ਤ੍ਰਿਣਮੂਲ ਕਾਂਗਰਸ ਵਰਕਰਾਂ ਵੱਲੋਂ ਸੀਬੀਆਈ ਦਫ਼ਤਰ ਦੇ ਬਾਹਰ ਹੰਗਾਮਾ, ਭੀੜ ਵੱਲੋਂ ਪਥਰਾਅ

    0
    119

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਸਵੇਰੇ ਤ੍ਰਿਣਮੂਲ ਕਾਂਗਰਸ ਦੇ ਦੋ ਮੰਤਰੀਆਂ ਤੇ ਵਿਧਾਇਕ ਨੂੰ ਨਾਰਦਾ ਸਟਿੰਗ ਅਪਰੇਸ਼ਨ ਕੇਸ ਵਿਚ ਗ੍ਰਿਫ਼ਤਾਰ ਕਰਨ ਮਗਰੋਂ ਸੀਬੀਆਈ ਦਫ਼ਤਰ ਪੁੱਜੀ। ਇਸ ਗ੍ਰਿਫ਼ਤਾਰੀ ਖ਼ਿਲਾਫ਼ ਵੱਡੀ ਗਿਣਤੀ ਤ੍ਰਿਣਮੂਲ ਕਾਂਗਰਸ ਵਰਕਰ ਸੀਬੀਆਈ ਦਫ਼ਤਰ ਪੁੱਜੇ ਤੇ ਪਥਰਾਅ ਕੀਤਾ।

    ਇਸ ਦੌਰਾਨ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਦੂਜੇ ਪਾਸੇ ਰਾਜਪਾਲ ਨੇ ਟਵੀਟ ਕਰ ਕੇ ਕਿਹਾ ਕਿ ਪੱੱਛਮੀ ਬੰਗਾਲ ਵਿਚ ਹਾਲਾਤ ਖਰਾਬ ਹੋ ਰਹੇ ਹਨ। ਇਸ ਤੋਂ ਪਹਿਲਾਂ ਮੰਤਰੀ ਫਰਹਾਦ ਹਾਕਿਮ ਤੇ ਸੁਬਰਤਾ ਮੁਖਰਜੀ ਅਤੇ ਵਿਧਾਇਕ ਮਦਨ ਮਿੱਤਰਾ ਤੇ ਸਾਬਕਾ ਮੰਤਰੀ ਸੋਵਾਨ ਚੈਟਰਜੀ ਨੂੰ ਕੇਂਦਰੀ ਜਾਂਚ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਸੀ।

    ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਬਿਮਾਨ ਬੈਨਰਜੀ ਨੇ ਨਾਰਦਾ ਮਾਮਲੇ ਵਿੱਚ ਬੰਗਾਲ ਦੇ ਦੋ ਮੰਤਰੀਆਂ ਅਤੇ ਹੋਰਨਾਂ ਦੀ ਗ੍ਰਿਫ਼ਤਾਰੀ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤਾ ਅਤੇ ਕਿਹਾ ਕਿ ਰਾਜਪਾਲ ਦੀ ਮਨਜ਼ੂਰੀ ਦੇ ਅਧਾਰ ਉਤੇ ਸੀਬੀਆਈ ਵੱਲੋਂ ਕੀਤੀ ਗਈ ਕਾਰਵਾਈ ਕਾਨੂੰਨ ਦੇ ਅਨੁਕੂਲ ਨਹੀਂ ਹੈ। ਬੈਨਰਜੀ ਨੇ ਕਿਹਾ, “ਮੈਨੂੰ ਸੀਬੀਆਈ ਦਾ ਕੋਈ ਪੱਤਰ ਨਹੀਂ ਮਿਲਿਆ ਹੈ ਅਤੇ ਨਾ ਹੀ ਮੇਰੇ ਤੋਂ ਪ੍ਰੋਟੋਕੋਲ ਤਹਿਤ ਲੋੜੀਂਦੀ ਪ੍ਰਵਾਨਗੀ ਲਈ ਗਈ ਹੈ।”ਇੱਥੇ ਘੁਟਾਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਨੇ ਸੋਮਵਾਰ ਨੂੰ ਮਮਤਾ ਬੈਨਰਜੀ ਦੀ ਸਰਕਾਰ ਵਿਚ ਕੈਬਨਿਟ ਮੰਤਰੀਆਂ ਫਿਰਹਾਦ ਹਾਕਿਮ, ਸੁਬਰਤ ਮੁਖਰਜੀ, ਵਿਧਾਇਕ ਮਦਨ ਮਿੱਤਰਾ ਅਤੇ ਸਾਬਕਾ ਮੇਅਰ ਸ਼ੋਭਨ ਚੈਟਰਜੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਬੀਆਈ ਟੀਮਾਂ ਨੇ ਸੋਮਵਾਰ ਸਵੇਰੇ ਇਨ੍ਹਾਂ ਦੇ ਘਰਾਂ ਅਤੇ ਹੋਰ ਥਾਵਾਂ ‘ਤੇ ਛਾਪੇ ਮਾਰੇ ਸਨ ਅਤੇ ਫਿਰ ਪੁੱਛਗਿੱਛ ਲਈ ਦਫ਼ਤਰ ਲੈ ਗਈ। ਇਹ ਖ਼ਬਰ ਮਿਲਦਿਆਂ ਹੀ ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਵੀ ਪਿੱਛੇ-ਪਿੱਛੇ ਸੀਬੀਆਈ ਦਫ਼ਤਰ ਪਹੁੰਚ ਗਈ ਤੇ ਹਾਲੇ ਵੀ ਉਥੇ ਹੀ ਹੈ। ਮਮਤਾ ਨੇ ਕਿਹਾ ਹੈ ਕਿ ਮੈਨੂੰ ਵੀ ਜੇਲ੍ਹ ਭੇਜ ਦਿਓ।

    ਇਸ ਤੋਂ ਪਹਿਲਾਂ ਰਾਜ ਦੇ ਮੰਤਰੀ ਅਤੇ ਟੀਐਮਸੀ ਦੇ ਵੱਡੇ ਨੇਤਾ ਫਿਰਹਾਦ ਹਾਕਿਮ ਨੇ ਦੋਸ਼ ਲਗਾਇਆ ਕਿ ਸੀਬੀਆਈ ਨੇ ਉਸ ਨੂੰ ਬਿਨਾਂ ਕੋਈ ਕਾਰਨ ਦੱਸੇ ਗ੍ਰਿਫ਼ਤਾਰ ਕੀਤਾ ਹੈ।

    LEAVE A REPLY

    Please enter your comment!
    Please enter your name here