ਜਾਖੜ ਵੱਲੋਂ ਪਾਰਟੀ ਆਗੂਆਂ ਨੂੰ ‘ਆਪਦਾ ‘ਚ ਮੌਕਾ’ ਭਾਲਣ ਵਾਲੇ ਨੇਤਾਵਾਂ ਤੋਂ ਸੁਚੇਤ ਰਹਿਣ ਦੀ ਅਪੀਲ

    0
    127

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਆਗੂਆਂ ਨੂੰ ਉਨਾਂ ਨੇਤਾਵਾਂ ਤੋਂ ਸਾਵਧਾਨ ਕੀਤਾ ਹੈ ਜਿਹੜੇ ‘ਆਪਦਾ ਵਿਚ ਅਵਸਰ’ ਭਾਲਦੇ ਹਨ। ਉਨਾਂ ਨੇ ਕਿਹਾ ਕਿ ਇਸ ਸਮੇਂ ਵਕਤੀ ਤੌਰ ਤੇ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਕੋਵਿਡ ਦੇ ਕਹਿਰ ਤੋਂ ਬਚਾਉਣਾ ਹੈ ਅਤੇ ਇਸ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੇ ਇਰਾਦੇ ਲੋਕ ਹਿੱਤ ਨਹੀਂ ਕਹੇ ਜਾ ਸਕਦੇ।

    ਅੱਜ ਇੱਥੋਂ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਦੇ ਸਿੱਟ ਦੀ ਜਾਂਚ ਸਬੰਧੀ ਆਏ ਫ਼ੈਸਲੇ ਤੋਂ ਬਾਅਦ ਬੇਸ਼ਕ ਲੋਕਾਂ ਦੇ ਮਨਾਂ ਵਿਚ ਇਸ ਕੇਸ ਨੂੰ ਲੈ ਕੇ ਚਿੰਤਾਵਾਂ ਪੈਦਾ ਹੋਈਆਂ ਹਨ ਪਰ ਪੰਜਾਬ ਸਰਕਾਰ ਅਤੇ ਕਾਂਗਰਸ ਹਾਈ ਕਮਾਂਡ ਇਸ ਵਿਸ਼ੇ ਤੇ ਪੂਰੀ ਗੰਭੀਰ ਹੈ ਅਤੇ ਇਸ ਕੇਸ ਵਿਚ ਇਨਸਾਫ ਲਾਜਮੀ ਹੋਵੇਗਾ। ਉਨਾਂ ਨੇ ਕਿਹਾ ਕਿ ਅਜਿਹੇ ਵਕਤ ਵਿਚ ਜੋ ਲੋਕ ਮੌਕਾ ਲੱਭ ਕੇ ਜੋ ਵਿਹਾਰ ਕਰ ਰਹੇ ਹਨ ਉਸਨੂੰ ਕਿਸੇ ਤਰੀਕੇ ਵੀ ਠੀਕ ਨਹੀਂ ਕਿਹਾ ਜਾ ਸਕਦਾ ਹੈ।

