ਡੋਮਿਨਿਕਾ ‘ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ, ਇੰਟਰਪੋਲ ਨੇ ਜਾਰੀ ਕੀਤਾ ਸੀ ‘ਯੈਲੋ ਨੋਟਿਸ’

    0
    157

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਹਾਲ ਹੀ ਵਿੱਚ ਐਂਟੀਗੁਆ ਅਤੇ ਬਾਰਬੂਡਾ ਤੋਂ ਫਰਾਰ ਹੋਏ ਭਗੌੜੇ ਹੀਰੇ ਦੇ ਵਪਾਰੀ ਮੇਹੁਲ ਚੋਕਸੀ ਨੂੰ ਗੁਆਂਢੀ ਡੋਮੀਨਿਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਹਾਈ। ਇੰਟਰਪੋਲ ਨੇ ਉਸਦੇ ਵਿਰੁੱਧ ‘ਪੀਲਾ ਨੋਟਿਸ’ ਜਾਰੀ ਕੀਤਾ ਹੈ। ਸਥਾਨਕ ਮੀਡੀਆ ਦੀਆਂ ਖ਼ਬਰਾਂ ਵਿੱਚ ਇਹ ਜਾਣਕਾਰੀ ਬੁੱਧਵਾਰ ਨੂੰ ਦਿੱਤੀ ਗਈ ਹੈ।

    ਐਂਟੀਗੁਆ ਦੇ ਬਾਰਬੁਡਾ ਵੱਲੋਂ ਇੰਟਰਪੋਲ ਦਾ ‘ਯੈਲੋ ਨੋਟਿਸ’ ਜਾਰੀ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਰਾਤ ਡੋਮਿਨਿਕਾ ਵਿਚ ਪੁਲਿਸ ਨੇ ਮੇਹੁਲ ਚੋਕਸੀ ਨੂੰ ਫੜ ਲਿਆ ਸੀ। ਚੋਕਸੀ ਐਂਟੀਗੁਆ ਅਤੇ ਬਾਰਬੁਡਾ ਦੀ ਨਾਗਰਿਕਤਾ ਲੈਣ ਤੋਂ ਬਾਅਦ 2018 ਤੋਂ ਇੱਥੇ ਰਹਿ ਰਿਹਾ ਸੀ। ਡੋਮਿਨਿਕਾ ਨੂੰ ਕਿਹਾ ਹੈ ਕਿ ਉਹ ਮੇਹੁਲ ਚੋਕਸੀ ਖ਼ਿਲਾਫ਼ ਡੋਮਿਨਿਕਾ ਵਿਚ ਗ਼ੈਰ-ਕਾਨੂੰਨੀ ਤੌਰ ‘ਤੇ ਦਾਖਲ ਹੋਣ ‘ਤੇ ਸਖਤ ਕਾਰਵਾਈ ਕਰੇ ਅਤੇ ਉਸਨੂੰ ਸਿੱਧੇ ਭਾਰਤ ਹਵਾਲਗੀ ਕਰੇ।

    ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਕਿਹਾ ਕਿ ਅਸੀਂ ਮੇਹੁਲ ਚੋਕਸੀਨੂੰ ਵਾਪਸ ਨਹੀਂ ਲਵਾਂਗੇ। ਉਸਨੇ ਇਥੋਂ ਫਰਾਰ ਹੋ ਕੇ ਵੱਡੀ ਗ਼ਲਤੀ ਕੀਤੀ। ਡੋਮਿਨਿਕਾ ਸਰਕਾਰ ਅਤੇ ਉਥੇ ਕਾਨੂੰਨੀ ਅਧਿਕਾਰੀ ਸਾਡੀ ਸਹਾਇਤਾ ਕਰ ਰਹੇ ਹਨ। ਅਸੀਂ ਇਸ ਬਾਰੇ ਭਾਰਤ ਸਰਕਾਰ ਨੂੰ ਸੂਚਿਤ ਕਰ ਦਿੱਤਾ ਹੈ ਤਾਂ ਜੋ ਇਸਨੂੰ ਸੌਂਪਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਚੋਕਸੀ ਸ਼ਾਇਦ ਡੋਮਿਨਿਕਾ ਕਿਸ਼ਤੀ ਰਾਹੀਂ ਪਹੁੰਚਿਆ ਸੀ।

    ਮੇਹੁਲ ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਕਿਹਾ, ਮੈਂ ਚੋਕਸੀ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਅਤੇ ਉਹ ਸੰਤੁਸ਼ਟ ਹਨ ਕਿ ਮੇਹੁਲ ਦਾ ਪਤਾ ਲੱਗ ਗਿਆ ਹੈ। ਮੇਹੁਲ ਨਾਲ ਉਨ੍ਹਾਂ ਹਾਲਾਤਾਂ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਹੈ, ਜਿਨ੍ਹਾਂ ਦੇ ਤਹਿਤ ਉਹ ਐਂਟੀਗੁਆ ਛੱਡ ਗਿਆ ਅਤੇ ਡੋਮਿਨਿਕਾ ਵਿਚ ਫਸ ਗਿਆ। ਇੰਟਰਪੋਲ ਗੁੰਮ ਹੋਏ ਲੋਕਾਂ ਦੀ ਭਾਲ ਲਈ ਪੀਲਾ ਨੋਟਿਸ ਜਾਰੀ ਕਰਦਾ ਹੈ।

    ਦੱਸ ਦੇਈਏ ਕਿ ਚੋਕਸੀ ਪੰਜਾਬ ਨੈਸ਼ਨਲ ਬੈਂਕ ਤੋਂ 13,500 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਧੜੀ ਦੇ ਕੇਸ ਵਿਚ ਸ਼ਾਮਿਲ ਹੈ ਅਤੇ ਉਸ ਨੂੰ ਆਖਰੀ ਵਾਰ ਐਂਟੀਗੁਆ ਅਤੇ ਬਾਰਬੂਡਾ ਜਾਂਦੇ ਹੋਏ ਆਪਣੀ ਕਾਰ ਵਿਚ ਖਾਣਾ ਖਾਣ ਜਾਂਦੇ ਦੇਖਿਆ ਗਿਆ ਸੀ। ਚੋਕਸੀ ਦੀ ਕਾਰ ਮਿਲਣ ਤੋਂ ਬਾਅਦ ਉਸਦੇ ਕਰਮਚਾਰੀਆਂ ਨੇ ਉਸਨੂੰ ਲਾਪਤਾ ਹੋਣ ਦੀ ਖ਼ਬਰ ਦਿੱਤੀ ਸੀ।

    LEAVE A REPLY

    Please enter your comment!
    Please enter your name here