ਚੰਡੀਗੜ੍ਹ ‘ਚ ਤੇਜ਼ ਰਫ਼ਤਾਰ ਕਾਰ ਹਾਦਸੇ ਦਾ ਸ਼ਿਕਾਰ, 4 ਜ਼ਖ਼ਮੀ :

    0
    135

    ਚੰਡੀਗੜ੍ਹ, ਜਨਗਾਥਾ ਟਾਇਮਸ: (ਸਿਮਰਨ)

    ਚੰਡੀਗੜ੍ਹ : ਸੈਕਟਰ 19/20 ਦੀ ਡਿਵਾਈਡਿੰਗ ਰੋਡ ਤੇ ਇੱਕ ਤੇਜ਼ ਰਫ਼ਤਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ 4 ਲੋਕ ਜ਼ਖ਼ਮੀ ਹੋਏ ਹਨ।ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

    ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾ ਇੱਕ ਬਾਇਕ ਸਵਾਰ ਨੂੰ ਟੱਕਰ ਮਾਰੀ ਅਤੇ ਫਿਰ ਬੇਕਾਬੂ ਹੋ ਕਿ ਸਕੈਟਰ 20 ਦੀ ਡਿਵਾਈਡਿੰਗ ਰੋਡ ਪਾਰ ਕਰ ਸਕੈਟਰ 19 ‘ਚ ਬਣੇ ਇੱਕ ਆਈਏਐੱਸ ਦੇ ਘਰ ‘ਚ ਜਾ ਵੜੀ। ਜਿਸ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਜ਼ਖ਼ਮੀ ਬਾਇਕ ਸਵਾਰ ਨੂੰ ਸੈਕਟਰ 16 ਦੇ ਹਸਪਤਾਲ ‘ਚ ਭਰਤੀ ਕਰਵਾਇਆ, ਉਸਦੀ ਹਾਲਤ ਹੁਣ ਨਾਜ਼ੁਕ ਦੱਸੀ ਜਾ ਰਹੀ ਹੈ।

    ਗੱਡੀ ‘ਚ ਕੁੱਲ ਤਿੰਨ ਲੋਕ ਸਵਾਰ ਸੀ। ਜਿਹਨਾਂ ਵਿੱਚੋਂ ਦੋ ਨੌਜਵਾਨ ਅਤੇ ਇੱਕ ਲੜਕੀ ਵੀ ਜ਼ਖ਼ਮੀ ਹੋਏ ਹਨ। ਪੁਲਿਸ ਨੇ ਉਨ੍ਹਾਂ ਨੂੰ ਵੀ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਹੈ। ਗੱਡੀ ਦੇ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹ ਸੜਕ ਪਾਰ ਕਰ ਆਈਏਐੱਸ ਦੇ ਘਰ ਦੀ ਪਿਛਲੀ ਕੰਧ ਤੋੜ ਲਾਅਨ ‘ਚ ਆ ਗਈ। ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੀ ਮੱਦਦ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ।

    LEAVE A REPLY

    Please enter your comment!
    Please enter your name here