ਤੇਲ ਕੀਮਤਾਂ ‘ਚ ਵਾਧੇ ਨੂੰ ਲੈ ਕੇ ਕਾਂਗਰਸ ਵਲੋਂ ਪੈਟਰੋਲ ਪੰਪਾਂ ਅੱਗੇ ਲਾਇਆ ਧਰਨਾ

    0
    120

    ਖੰਨਾ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਂਦਰ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਤੇ ਖਾਣ ਵਾਲੇ ਤੇਲਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਪੈਟਰੋਲ ਪੰਪਾਂ ‘ਤੇ ਕਾਂਗਰਸ ਪਾਰਟੀ ਵੱਲੋਂ ਧਰਨਾ ਲਾਇਆ ਗਿਆ। ਭਾਜਪਾ ਸਰਕਾਰ ਦੇ ਖ਼ਿਲਾਫ਼ ਦੱਬ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਭੱਟੀਆਂ ਵਿਖੇ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋ ਦੀ ਅਗਵਾਈ ‘ਚ ਧਰਨਾ ਦਿੱਤਾ ਗਿਆ। ਸਤਨਾਮ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਿਰਾਣੀਆ ਨੂੰ ਲਾਭ ਪਹੁੰਚਾਉਣ ਆਮ ਲੋਕਾਂ ਦੀ ਲੁੱਟ ਕਰ ਰਹੀ ਹੈ। ਤੇਲ ਪਦਾਰਥਾਂ ਦੀਆਂ ਕੀਮਤਾਂ ‘ਚ ਵਾਧੇ ਨਾਲ ਮਹਿੰਗਾਈ ਵਿਚ ਵੀ ਅਥਾਹ ਵਾਧਾ ਹੋਇਆ ਹੈ। ਜਿਸ ਨਾਲ ਆਮ ਆਦਮੀ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ। ਇਸ ਮੌਕੇ ਸਸ਼ੀ ਵਰਧਨ, ਭਾਨ ਸਿੰਘ ਤੁਰਮਰੀ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

    ਇਸੇ ਤਰ੍ਹਾਂ ਕੌਂਸਲਰ ਸੰਦੀਪ ਘਈ ਦੀ ਅਗਵਾਈ ‘ਚ ਅਮਲੋਹ ਰੋਡ ‘ਤੇ ਪਟਰੋਲ ਪੰਪ ‘ਤੇ ਬਲਾਕ ਕਾਂਗਰਸ ਖੰਨਾ ਵਲੋਂ ਲਾਇਆ ਗਿਆ, ਜਿਸ ਨੂੰ ਵਿਸ਼ੇਸ਼ ਤੌਰ ‘ਤੇ ਮਿਉਂਸਪਲ ਕਮੇਟੀ ਦੇ ਪ੍ਰਧਾਨ ਕਮਲ ਜੀਤ ਲੱਧੜ, ਉਪ ਪ੍ਰਧਾਨ ਜਤਿੰਦਰ ਪਾਠਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਸੂਬੇ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਸਰ੍ਹੋਂ ਦਾ ਤੇਲ, ਰਿਫਾਇਨਡ ਦੇ ਰੇਟ ਅਸਮਾਨ ਨੂੰ ਛੋਹ ਰਹੇ ਹਨ, ਜਿਸ ਨੇ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ। ਇਸ ਧਰਨੇ ‘ਚ ਕੌਂਸਲਰ ਗੁਰਮਿਤ ਨਾਗਪਾਲ, ਸੁਰਿੰਦਰ ਬਾਵਾ, ਮੈਡਮ ਪ੍ਰੀਆ ਧੀਮਾਨ, ਗੁਰਪ੍ਰੀਤ ਸਿੰਘ, ਰਵੀ ਅਵਤਾਰ ਕੰਗ, ਜਸਵੰਤ ਸਿੰਘ, ਹੇਮੰਤ ਸਿੰਘ ਬੰਟੀ, ਕੁਲਦੀਪ ਚੰਦ, ਡਰ ਕਮਲ ਜੀਤ ਸਿੰਘ, ਮਨਦੀਪ ਸਿੰਘ, ਗੁਰਮਿਤ ਸਿੰਘ, ਲਾਲ ਸਿੰਘ, ਗੁਰਦੀਪ ਮਦਨ, ਕੁਲਵਿੰਦਰ ਸਿੰਘ ਹਾਜ਼ਰ ਸਨ।

     

    LEAVE A REPLY

    Please enter your comment!
    Please enter your name here