ਗਰਮੀ ਕਾਰਨ ਭਾਖੜਾ ਨਹਿਰ ਵਿਚ ਨਹਾਉਣ ਗਏ ਦੋ ਦੋਸਤ ਡੁੱਬੇ, ਤਲਾਸ਼ ਜਾਰੀ..

    0
    150

    ਫ਼ਤਹਿਗੜ੍ਹ ਸਾਹਿਬ, ਜਨਗਾਥਾ ਟਾਇਮਜ਼: (ਰਵਿੰਦਰ)

    ਜ਼ਿਲ੍ਹੇ ਦੇ ਪਿੰਡ ਸੌਂਢਾ ਹੈੱਡ ਤੇ ਭਾਖੜਾ ਨਹਿਰ ਵਿਚ ਦੋ ਨੌਜਵਾਨ ਨਹਾਉਂਦੇ ਸਮੇਂ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ, ਡੁੱਬਣ ਵਾਲੇ ਦੋਨੋਂ ਦੋਸਤ ਸਨ ਅਤੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਸਨ। ਪੁਲਿਸ ਵਲੋਂ ਦੋਨਾਂ ਸੀ ਤਲਾਸ਼ ਕੀਤੀ ਜਾ ਰਹੀ ਹੈ। ਦੋਨੋਂ ਦੋਸਤ ਇਕ ਮਿਲ ਵਿਚ ਕੰਮ ਕਰਦੇ ਸਨ ਅਤੇ ਐਤਵਾਰ ਨੂੰ ਤਾਲਾਬੰਦੀ ਹੋਣ ਕਾਰਨ ਛੁਟੀ ਸੀ ਅਤੇ ਉਹਨਾਂ ਨੇ ਗਰਮੀ ਤੋਂ ਰਾਹਤ ਲਈ ਭਾਖੜਾ ਨਹਿਰ ਤੇ ਜਾ ਨਹਾਉਨ ਦਾ ਮਨ ਬਣਾਇਆ।

    ਨਹਿਰ ਵਿੱਚ ਡੁੱਬਣ ਵਾਲਿਆਂ ਦੀ ਪਛਾਣ ਵਿਸ਼ਾਲ 19 ਸਾਲਾਂ ਅਤੇ ਵਿਕਾਸ 18 ਸਾਲਾਂ ਨਿਵਾਸੀ ਗੁਰੂ ਦੀ ਨਗਰੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਨੂੰ ਤਾਲਾਬੰਦੀ ਹੋਣ ਕਾਰਨ ਕੰਮਕਾਜ ਬੰਦ ਸੀ ਜਿਸ ਨੂੰ ਦੇਖਦੇ ਅੰਬੇਮਾਜਰਾ ਮਿੱਲ ਵਿੱਚ ਕੰਮ ਕਰਨ ਵਾਲੇ ਦੋਨੋ ਦੋਸਤ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿੱਚ ਨਹਾਉਣ ਵਾਸਤੇ ਪਿੰਡ ਸੌਂਢਾ ਪਹੁੰਚ ਗਏ। ਨਹਾਉਂਦੇ ਸਮੇਂ ਅਚਾਨਕ ਇਕ ਦਾ ਪੈਰ ਫਿਸਲਣ ਨਾਲ ਦੋਵੇਂ ਡੁਬੇ ਗਏ।

    ਇਸ ਸੰਬੰਧੀ ਥਾਣਾ ਸਰਹਿੰਦ ਦੇ ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਸੌਂਢਾ ਹੈੱਡ ਭਾਖੜਾ ਨਹਿਰ ਵਿੱਚ ਨਹਾਉਂਦੇ ਸਮੇਂ ਅਚਾਨਕ ਵਿਕਾਸ ਦਾ ਪੈਰ ਤਿਲਕ ਗਿਆ ਅਤੇ ਜਦੋਂ ਵਿਕਾਸ ਨਹਿਰ ਵਿੱਚ ਡੁੱਬਣ ਲੱਗਾ ਤਾਂ ਵਿਕਾਸ ਨੂੰ ਬਚਾਉਣ ਲਈ ਵਿਸ਼ਾਲ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਵਿਕਾਸ ਨੂੰ ਬਚਾਉਂਦੇ ਸਮੇਂ ਵਿਸ਼ਾਲ ਵੀ ਉਸ ਨਾਲ ਨਹਿਰ ਵਿੱਚ ਡੁੱਬ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਨੂੰ ਡੁਬਦਿਆ ਵੇਖ ਨਹਿਰ ਦੇ ਨੇੜੇ ਖੜੇ ਰੇਹੜੀ ਵਾਲੇ ਨੇ ਵੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ ਏਨੀ ਦੇਰ ‘ਚ ਦੋਵੇਂ ਨੌਜਵਾਨ ਨਹਿਰ ਵਿੱਚ ਡੁੱਬ ਗਏ ਸਨ।

    LEAVE A REPLY

    Please enter your comment!
    Please enter your name here