿਰ ਆਓ। ਹੁਣ ਮੈਨੂੰ ਟੀਕਾ ਕਿੱਥੋਂ ਮਿਲੇਗਾ ਮੇਰੇ ਕੋਲ ਖਾਣ ਲਈ ਪੈਸੇ ਨਹੀਂ ਹਨ, ਮੈਂ ਟੀਕਾ ਕਿੱਥੋਂ ਲਗਵਾਉਗੀ। ਉਸਦੇ ਪੁੱਤਰ ਨੇ ਕਿਹਾ ਕਿ ਮੈਂ ਦਿਹਾੜੀ ਮਜ਼ਦੂਰੀ ਵਜੋਂ ਕੰਮ ਕਰਦਾ ਸੀ। ਦਿੱਲੀ ਸਰਕਾਰ ਨੇ ਉਸਾਰੀ ਦੇ ਕੰਮ ਅਤੇ ਫੈਕਟਰੀਆਂ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਮਾਲਕ ਕਹਿ ਰਹੇ ਹਨ ਕਿ ਪਹਿਲਾਂ ਟੀਕਾ ਲਗਵਾਓ, ਜਿਸ ਕਰਕੇ ਸਾਨੂੰ ਕੋਈ ਕੰਮ ‘ਤੇ ਨਹੀਂ ਰੱਖ ਰਿਹਾ। ਸਰਕਾਰ ਗ਼ਰੀਬ ਲੋਕਾਂ ਨੂੰ ਮੁਫ਼ਤ ਟੀਕਾਕਰਣ ਨਹੀਂ ਕਰਵਾ ਸਕੀ, ਜੋ ਸਾਡਾ ਅਧਿਕਾਰ ਹੈ।

    ਦੂਜੀ ਲਹਿਰ ਨੇ ਖੋਹ ਲਈ ਨੌਕਰੀ, ਹੁਣ ਈ-ਰਿਕਸ਼ਾ ਚਲਾ ਰਿਹਾ ਹੈ ਚੰਦਨ –

    25 ਸਾਲਾਂ ਚੰਦਨ ਆਪਣੇ ਪਰਿਵਾਰ ਵਿਚ ਇਕਲੌਤਾ ਵਿਅਕਤੀ ਹੈ, ਜਿਸ ਨੇ ਗ੍ਰੈਜੂਏਸ਼ਨ ਤਕ ਪੜ੍ਹਾਈ ਕੀਤੀ ਹੈ। ਉਹ ਦਿੱਲੀ ਵਿੱਚ ਆਫ਼ਿਸ ਬੁਆਏ ਦੇ ਰੂਪ ਵਿੱਚ ਕੰਮ ਕਰਦਾ ਸੀ ਪਰ ਹੁਣ ਉਹ ਆਪਣਾ ਢਿੱਡ ਭਰਨ ਲਈ ਧੁੱਪ ਵਿੱਚ ਆਟੋ ਚਲਾ ਰਿਹਾ ਹੈ ਕਿਉਂਕਿ ਕੋਈ ਨੌਕਰੀ ਨਹੀਂ ਹੈ। ਉਸਨੇ ਕਿਹਾ ਕਿ ਮੇਰਾ ਪਰਿਵਾਰ ਗਵਾਲੀਅਰ ਵਿੱਚ ਰਹਿੰਦਾ ਹੈ, ਮਈ ਵੀ ਪੈਸੇ ਘਰ ਭੇਜਣੇ ਹਨ।

    ਚੰਦਨ ਨੇ ਕਿਹਾ ਕਿ ਜਿਸ ਜਗ੍ਹਾ ਉਹ ਆਫ਼ਿਸ ਬੁਆਏ ਦੇ ਰੂਪ ਵਿੱਚ ਕੰਮ ਕਰਦਾ ਸੀ, ਉਸ ਨੇ ਮੈਨੂੰ ਦੂਜੀ ਲਹਿਰ ਦੇ ਸ਼ੁਰੂ ਹੁੰਦੇ ਹੀ ਨੌਕਰੀ ਤੋਂ ਕੱਢ ਦਿੱਤਾ। ਜਿਸ ਤੋਂ ਬਾਅਦ ਮੇਰੇ ਦੋਸਤ ਨੇ ਮੇਰੇ ਲਈ ਇੱਕ ਬੈਟਰੀ ਰਿਕਸ਼ਾ ਦਾ ਪ੍ਰਬੰਧ ਕੀਤਾ ਤਾਂ ਕਿ ਮੈਂ ਘੱਟੋ ਘੱਟ ਕੁੱਝ ਕਮਾ ਸਕਾਂ ਪਰ ਪੁਲਿਸ ਸਾਨੂੰ ਮਾਰ ਰਹੀ ਹੈ, ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਮਰਨ ਦੀ ਉਡੀਕ ਕਰੀਏ।

    LEAVE A REPLY

    Please enter your comment!
    Please enter your name here