    ਜਾਖੜ ਨੇ ਕਿਹਾ ਕਿ ਆਪਣੀਆਂ ਮੀਟਿੰਗਾਂ ਵਿਚ ਹਾਜਰ ਲੋਕਾਂ ਦੇ ਝੁੱਠੇ ਆਂਕੜੇ ਦੇ ਕੇ ਇਹ ਨੇਤਾ ਅਜਿਹੀ ਮੁਹਿੰਮ ਦੀ ਲੀਡਰਸ਼ਿਪ ਕਰਨ ਦਾ ਭਰਮ ਪਾਲ ਰਹੇ ਹਨ ਜੋ ਕਿ ਅਸਲ ਵਿਚ ਕੋਈ ਮੁਹਿੰਮ ਹੈ ਹੀ ਨਹੀਂ ਹੈ। ਉਨਾਂ ਨੇ ਅਲਟੀਮੇਟਮ ਦੇਕੇ ਝੁੱਠੀ ਵਾਹਵਾਹੀ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੇਤਾਵਾਂ ਤੋਂ ਪਾਰਟੀ ਆਗੂਆਂ ਨੂੰ ਅਗਾਹ ਕਰਦਿਆਂ ਕਿਹਾ ਕਿ ਇੰਨਾਂ ਦੀਆਂ ਪਾਰਟੀ ਦੀ ਸ਼ਾਖ ਨੂੰ ਵੱਟਾ ਲਗਾਉਣ ਵਾਲੀਆਂ ਕਾਰਵਾਈਆਂ ਤੇ ਪਾਰਟੀ ਹਾਈਕਮਾਂਡ ਨਿਗਾ ਰੱਖ ਰਹੀ ਹੈ ਅਤੇ ਅਜਿਹੇ ਨੇਤਾਵਾਂ ਦਾ ਸਾਥ ਘਾਟੇ ਦਾ ਸੌਦਾ ਹੀ ਸਾਬਤ ਹੋਵੇਗਾ। ਇਸ ਲਈ ਅਜਿਹੇ ਨੇਤਾਵਾਂ ਤੋਂ ਦੂਰ ਰਿਹਾ ਜਾਵੇ ਜੋ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਿਸੇ ਦਾ ਵੀ ਇਸਤੇਮਾਲ ਕਰ ਸਕਦੇ ਹਨ ਅਤੇ ਜਿੰਨਾਂ ਨੂੰ ਇਸ ਸਮੇਂ ਪੰਜਾਬ ਦੇ ਅਸਲ ਮੁੱਦੇ, ਕੋਵਿਡ ਖ਼ਿਲਾਫ਼ ਲੜੀ ਜਾ ਰਹੀ ਲੜਾਈ ਦੀ ਬਜਾਏ ਆਪਣੇ ਹਿੱਤ ਪਿਆਰੇ ਹੋਏ ਪਏ ਹਨ।ਜਾਖੜ ਨੇ ਕਿਹਾ ਕਿ ਫਿਰ ਵੀ ਜੇਕਰ ਕਿਸੇ ਸੀਨਿਅਰ ਆਗੂ ਦੀ ਕੋਈ ਭਾਵਨਾ ਆਹਤ ਹੋਈ ਹੈ ਤਾਂ ਉਸਦਾ ਹੱਲ ਕਰਨ ਲਈ ਹਾਈਕਮਾਂਡ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਸਾਰਾ ਮਸਲਾ ਧਿਆਨ ਵਿਚ ਹੈ ਅਤੇ ਇਸ ਮਸਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਕਿਸੇ ਗ਼ਲਤਫਹਿਮੀ ਵਿਚ ਆ ਕੇ ਕੋਵਿਡ ਤੋਂ ਧਿਆਨ ਨਾ ਹਟਾਇਆ ਜਾਵੇ ਕਿਉਂਕਿ ਸਾਡੀ ਜਵਾਬਦੇਹੀ ਲੋਕਾਂ ਪ੍ਰਤੀ ਹੋਣੀ ਚਾਹੀਦੀ ਹੈ ਅਤੇ ਲੋਕਾਂ ਦੀ ਇਸ ਵੇਲੇ ਵੱਡੀ ਜਰੂਰਤ ਕੋਵਿਡ ਨੂੰ ਰੋਕੇ ਜਾਣ ਦੀ ਹੈ।

    ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਆਗੂ ਆਪਣੇ ਕੋਵਿਡ ਰੋਕਥਾਮ ਲਈ ਸਰਕਾਰ ਵੱਲੋਂ ਦਿੱਤੇ ਪ੍ਰੋਗਰਾਮ ਤੇ ਫੋਕਸ ਕਰਨ ਅਤੇ 21 ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਕੋਵਿਡ ਤੋਂ ਬਚਾਓ ਲਈ ਸੇਵਾ ਕਾਰਜ ਕਰਦੇ ਹੋਏ ਮਨਾਈ ਜਾਵੇ। ਉਨਾਂ ਨੇ ਆਗੂਆਂ ਨੂੰ ਕਿਹਾ ਕਿ ਉਹ ਪਾਰਟੀ ਵਿਚ ਵਿਸਵਾਸ਼ ਰੱਖਣ । ਪਾਰਟੀ ਹਾਈਕਮਾਂਡ ਜਲਦ ਹੀ ਇਸ ਮਸਲੇ ਦਾ ਹੱਲ ਕਰ ਦੇਵੇਗੀ।

    LEAVE A REPLY

    Please enter your comment!
    Please enter your name here