ਜਿਮ ਖੋਲ੍ਹਣ ਦੀ ਇਜਾਜ਼ਤ ਨਾ ਦੇਣ ਉੱਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ !

    0
    132

    ਲੁਧਿਆਣਾ, ਜਨਗਾਥਾ ਟਾਇਮਜ਼ : (ਸਿਮਰਨ)

    ਲੁਧਿਆਣਾ : ਲੁਧਿਆਣਾ ਦੇ ਜਿਮ ਮਾਲਕਾਂ ਵੱਲੋਂ ਜਿਮ ਨਾ ਖੋਲ੍ਹੇ ਜਾਣ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਆਰੇਬਾਜ਼ੀ ਕੀਤੀ। ਇਸ ਮੌਕੇ ਉਨ੍ਹਾਂ ਨੇ ਜਿਮ ਖੋਲ੍ਹਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਸ਼ਰਾਬ ਦੇ ਠੇਕੇ ਸਮੇਤ ਪੰਜਾਬ ਦੇ ਦੂਜੇ ਸਾਰੇ ਕੰਮ-ਕਾਜ ਖੋਲ੍ਹੇ ਜਾ ਸਕਦੇ ਹਨ ਤਾਂ ਸਾਡੇ ਕੰਮ ਬੰਦ ਕਿਉਂ ਹੈ?

    ਇਸ ਮੌਕੇ ਪੁੱਜੇ ਸਕੂਲੀ ਬੱਚਿਆਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਨਾ ਤਾਂ ਬਿਜਲੀ ਦੇ ਬਿੱਲ ਮਾਫ਼ ਕੀਤੇ ਤੇ ਨਾ ਸਕੂਲਾਂ ਦੀ ਫ਼ੀਸ ਮਾਫ਼ ਕਰਵਾਈ। ਇਸ ਮੌਕੇ ਜਿਮ ਮਾਲਕਾਂ ਨੇ ਵੀ ਕਿਹਾ ਕਿ ਨਾ ਤਾਂ ਸਾਡਾ ਕਿਰਾਇਆ ਮਾਫ਼ ਕੀਤਾ ਗਿਆ ਅਤੇ ਨੀ ਹੀ ਟੈਕਸ ਮਾਫ਼ ਕੀਤੇ ਗਏ। ਜਿਸਦੇ ਚਲਦੇ ਸਾਡੀ ਹਾਲਤ ਅਜਿਹੀ ਹੋ ਗਈ ਹੈ ਕਿ ਰਾਸ਼ਨ ਲਈ ਸਾਨੂੰ ਮਜ਼ਬੂਰਨ ਆਪਣਾ ਸਾਮਾਨ ਵੇਚਣਾ ਪੈ ਰਿਹਾ ਹੈ।

    ਇਸ ਮੌਕੇ ਗੋਸ਼ਾ ਨੇ ਵੀ ਕਿਹਾ ਕਿ ਕੈਪਟਨ ਸਰਕਾਰ ਨੇ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਮੱਦਦ ਕੀ ਕਰਨੀ ਸੀ ਪਰ ਉਹ ਰਾਹਤ ਦੇ ਨਾਮ ਉੱਤੇ ਕੇਵਲ ਉਹੀ ਕੰਮ-ਕਾਜ ਨੂੰ ਖੋਲ੍ਹਣ ਦੀ ਆਗਿਆ ਦੇ ਰਹੀ ਹੈ ਜਿਸ ਵਿੱਚ ਸਰਕਾਰੀ ਖਜ਼ਾਨੇ ਨੂੰ ਮੁਨਾਫ਼ਾ ਪਹੁੰਚ ਸਕੇ।

    LEAVE A REPLY

    Please enter your comment!
    Please enter your name here