ਠੰਡ ਨੇ ਵਧਾਇਆ ਅਸਰ, ਪੂਰੇ ਉੱਤਰੀ ਭਾਰਤ ‘ਚ ਛਿੜਿਆ ਕਾਂਬਾ

    0
    123

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਠੰਡ ਨੇ ਆਪਣਾ ਅਸਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਦਿਨ ਬ ਦਿਨ ਤਾਪਮਾਨ ‘ਚ ਗਿਰਾਵਟ ਆਉਣ ਨਾਲ ਠੰਡ ‘ਚ ਇਜ਼ਾਫਾ ਹੋਣਾ ਸ਼ੁਰੂ ਹੋ ਗਿਆ ਹੈ। ਹਰਿਆਣਾ ਤੇ ਪੰਜਾਬ ‘ਚ ਤਾਪਮਾਨ ‘ਚ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਰਾਜਸਥਾਨ ‘ਚ ਰਾਤ ਦੇ ਤਾਪਮਾਨ ‘ਚ ਵਾਧਾ ਹੋਇਆ। ਹਰਿਆਣਾ ‘ਚ ਦਿਨ ‘ਚ ਜ਼ਿਆਦਾਤਰ ਥਾਵਾਂ ‘ਤੇ ਆਮ ਨਾਲੋਂ ਇਕ ਜਾਂ ਦੋ ਡਿਗਰੀ ਸੈਲਸੀਅਸ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਜਦਕਿ ਪੰਜਾਬ ‘ਚ ਤਾਪਮਾਨ 21-22 ਡਿਗਰੀ ਸੈਲਸੀਅਸ ਦੇ ਵਿਚ ਦਰਜ ਹੋਇਆ।

    ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਦੇ ਪਾਲਮ ‘ਚ ਅੱਜ ਸਵੇਰੇ ਸਾਢੇ ਪੰਜ ਵਜੇ 8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਅਗਲੇ 24 ਘੰਟਿਆਂ ‘ਚ ਇਹ ਤਾਪਮਾਨ ਮਾਇਨਸ 8 ਡਿਗਰੀ ਸੈਲਸੀਅਸ ਤਕ ਡਿੱਗ ਸਕਦਾ ਹੈ। ਸਫਦਰਜੰਗ ‘ਚ 5.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈਜੋ ਅਗਲੇ 24 ਘੰਟਿਆਂ ਦੌਰਾਨ ਮਾਇਨਸ 16 ਡਿਗਰੀ ਤਕ ਡਿੱਗ ਸਕਦਾ ਹੈ।

    ਪੂਰੇ ਉੱਤਰੀ ਭਾਰਤ ‘ਚ ਕੜਾਕੇ ਦੀ ਠੰਡ ਦੇਖਣ ਨੂੰ ਮਿਲ ਰਹੀ

    ਉੱਤਰੀ ਭਾਰਤ ‘ਚ ਫਿਰ ਤੋਂ ਬਾਰਸ਼ ਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਹਾੜੀ ਇਲਾਕਿਆਂ ‘ਚ 26 ਤੋਂ 28 ਦਸੰਬਰ ਦੇ ਵਿਚ ਫਿਰ ਤੋਂ ਬਰਫਬਾਰੀ ਦੇਖਣ ਨੂੰ ਮਿਲ ਸਕਦੀ ਹੈ। ਦਿੱਲੀ ‘ਚ ਅੱਜ ਸਵੇਰੇ ਸੰਘਣੀ ਧੁੰਦ ਛਾਈ ਹੋਈ ਹੈ। ਉੱਥੇ ਹੀ ਦਿੱਲੀ ਦੇ ਕਈ ਹਿੱਸਿਆਂ ‘ਚ ਅਗਲੇ ਚਾਰ ਦਿਨਾਂ ‘ਚ ਸ਼ੀਤ ਲਹਿਰ ਚਲਾਉਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਘੱਟੋ ਘੱਟ ਤਾਪਮਾਨ ‘ਚ ਚਾਰ ਡਿਗਰੀ ਸੈਲਸੀਅਸ ਤਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਮੌਸਮ ਵਿਭਾਗ ਨੇ ਦਿੱਲੀ ‘ਚ ਅਗਲੇ ਚਾਰ ਦਿਨਾਂ ‘ਚ ਮੱਧਮ ਤੋਂ ਸੰਘਣਈ ਧੁੰਦ ਛਾਏ ਰਹਿਣ ਦੀ ਸੰਭਾਵਨਾ ਹੈ।

    ਮੌਸਮ ਵਿਭਾਗ ਨੇ ਦੱਸਿਆ ਕਿ ਰਾਜਸਥਾਨ ਦੇ ਕਈ ਹਿੱਸਿਆ ‘ਚ ਰਾਤ ਦੇ ਤਾਪਮਾਨ ‘ਚ ਮਾਮੂਲੀ ਇਜ਼ਾਫਾ ਹੋਇਆ ਹੈ। ਉੱਥੇ ਹੀ ਚੁਰੂ ਮੰਗਲਵਾਰ ਸੂਬੇ ‘ਚ ਸਭ ਤੋਂ ਠੰਡਾ ਸਥਾਨ ਰਿਹਾ। ਜਿੱਥੇ ਘੱਟੋ ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

    LEAVE A REPLY

    Please enter your comment!
    Please enter your name here